ਸਤਿਗੁਰੂ ਵਾਲਮੀਕ ਪ੍ਰਗਟ ਉਤਸਵ ਕਮੇਟੀ ਵਲੋਂ ਸਜਾਈ ਸ਼ੋਭਾ ਯਾਤਰਾ
ਬੋਲੇ ਸੋ ਨਿਰਭੈ ਭਗਵਾਨ ਵਾਲਮੀਕ ਜੀ ਕੀ ਜੈ ਦੇ ਜੈਕਾਰਿਆਂ ਨਾਲ ਪਾਵਨ ਨਗਰੀ ਗੂੰਜ ਉਠੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 20 ਅਕਤੂਬਰ 2021 ਸਤਿਗੁਰੂ ਵਾਲਮੀਕ ਪ੍ਰਗਟ ਉਤਸਵ ਕਮੇਟੀ ਮੁਹੱਲਾ ਅਰੋੜਾ ਰਸਤਾ ਸੁਲਤਾਨਪੁਰ ਲੋਧੀ ਵੱਲੋਂ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਚ ਅੱਜ ਸਤਿਗੁਰੂ ਵਾਲਮੀਕ ਜੀ ਦੇ ਪ੍ਰਗਟ ਦਿਹਾਡ਼ੇ ਮੌਕੇ ਸਮੂਹ ਵਾਲਮੀਕ ਜਥੇਬੰਦੀਆਂ ਮੁਹੱਲਾ ਸੈਦਾਂ, ਮੁਹੱਲਾ ਰਿਸ਼ੀ ਨਗਰ ਦੇ ਸਹਿਯੋਗ ਨਾਲ ਇਕ ਵਿਸ਼ਾਲ ਸ਼ੋਭਾ ਯਾਤਰਾ ਮੁਹੱਲਾ ਅਰੋੜਾ ਰਸਤਾ ਤੋਂ ਚੱਲ ਕੇ ਆਰੀਆ ਸਮਾਜ ਚੌਕ, ਸਿੰਘ ਭਵਾਨੀ ਮੰਦਰ, ਚੌਕ ਚੇਲਿਆਂ, ਮੰਡੀ ਰੋਡ, ਸਦਰ ਬਾਜ਼ਾਰ ਤੋਂ ਹੁੰਦੀ ਹੋਈ ਛੱਤੀ ਗਲੀ ਰਾਹੀਂ ਮੁਹੱਲਾ ਅਰੋੜਾ ਰਸਤਾ ਵਿਖੇ ਸੰਪੰਨ ਹੋਈ। ਸ਼ੋਭਾ ਯਾਤਰਾ ਪ੍ਰਭੂ ਸ੍ਰੀ ਰਾਮ, ਸੀਤਾ, ਲਕਸ਼ਮਣ, ਹਨੂੰਮਾਨ ਅਤੇ ਲਵ ਕੁਸ਼ ਨਾਲ ਸਜਾਈ ਸੁੰਦਰ ਝਾਕੀਆਂ ਸੰਗਤਾਂ ਦੇ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ।
ਜਲੰਧਰ ਤੋਂ ਪਧਾਰੇ ਕਮਲ ਬੈਂਡ ਵੱਲੋਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਉਤਸਵ ਸਬੰਧੀ ਧੁੰਨਾਂ ਤੇ ਭਜਨ ਸੁਣਾ ਕੇ ਭਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਸੀ। ਫੁੱਲਾਂ ਨਾਲ ਸਜੀ ਹੋਈ ਪਾਵਨ ਗ੍ਰੰਥ ਰਮਾਇਣ ਨਾਲ ਸੁਸ਼ੋਭਿਤ ਪਾਲਕੀ ਦੇ ਪਿੱਛੇ ਸੰਗਤਾਂ ਭਗਵਾਨ ਵਾਲਮੀਕ ਜੀ ਦੀ ਜੈ, ਜੋ ਬੋਲੇ ਸੋ ਨਿਰਭੈ, ਬੋਲ ਭਗਵਾਨ ਵਾਲਮੀਕ ਜੀ ਦੀ ਜੈ, ਦੇ ਜੈਕਾਰਿਆਂ ਦੀ ਗੂੰਜ ਨਾਲ ਗੁਣਗਾਣ ਕਰ ਰਹੇ ਸਨ। ਸ਼ੋਭਾ ਯਾਤਰਾ ਮੌਕੇ ਮੁੱਖ ਮਹਿਮਾਨ ਵਜੋਂ ਪਧਾਰੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਭਗਵਾਨ ਵਾਲਮੀਕ ਪ੍ਰਗਟ ਉਤਸਵ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣੇ ਗੁਰੂਆਂ, ਰਿਸ਼ੀਆਂ ਮੁਨੀਆਂ ਦਾ ਪ੍ਰਗਟ ਦਿਵਸ ਤੇ ਗੁਰਪੁਰਬ ਇਕਜੁੱਟ ਹੋ ਕੇ ਪੂਰੀ ਸ਼ਰਧਾ ਨਾਲ ਮਨਾਉਣੇ ਚਾਹੀਦੇ ਹਨ ਜਿਸ ਨਾਲ ਆਪਸੀ ਸਾਂਝ ਬਣਦੀ ਹੈ। ਉਨ੍ਹਾਂ ਕਿਹਾ ਭਗਵਾਨ ਵਾਲਮੀਕ ਜੀ ਨੇ ਆਪਣੇ ਮਹਾਨ ਗ੍ਰੰਥ ਰਮਾਇਣ ਦੀ ਰਚਨਾ ਕਰ ਕੇ ਭਾਰਤੀ ਦਰਸ਼ਨ ਦਾ ਨਿਰਮਾਣ ਕੀਤਾ।
ਇਸ ਮੌਕੇ ਵਿਧਾਇਕ ਚੀਮਾ ਨੂੰ ਪ੍ਰਗਟ ਉਤਸਵ ਕਮੇਟੀ ਦੇ ਪ੍ਰਧਾਨ ਯੋਗੇਸ਼ ਕੁਮਾਰ ਵਿਪਨ ਨਾਹਰ, ਅਸ਼ੋਕ ਸਹੋਤਾ, ਨਵੀ ਨਾਹਰ, ਸੰਦੀਪ ਸੋਚ,ਰਜਿੰਦਰ ਨਾਹਰ, ਜਸ਼ਪਾਲ ਚੌਹਾਨ, ਜਤਿੰਦਰ ਲਹੌਰਾ ਆਦਿ ਵਲੋਂ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਤਿਗੁਰੂ ਵਾਲਮੀਕ ਪ੍ਰਗਟ ਉਤਸਵ ਕਮੇਟੀ ਦੇ ਪ੍ਰਧਾਨ ਯੋਗੇਸ਼ ਕੁਮਾਰ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਚੇਅਰਮੈਨ ਇੰਪਰੂਵਮੈਂਟ ਟਰੱਸਟ ਤੇਜਵੰਤ ਸਿੰਘ, ਚੇਅਰਮੈਨ ਕੰਬੋਜ ਵੈੱਲਫੇਅਰ ਬੋਰਡ ਪੰਜਾਬ ਐਡਵੋਕੇਟ ਜਸਪਾਲ ਸਿੰਘ, ਸੰਜੀਵ ਮਰਵਾਹਾ ਸ਼ਹਿਰੀ ਪ੍ਰਧਾਨ ਕਾਂਗਰਸ, ਅਸ਼ੋਕ ਮੋਗਲਾ ਸਾਬਕਾ ਪ੍ਰਧਾਨ, ਮੰਗਲ ਭੱਟੀ ਵਾਈਸ ਚੇਅਰਮੈਨ ਸੰਮਤੀ, ਕੌਂਸਲਰ ਸੰਤਪ੍ਰੀਤ ਸਿੰਘ, ਜੁਗਲ ਕੋਹਲੀ ਐਮਸੀ, ਜ਼ੈਲਦਾਰ ਮਾਨਵ ਧੀਰ, ਕੁਲਬੀਰ ਮੀਰੇ ਚੇਅਰਮੈਨ ਐਸਸੀ ਸੈੱਲ ਯੂਥ , ਜਸਵਿੰਦਰ ਸਿੰਘ ਭੈਣੀ ਹੁਸੇ ਖਾਂ, ਰਮੇਸ਼ ਡਡਵਿੰਡੀ, ਡਾ ਬਲਵਿੰਦਰ ਸਿੰਘ ਅੰਮ੍ਰਿਤਪੁਰ , ਗੋਪੀ ਚੱਕਾਂ, ਸੁਨੀਤਾ ਧੀਰ ਮਹਿਲਾ ਪ੍ਰਧਾਨ ਸ਼ਹਿਰੀ, ਪ੍ਰਵੀਨ ਬਤਰਾ, ਚਰਨ ਕਮਲ ਪਿੰਟਾ ਸਾਬਕਾ ਐਮ ਸੀ, ਸੁਖਵਿੰਦਰ ਸਿੰਘ ਸਰਪੰਚ ਅਮਾਨੀਪੁਰ, ਮਾਸਟਰ ਜੋਗਿੰਦਰ ਸਿੰਘ, ਵਿਪਨ ਨਾਹਰ, ਅਸ਼ੋਕ ਸਹੋਤਾ, ਵਿਨੈ ਸਹੋਤਾ, ਨਵੀ ਨਾਹਰ, ਸੰਦੀਪ ਸੋਚ, ਜਤਿੰਦਰ ਲਹੌਰਾ, ਗਗਨ ਲਹੌਰਾ, ਹਰਜਿੰਦਰ ਲਾਲ, ਸਾਵਨ ਨਾਹਰ, ਯਸ਼ਪਾਲ ਚੌਹਾਨ, ਕਰਨਵੀਰ ਚੌਹਾਨ, ਨਰੇਸ਼ ਚੌਹਾਨ, ਕਮਲ ਨਾਹਰ, ਜੋਗਿੰਦਰਪਾਲ ਨਾਹਰ, ਗੌਰਵ ਨਾਹਰ, ਮੋਹਨ ਲਾਲ ਨਾਹਰ, ਰਾਕੇਸ਼ ਨਾਹਰ, ਰਮੇਸ਼ ਨਾਹਰ, ਲਲਿਤ ਥਾਪਰ, ਬਿੱਟੂ ਭਲਵਾਨ, ਅਭੀ ਸਹੋਤਾ, ਜੀਵਨ ਸਹੋਤਾ, ਵਿਜੈ ਅਸਲਾ, ਅਜੇ ਅਸਲਾ, ਇੰਦਰਜੀਤ ਭੱਟੀ, ਗੁਰਮੇਜ ਭੱਟੀ, ਵਿਪਨ ਲਹੌਰਾ, ਲਖਨ ਲਹੌਰਾ, ਸੰਜੀਵ , ਪੂਜਾ ਲਹੌਰਾ ਐਮ ਸੀ, ਵੀਨਾ ਆਰਤੀ ਮੰਨਾਂ, ਅਨੂ ਅਲਕਾ, ਰਾਜ ਲਹੌਰਾ, ਰਵੀ, ਆਸ਼ਾ ਰਾਣੀ, ਕ੍ਰਿਸ਼ਨਾ, ਚੰਦਰਕਾਂਤਾ, ਚੇਤਨਾ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ।
ਇਸ ਤੋਂ ਇਲਾਵਾ ਅਕਾਲੀ ਆਗੂ ਕੈਪਟਨ ਹਰਮਿੰਦਰ ਸਿੰਘ ਤੇ ਆਪ ਆਗੂ ਸੱਜਣ ਸਿੰਘ ਚੀਮਾ ਨੇ ਵੀ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕੀਤੀ
ਭਗਵਾਨ ਵਾਲਮੀਕ ਜੀ ਦੇ ਪ੍ਰਗਟ ਉਤਸਵ ਮੌਕੇ ਸਜਾਈ ਗਈ ਸ਼ੋਭਾ ਯਾਤਰਾ ਮੌਕੇ ਅਕਾਲੀ ਦਲ ਦੇ ਆਗੂ ਕੈਪਟਨ ਹਰਮਿੰਦਰ ਸਿੰਘ ਤੇ ਆਪ ਆਗੂ ਸੱਜਣ ਸਿੰਘ ਚੀਮਾ ਨੇ ਵੀ ਸ਼ਿਰਕਤ ਕੀਤੀ। ਦੋਵੇਂ ਆਗੂਆਂ ਨੇ ਸਤਿਗੁਰੂ ਵਾਲਮੀਕ ਪ੍ਰਗਟ ਉਤਸਵ ਦੀਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਭਗਵਾਨ ਵਾਲਮੀਕ ਜੀ ਨੇ ਧਰਮ, ਅਰਥ ਅਤੇ ਕਰਮ ਇਨ੍ਹਾਂ ਤਿੰਨਾਂ ਵਿੱਚੋਂ ਧਰਮ ਨੂੰ ਹੀ ਉੱਤਮ ਮੰਨਿਆ ਹੈ। ਜੋ ਵਿਅਕਤੀ ਆਪਣੇ ਧਰਮ ਦੀ ਪਾਲਣਾ ਕਰਦਾ ਹੈ ਉਸ ਨੂੰ ਪਰਮਾਤਮਾ ਦਾ ਵੀ ਆਸ਼ੀਰਵਾਦ ਮਿਲਦਾ ਹੈ। ਇਸ ਮੌਕੇ ਸਾਬਕਾ ਕੌਂਸਲਰ ਵਿੱਕੀ ਚੌਹਾਨ, ਦਿਲਬਾਗ ਸਿੰਘ ਗਿੱਲ, ਮਾਸਟਰ ਜਗਜੀਤ ਸਿੰਘ ਪੰਛੀ, ਰਵੀ ਕੁਮਾਰ, ਰਜਿੰਦਰ ਜੈਨਪੁਰੀ, ਸਾਬਕਾ ਪ੍ਰਧਾਨ ਦਿਨੇਸ਼ ਧੀਰ, ਗੁਰਜੰਟ ਸੰਧੂ, ਹਰਪ੍ਰੀਤ ਬਬਲਾ, ਸੁਰਜੀਤ ਸਿੰਘ ਢਿੱਲੋਂ, ਸਤਨਾਮ ਸਿੰਘ ਰਾਮੇ, ਗੁਰਨਾਮ ਸਿੰਘ ਐਮਸੀ, ਕੌਂਸਲਰ ਰਾਜਿੰਦਰ ਸਿੰਘ, ਡਾ ਜਸਬੀਰ ਸਿੰਘ ਭੌਰ, ਨਿਰਮਲ ਸਿੰਘ ਮੱਲ ਆਦਿ ਹਾਜ਼ਰ ਸਨ।