ਗੁਰਚਰਨ ਸਿੰਘ ਗਿੱਲ ਅਤੇ ਸੁਰਿੰਦਰ ਕੌਰ ਬਾਸੀ ਨੂੰ ਪ੍ਰਧਾਨ ਬਨਣ ਤੇ ਲਾਇਨ ਆਗੂਆਂ ਨੇ ਦਿੱਤੀਆਂ ਵਧਾਈਆਂ
ਸੱਚੀ ਖੁਸ਼ੀ ਅਤੇ ਆਨੰਦ ਦੀ ਪ੍ਰਾਪਤੀ ਕਿਸੇ ਦੇ ਅੱਥਰੂ ਪੂੰਝਣ ਨਾਲ ਹੀ ਮਿਲ ਸਕਦੀ ਹੈ : ਪੀ.ਆਰ.ਜੈਰੱਥ
31 ਅਕਤੂਬਰ ਨੂੰ ਅੱਖਾਂ ਦੇ ਚੈੱਕਅੱਪ ਅਤੇ ਮੁਫ਼ਤ ਲੈਂਜ ਪਾਉਣ ਲਈ ਲੱਗੇਗਾ ਮੈੱਗਾ ਕੈਂਪ: ਗੁਰਚਰਨ ਗਿੱਲ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 18 ਅਕਤੂਬਰ 2021: ਲਾਇਨਜ਼ ਕਲੱਬ ਫ਼ਰੀਦਕੋਟ ਦੇ ਨਵੇਂ ਬਣੇ ਪ੍ਰਧਾਨ ਗੁਰਚਰਨ ਸਿੰਘ ਗਿੱਲ, ਸਕੱਤਰ ਗਿਰੀਸ਼ ਸੁਖੀਜਾ, ਖਜ਼ਾਨਚੀ ਭੁਪਿੰਦਰਪਾਲ ਸਿੰਘ ਹੈੱਡ ਡਰਾਫ਼ਟਸਮੈੱਨ, ਪੀ.ਆਰ.ਓ.ਬਲਜਿੰਦਰ ਸਿੰਘ ਬਰਾੜ, ਲਾਇਨਜ਼ ਕਲੱਬ ਫ਼ਰੀਦਕੋਟ ਗਰੇਸ ਦੇ ਨਵੇਂ ਪ੍ਰਧਾਨ ਸੁਰਿੰਦਰ ਕੌਰ ਬਾਸੀ, ਸਕੱਤਰ ਦੀਪਤੀ ਗਰਗ, ਕੈਸ਼ੀਅਰ ਭੁਪਿੰਦਰ ਕੌਰ ਜੱਸਲ, ਪੀ.ਆਰ.ਓ.ਆਂਚਲ ਅਗਰਵਾਲ ਦੀ ਤਾਜਪੋਸ਼ੀ ਵਾਸਤੇ ਇੱਕ ਬਹੁਤ ਹੀ ਸ਼ਾਨਦਾਰ ਸਮਾਗਮ ਲਾਇਨਜ਼ ਭਵਨ ਵਿਖੇ ਸਮਾਗਮ ਦੇ ਕਨਵੀਨਰ ਰਜਨੀਸ਼ ਗਰੋਵਰ, ਚੇਅਰਮੈੱਨ ਗੁਰਮੇਲ ਸਿੰਘ ਜੱਸਲ, ਕੋ-ਚੇਅਰਮੈੱਨ ਪ੍ਰਦਮਣ ਸਿੰਘ, ਪਾਸਟ ਡਿਸਟਿ੍ਕ ਪ੍ਰੈਂਜੀਡੈਂਟ ਅਮਰੀਕ ਸਿੰਘ ਖਾਲਸਾ ਦੀ ਅਗਵਾਈ ਹੇਠ ਕੀਤਾ ਫ਼ਰੀਦਕੋਟ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਲਾਇਨਜ਼ ਇੰਟਰਨੈੱਸ਼ਨਲ ਦੇ ਸਾਬਕਾ ਡਿਸਟਿ੍ਕ ਗਵਰਨਰ ਪੀ.ਆਰ.ਜੈਰੱਥ ਪਹੁੰਚੇ | ਉਨ੍ਹਾਂ ਨਵੀਂ ਟੀਮ ਨੂੰ ਮਾਨਵਤਾ ਦੀ ਭਲਾਈ ਵਾਸਤੇ ਵੱਧ ਤੋਂ ਵੱਧ ਪ੍ਰੋਜੈੱਕਟ ਕਰਨ ਵਾਸਤੇ ਪ੍ਰੇਰਿਤ ਕਰਦਿਆਂ ਕਿਹਾ ਸੱਚੀ ਖੁਸ਼ੀ ਅਤੇ ਆਨੰਦ ਦੀ ਪ੍ਰਾਪਤੀ ਕਿਸੇ ਦੇ ਅੱਥਰੂ ਪੂੰਝਣ ਨਾਲ ਹੀ ਮਿਲ ਸਕਦੀ ਹੈ | ਉਨ੍ਹਾਂ ਲਾਇਨਜ਼ ਇੰਟਰਨੈੱਸ਼ਨਲ ਦੀ ਸਮੁੱਚੀ ਕਾਰਜਸੈੱਲੀ ਤੇ ਵਿਸਥਾਰ ਨਾਲ ਚਾਨਣਾ ਪਾਇਆ | ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਬੀਬਾ ਅਮਨਜੋਤ ਕੌਰ ਢਿੱਲੋਂ ਸੁਪਤਨੀ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਲਲਿਤ ਮੋਹਨ ਗੁਪਤਾ ਚੇਅਰਮੈੱਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਪਹੁੰਚੇ | ਉਨ੍ਹਾਂ ਲਾਇਨਜ਼ ਕਲੱਬ ਵੱਲੋਂ ਨਿਰੰਤਰ ਮਾਨਵਤਾ ਦੀ ਕੀਤੀ ਜਾ ਰਹੀ ਸੇਵਾ ਦੀ ਪ੍ਰਸ਼ੰਸ਼ਾ ਕਰਦਿਆਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ |ਇਸ ਸਮੇਂ ਸਮਾਗਮ ਦੇ ਇੰਸਟਾਲੇਸ਼ਨ ਅਫ਼ਸਰ ਹਰੀਸ਼ ਦੂਆ ਪਾਸਟ ਡਿਸਟਿ੍ਕ ਗਵਰਨਰ ਅਤੇ ਜੀ.ਐੱਸ.ਕਾਲੜਾ ਵਾਈਸ ਡਿਸਟਿ੍ਕ ਗਵਰਨਰ-2 ਨੇ ਨਵੇਂ ਆਹੁਦੇਦਾਰਾਂ ਨੂੰ ਆਪਣੇ ਕਰੱਤਵਾਂ ਦੇ ਪਾਲਣ ਵਾਸਤੇ ਬੜੇ ਹੀ ਸੁਚੱਜੇ ਢੰਗ ਨਾਲ ਪ੍ਰੇਰਿਤ ਕੀਤਾ | ਇਸ ਤਾਜਪੋਸ਼ੀ ਸਮਾਗਮ 'ਚ ਸੰਜੀਵ ਸੂਦ ਲਧਿਆਣਾ, ਰਵਿੰਦਰ ਸੱਗੜ ਫ਼ਾਜ਼ਲਿਕਾ, ਭੁਪਿੰਦਰ ਸਿੰਘ ਮੱਕੜ ਰੀਜ਼ਨ ਚੇਅਰਮੈੱਨ, ਹਰਿੰਦਰ ਦੂਆ ਜ਼ੋਨ ਚੇਅਰਮੈੱਨ, ਫ਼ੰਕਸ਼ਨ ਕੋ-ਚੇਅਰਮੈੱਨ ਮਦਨ ਮੁਖੀਜਾ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ | ਕੀ ਨੋਟ ਸਪੀਕਰ ਵਜੋਂ ਰਾਜੀਵ ਗੋਇਨ ਪਾਸਟ ਡਿਸਟਿ੍ਕ ਗਵਰਨਰ ਨੇ ਕਿਹਾ ਲਾਇਨ ਪੂਰੀ ਦੁਨੀਆਂ ਅੰਦਰ 24 ਘੰਟੇ ਮਾਨਵਤਾ ਦੀ ਸੇਵਾ ਕਰਦੇ ਹਨ | ਲੋੜਵੰਦਾਂ ਦੀ ਸੇਵਾ ਦੀ ਦੁਨੀਆਂ ਦਾ ਸਭ ਤੋਂ ਵੱਡਾ ਧਰਮ ਹੈ | ਤਾਜਪੋਸ਼ੀ ਸਮਾਗਮ ਦੌਰਾਨ ਨਵੇਂ ਪ੍ਰਧਾਨ ਗੁਰਚਰਨ ਸਿੰਘ ਗਿੱਲ ਨੇ ਕਿਹਾ ਕਿ ਉਹ ਆਪਣੇ ਪੂਰੇ ਕਲੱਬ ਦੀ ਟੀਮ ਨੂੰ ਨਾਲ ਲੈ ਕੇ 31 ਅਕਤੂਬਰ ਨੂੰ ਅੱਖਾਂ ਦੇ ਚੈੱਕਅੱਪ ਅਤੇ ਮੁਫ਼ਤ ਆਪ੍ਰੇਸ਼ਨਾਂ ਦਾ ਮੈੱਗਾ ਕੈਂਪ ਲਗਾਉਣਗੇ | ਇਸ ਮੌਕੇ ਮੁਫ਼ਤ ਚੈੱਕਅੱਪ ਹੋਵੇਗਾ | ਚੁਣੇ ਮਰੀਜ਼ਾਂ ਦੇ ਮੁਫ਼ਤ ਟੈੱਸਟ, ਮੁਫ਼ਤ ਲੈਂਜ ਪਾਏ ਜਾਣਗੇ | ਕਲੱਬ ਵੱਲੋਂ ਮਰੀਜ਼ਾਂ ਦੇ ਖਾਣ-ਪੀਣ, ਰਹਿਣ ਅਤੇ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ | ਇਸ ਸਮਾਗਮ ਦਾ ਮੰਚ ਸੰਚਾਲਨ ਦਯਾ ਸਿੰਘ ਸੰਧੂ, ਜਸਬੀਰ ਸਿੰਘ ਜੱਸੀ ਨੇ ਕੀਤਾ | ਇਸ ਮੌਕੇ ਜ਼ਿਲਾ ਕੋਆਰਡੀਨੇਟਰ ਲਾਇਨਜ਼ ਕਲੱਬਾਂ ਪੰਜਾਬ ਰਜਨੀਸ਼ ਗਰੋਵਰ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ ਜਦੋਂ ਕਿ ਲੁਕੇਂਦਰ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ |
ਇਸ ਮੌਕੇ ਲੋਕ ਗਾਇਕ ਹਰਿੰਦਰ ਸੰਧੂ, ਲੋਕ ਗਾਇਕ ਸੁਰਜੀਤ ਗਿੱਲ, ਜਗਜੀਤ ਸਿੰਘ ਚਾਹਲ ਰਿਟਾਇਡ ਸਹਾਇਕ ਡਾਇਰੈੱਕਟਰ ਯੁਵਕ ਸੇਵਾਵਾਂ ਵਿਭਾਗ, ਗੁਰਚਰਨ ਸਿੰਘ ਪ੍ਰਧਾਨ ਨੈਸ਼ਨਲ ਯੂਥ ਵੈੱਲਫ਼ੇਅਰ ਕਲੱਬ, ਜਸਵਿੰਦਰਪਾਲ ਸਿੰਘ ਮਿੰਟੂ ਪ੍ਰਧਾਨ ਯੂਥ ਵੈੱਲਫ਼ੇਅਰ ਸੁਸਾਇਟੀ, ਖੁਸ਼ਵਿੰਦਰ ਸਿੰਘ ਹੈੱਪੀ, ਨਾਇਬ ਸਿੰਘ ਪੁਰਬਾ, ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਆਗੂ ਡਾ.ਐੱਸ.ਐੱਸ.ਬਰਾੜ, ਜਨਿੰਦਰ ਜੈੱਨ, ਗੁਰਵਿੰਦਰ ਸਿੰਘ ਧਿਗੜਾ ਵੀ ਹਾਜ਼ਰ ਹੋਏ | ਸਮਾਗਮ ਦੀ ਸਫ਼ਲਤਾ ਵਾਸਤੇ ਇੰਦਰਪ੍ਰੀਤ ਸਿੰਘ ਜੈਂਟਲ, ਰਣਜੀਤ ਸਿੰਘ ਘੁਮਾਣ, ਤੇਜੀ ਜੌੜਾ, ਐੱਸ.ਐੱਸ.ਬੇਦੀ, ਬਿਕਰਮਜੀਤ ਸਿੰਘ ਢਿੱਲੋਂ, ਮੋਹਿਤ ਗੁਪਤਾ, ਪਵਨ ਮੌਂਗਾ, ਏ.ਪੀ.ਮੌਗਾ, ਰਾਜਨ ਨਾਗਪਾਲ, ਨਵਦੀਪ ਸਿੰਘ ਰਿੱਕੀ, ਸਵਰਨ ਸਿੰਘ, ਹਰਜੀਤ ਸਿੰਘ, ਵਿਜੈ ਸੇਠੀ, ਸੌਰਵ ਧੀਂਗੜਾ, ਚੰਦਨ ਕੱਕੜ ਨੇ ਅਹਿਮ ਭੂਮਿਕਾ ਅਦਾ ਕੀਤੀ |