ਮਾਇਆਵਤੀ ਵੀ ਬੋਲੀ ਲਖਵੀਰ ਸਿੰਘ ਦੀ ਮੌਤ 'ਤੇ, ਪੜ੍ਹੋ ਕਿਹੜੀ ਕੀਤੀ ਮੰਗ ?
ਨਵੀਂ ਦਿੱਲੀ, 16 ਅਕਤੂਬਰ 2021 - ਦਿੱਲੀ ਦੇ ਸਿੰਘੂ ਸਰਹੱਦ ਤੇ ਪੰਜਾਬ ਦੇ ਇੱਕ ਐਸ ਸੀ ਨੌਜਵਾਨ ਦੇ ਬੇਰਹਿਮੀ ਨਾਲ ਕਤਲ ਮਾਮਲੇ 'ਤੇ ਟਵੀਟ ਕਰਦਿਆਂ ਮਾਇਆਵਤੀ ਨੇ ਕਿਹਾ ਕੇ ਇਹ ਬਹੁਤ ਹੀ ਦੁਖਦਾਈ ਅਤੇ ਸ਼ਰਮਨਾਕ ਘਟਨਾ ਹੈ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੂੰ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਲਖੀਮਪੁਰ ਖੇੜੀ ਦੀ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ।