ਬੰਗਾ ਵਿਚ ਦੁਸਹਿਰਾ ਬੜੀ ਧੂਮ ਧਾਮ ਨਾਲ ਮਨਾਇਆ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ 16 ਅਕਤੂਬਰ 2021- ਸ਼੍ਰੀ ਸਨਾਤਨ ਧਰਮ ਰਾਮ ਲੀਲਾ ਕਮੇਟੀ ਬੰਗਾ ਵਲੋਂ ਇਸ ਸਾਲ ਕਰੋਨਾ ਕਾਲ ਤੋ ਬਾਦ ਦੁਸਹਿਰੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਮੁਕੰਦਪੁਰ ਰੋਡ ਤੇ ਦੁਸਹਿਰਾ ਗਰਾਊਂਡ ਵਿਚ ਬੈਂਡ ਬਾਜਿਆ ਨਾਲਮੁੱਖ ਮਹਿਮਾਨ ਸੁਭਾਸ਼ ਪੰਡੋਰੀ ਪ੍ਰਧਾਨ ਗਊ ਰਕਸ਼ਾਂ ਦਲ ਪੰਜਾਬ ਅਤੇ ਬਾਬਾ ਸੁਧ ਸਿੰਘ ਜੀ ਮਾਛੀਵਾੜੇ ਵਾਲੇ ਨੇ ਰੀਬਨ ਕੱਟ ਕੇ ਮੇਲੇ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਸਮੂਹ ਬੰਗਾ ਨਿਵਾਸੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਸ਼੍ਰੀ ਰਾਮ ਜੀ ਦੇ ਜੀਵਨ ਤੇ ਚਾਨਣ ਪਾਉਦੇ ਦੱਸਿਆ ਕਿ ਵਿਦਵਾਨੀ ਰਾਵਨ ਜੋ ਕਿ ਹੰਕਾਰ ਵਿੱਚ ਅੰਨਾ ਹੋ ਗਿਆ ਸੀ , ਉਸ ਤੇ ਭਗਵਾਨ ਸ਼੍ਰੀ ਰਾਮ ਨੇ ਜਿੱਤ ਪ੍ਰਾਪਤ ਕੀਤੀ ਅਤੇ ਉਸ ਦਾ ਅੰਤ ਕੀਤਾ।ਉਨ੍ਹਾਂ ਦੱਸਿਆ ਕਿ ਇਸ ਤੋਂ ਇਹ ਗੱਲ ਸਾਬਿਤ ਹੁੰਦੀ ਹੈ ਕਿ ਹੰਕਾਰ ਵਿੱਚ ਰਹਿਣ ਵਾਲਾ ਵਿਅਕਤੀ ਜਿੰਨਾਂ ਮਰਜ਼ੀ ਵਿਦਵਾਨੀ ਹੋਵੇ ਉਸਦਾ ਅੰਤ ਮਾੜਾ ਹੀ ਹੁੰਦਾ ਹੈ।ਇਸ ਮੌਕੇ ਉਨ੍ਹਾਂ ਵੱਲੋਂ ਦੁਸਹਿਰਾ ਕਮੇਟੀ ਨੂੰ 51 ਹਾਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ।
ਦੁਸਹਿਰਾ ਕਮੇਟੀ ਵੱਲੋਂ ਪੁੱਜੇ ਮੁੱਖ ਮਹਿਮਾਨਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੋਕੇ ਤੇ ਹਾਜ਼ਰ ਸਮੂਹ ਵਿੱਚ ਵਿਸ਼ੇਸ ਤੋਰ ਤੇ ਬਾਬਾ ਦਵਿੰਦਰ ਕੋੜਾ , ਗੁਲਸ਼ਨ ਬੜੀਆਲ , ਰਜਿੰਦਰ ਅਗਰਵਾਲ , ਪਵਨ ਕੁਮਾਰ , ਸੁਰਿੰਦਰ ਭਾਰਤੀ , ਸੁਰਿੰਦਰ ਐਰੀ , ਵਿਨੋਦ ਭਾਰਤੀ ,ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ, ਜੀਤ ਸਿੰਘ ਭਾਟੀਆ ਸੁਦੇਸ਼ ਸ਼ਰਮਾ , ਜਸਵਿੰਦਰ ਸਿੰਘ ਮਾਨ , ਅਰੁਣ ਚੋਪੜਾ , ਸਾਹਿਲ ਗੋਇਲ , ਸ਼ਿਵ ਕੋੜਾ , ਰਾਮ ਕ੍ਰਿਸ਼ਨ ਪੱਲੀ ਝਿੱਕੀ, ਮਨਜੀਤ ਸਿੰਘ ਬੱਬਲ , ਰਾਕੇਸ਼ ਛਿੱਬਾ ,ਹਿੰਮਤ ਤੇਜਪਾਲ, ਅਨੀਤਾ ਖੋਸਲਾ, ਜਤਿੰਦਰ ਕੋਰ ਮੂੰਗਾ , ਰਿੰਕਲ ਸ਼ਰਮਾ , ਪ੍ਰਭਾਤ ਕਲਮੀ , ਵਿਨੋਦ ਆਨੰਦ , ਮਮਤਾ ਆਨੰਦ , ਦਿਨੇਸ਼ ਭਾਰਦਵਾਜ਼ , ਪਵਨ ਗੌਤਮ ,ਪਵਨ ਛਿੱਬਾ , ਰਾਕੇਸ਼ ਅਰੋੜਾ , ਹਰਮੇਸ਼ ਵਿਰਦੀ ਸਾਬਕਾ ਚੇਅਰਮੈਂਨ ਪੰਚਾਇਤ ਸਮੰਤੀ ਬੰਗਾ ਜਤਿੰਦਰ ਸਿੰਘ ਮਾਨ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਹੋਰ ਹਾਜ਼ਰ ਸਨ।ਇਸ ਮੋਕੇ ਤੇ ਵੱਖ ਵੱਖ ਤਿਆਰ ਕੀਤੀਆ ਧਾਰਮਿਕ ਝਾਕੀਆ ਵੀ ਕੱਢੀਆ ਗਈ।ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨਾ ਵੱਲੋਂ ਦੁਸਹਿਰਾ ਮੈਦਾਨ ਵਿੱਚ ਲੱਗੇ ਰਾਵਣ, ਮੇਘਨਾਥ , ਕੁੰਭਕਰਨ ਦੇ ਪੁੱਤਲਿਆ ਨੂੰ ਅਗਨੀ ਭੇਂਟ ਕੀਤਾ ਗਿਆ ।