ਮੁਲਾਜ਼ਮਾਂ ਵੱਲੋਂ ਮੋਰਿੰਡਾ ਵਿਖੇ ਰੈਲੀ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਪੜ੍ਹੋ ਕਦੋਂ?
ਜੀ ਐਸ ਪੰਨੂ
- ਪੰਜਾਬ ਮੁੱਖ ਮੰਤਰੀ ਦਾ ਚਿਹਰਾ ਤਾ ਬਦਲਿਆ ਪਰ ਮੁਲਾਜ਼ਮ ਮੰਗਾਂ ਪ੍ਰਤੀ ਨੀਤੀ ਨਹੀਂ ਬਦਲੀ : ਸਾਂਝਾ ਫਰੰਟ
ਪਟਿਆਲਾ, 15 ਅਕਤੂਬਰ 2021 : ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ ਮੁੱਖ ਮੰਤਰੀ ਦੀ ਵਾਅਦਾ ਖਿਲਾਫੀ ਦੇ ਖਿਲਾਫ ਮੋਰਿੰਡਾ ਵਿਖੇ ਰੋਸ਼ ਰੈਲੀ ਕਰਨ ਉਪਰੰਤ ਪੱਕਾ ਮੋਰਚਾ ਲਾਇਆਂ ਜਾਵੇਗਾ । ਉਨ੍ਹਾਂ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਤਾ ਬਦਲ ਗਿਆ ਪਰ ਸਰਕਾਰ ਦੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਨਾ ਪੱਖੀ ਨੀਤੀ ਵਿੱਚ ਕੋਈ ਵੀ ਬਦਲਾਵ ਨਹੀ ਹੋਇਆ ਹੈ।
ਸਰਕਾਰ ਦੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਪਹਿਲਾਂ ਦੀ ਤਰ੍ਹਾਂ ਹੀ ਬੇਰੁੱਖੀ ਬਰਕਰਾਰ ਹੈ ਜਿਸ ਦੇ ਵਿਰੋਧ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406-22 ਬੀ ਦੇ ਆਗੂਆਂ ਸਤੀਸ਼ ਰਾਣਾ, ਕਰਮਜੀਤ ਬੀਹਲਾ, ਦਰਸ਼ਨ ਬੇਲੂਮਾਜਰਾ, ਤੀਰਥ ਬਾਸੀ,ਮੱਖਣ ਵਾਹਿਦਪੁਰੀ, ਕਿਸ਼ੋਰ ਚੰਦ ਗਾਜ, ਮੱਖਣ ਸਿੰਘ ਉੱਡਤ ਮਾਨਸਾ,ਜਸਵਿੰਦਰ ਸੋਜਾ, ਜਗਤਾਰ ਸਿੰਘ ਨਾਭਾ,ਲਖਵੀਰ ਸਿੰਘ ਭਾਗੀਵਾਂਦਰ ,ਮੱਖਣ ਖਣਗਵਾਲ, ਸੁਖਚੈਨ ਸਿੰਘ, ਆਗੂਆਂ ਨੇ ਦੱਸਿਆਂ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਲੰਬੇ ਸਮੇ ਤੋ ਲਟਕ ਰਹੀਆਂ ਮੰਗਾ ਜਿਵੇ ਕਿ ਛੇਵੇ ਪੇ ਕਮੀਸ਼ਨ ਦੀਆਂ ਤੁਰੱਟੀਆ ਦੂਰ ਕਰਕੇ ਲਾਗੂ ਕਰਨਾ, ਡੀ.ਏ. ਦੀਆਂ ਕਿਸ਼ਤਾਂ ਅਤੇ ਡੀ.ਏ ਦਾ ਬਕਾਇਆਂ ਜਾਰੀ ਕਰਨਾ, ਸਮੂਹ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਬਿਨ੍ਹਾਂ ਸ਼ਰਤ ਰੈਗੂਲਰ ਕਰਨਾ, ਰਹਿੰਦੇ ਬੋਰਡਾਂ ਕਾਰਪੋਰੇਸ਼ਨਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਪ੍ਰੋਬੇਸ਼ਨ ਪੀਰੀਅਰਡ ਦੀ ਸ਼ਰਤ ਖਤਮ ਕਰਨਾ, ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੰਜਾਬ ਦੇ ਛੇਵੇ ਪੇ ਕਮੀਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ, ਮਾਨ ਭੱਤਾ/ ਇਨਸੈਟਿਵ ਮੁਲਾਜ਼ਮਾਂ ਨੂੰ ਘੱਟੋ-ਘੱਟ ਉਜ਼ਰਤ ਦੇ ਘੇਰੇ ਵਿੱਚ ਲਿਆਉਣਾ ਆਦਿ ਮੰਗਾ ਨੂੰ ਲੈ ਕੇ ਪੰਜਾਬ ਯੂ.ਟੀ ਮੁਲਾਜ਼ਮ ਪੈਨਸ਼ਨਰ ਅਤੇ ਸਾਂਝਾ ਫਰੰਟ ਵੱਲੋਂ ਪਿਛਲੇ ਲੰਬੇ ਸਮੇ ਤੋ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸਰਕਾਰ ਵੱਲੋਂ ਇਨ੍ਹਾਂ ਮੰਗਾ ਨੂੰ ਮੰਨ ਕੇ ਲਾਗੂ ਕਰਨ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਪਣਾ ਕੇ ਸਰਕਾਰ ਡੰਗ ਟਪਾਉਣ ਦਾ ਕੰਮ ਕਰ ਰਹੀ ਹੈ ਜਿਸ ਕਾਰਨ ਪੰਜਾਬ ਦੇ ਸਮੂਹ ਮੁਲਾਜ਼ਮਾਂ ਵਿੱਚ ਸਰਕਾਰ ਦੀ ਇਸ ਨੀਤੀ ਪ੍ਰਤੀ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਇਸ ਲਈ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਫੈਸਲਾਕੁੰਨ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਹੈ ਜਿਸ ਤਹਿਤ 16 ਅਕਤੂਬਰ2021 ਨੂੰ ਮੋਰਿੰਡਾ ਵਿਖੇ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ ਤੇ ਉਸੇ ਦਿਨ ਹੀ ਪੱਕੇ ਮੋਰਚੇ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਰੋਜ਼ ਮੁੱਖ ਮੰਤਰੀ ਦੇ ਹਲਕੇ ਵਿੱਚ ਮੁਲਾਜ਼ਮਾਂ ਵੱਲੋਂ ਰੋਸ ਮਾਰਚ ਕੀਤਾ ਜਾਇਆ ਕਰੇਗਾ।