ਜੀ ਐਸ ਪੰਨੂ
ਪਟਿਆਲਾ, 18 ਅਕਤੂਬਰ,2021: ਜੁਆਇੰਟ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟਰੇਸਨ ਅਤੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ ਦੇ ਡਰੱਗ ਕੰਟਰੋਲ ਅਧਿਕਾਰੀ ਮਨਦੀਪ ਸਿੰਘ ਅਤੇ ਅਨੁਰਾਗ ਸਿੰਗਲਾ ਦੀ ਪ੍ਰਧਾਨਗੀ ਵਿੱਚ
ਸਮਾਣਾ ਅਤੇ ਪਾਤੜਾਂ ਦੇ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਜਿਲ੍ਹਾ ਡਰੱਗ ਕੰਟਰੋਲ ਅਧਿਕਾਰੀਆਂ ਨੇ ਕੈਮਿਸਟਾਂ (ਦਵਾਈ ਵਿਕਰੇਤਾਵਾਂ) ਨੂੰ ਕਿਹਾ ਕਿ ਸਮੂਹ ਕੈਮਿਸਟ ਇਸ ਗੱਲ ਨੁੰ ਯਕੀਨੀ ਬਣਾਉਣ ਕਿ ਦਵਾਈਆਂ ਦੀ ਖਰੀਦ ਅਤੇ ਵੇਚ ਡਰੱਗ ਅਤੇ ਕਾਸਮੈਟਿਕ ਐਕਟ ਦੇ ਨਿਯਮਾਂ ਅਨੁਸਾਰ ਹੀ ਕੀਤੀ ਜਾਵੇਗੀ ਅਤੇ ਦਵਾਈਆਂ ਦੀ ਖਰੀਦ ਅਤੇ ਵੇਚ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ।ਸ਼ਡਿਉਲ ਐਚ ਵਨ ਦੀਆਂ ਦਵਾਈਆਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਾ ਦਿੱਤੀਆ ਜਾਣਗੀਆਂ।ਨਸ਼ੇ ਦੇ ਦੁਰਉਪਯੋਗ ਵੱਜੋ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਖਰੀਦ ਅਤੇ ਵੇਚ ਪੁਰੀ ਜਿਮੇਵਾਰੀ ਨਾਲ ਕੀਤੀ ਜਾਵੇਗੀ ਅਤੇ ਨਿਯਮਾ ਅਨੁਸਾਰ ਦਵਾਈਆਂ ਦਾ ਸਾਰਾ ਰਿਕਾਰਡ ਰੱਖਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਦਵਾਈਆਂ ਦੇ ਰੇਟ ਨਿਸ਼ਚਿਤ ਕੀਤੇ ਗਏ ਹਨ ਅਤੇ ਇਸ ਸਬੰਧੀ ਅਥਾਰਟੀ ਵੀ ਗਠਿਤ ਕੀਤੀ ਗਈ ਹੈ।ਇਸ ਲਈ ਜੇਕਰ ਕਿਸੇ ਨੁੰ ਦਵਾਈਆਂ ਦੀ ਕੀਮਤ ਸਬੰਧੀ ਕੋਈ ਵੀ ਸ਼ਿਕਾਇਤ ਹੈ ਤਾਂ ਉਹ ਟੋਲ ਫਰੀ ਨੰਬਰ 1800-180-2412 ਤੇਂ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਐਸੋਸੀਏਸ਼ਨ ਦੇ ਨੁਮਾਇੰਦਿਆਂ ਤੇ ਸਮੂਹ ਐਸੋਸੀਏਸ਼ਨਾ ਦੇ ਲੀਡਰਾਂ ਵੱਲੋਂ ਜਿਲ੍ਹਾ ਡਰੱਗ ਕੰਟਰੋਲਰ ਅਧਿਕਾਰੀਆਂ ਨੂੰ ਦਵਾਈਆਂ ਦਾ ਕਾਰੋਬਾਰ ਡਰੱਗ ਨਿਯਮਾਂ ਅਨੁਸਾਰ ਕਰਨ ਦਾ ਭਰੋਸਾ ਦਿਵਾਇਆ ਗਿਆ।