ਕਾਮਨ ਸਰਵਿਸ ਸੈਂਟਰ ਲਈ ਜ਼ਿਲ੍ਹਾ ਮੈਨੇਜ਼ਰ ਤੇ ਕੰਨਸਲਟੈਂਟ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ: ਰਵਿੰਦਰਪਾਲ ਸਿੰਘ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 21 ਅਕਤੂਬਰ, 2021: ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ ਸ੍ਰੀ ਰਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਐਸ.ਸੀ. ਈ-ਗਵਰਨੈਂਸ ਸਰਵਿਸਿਜ਼ ਇੰਡੀਆ ਲਿਮਿਟਡ ਤਹਿਤ ਜ਼ਿਲ੍ਹਾ ਮੈਨੇਜਰ ਦੀਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 12 ਆਸਾਮੀਆਂ ਅਤੇ ਜ਼ਿਲ੍ਹਾ ਕੰਨਸਲਟੈਂਟ ਦੀਆਂ ਕੁੱਲ 07 ਆਸਾਮੀਆਂ ਭਰੀਆਂ ਜਾਣੀਆਂ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੈਨੇਜਰ ਦੀ ਆਸਾਮੀ ਸਬੰਧੀ ਅਪਲਾਈ ਕਰਨ ਲਈ ਵਿੱਦਿਅਕ ਯੋਗਤਾ ਕਿਸੇ ਵੀ ਵਿਸੇ ਵਿੱਚ ਗੈ੍ਰਜੁਏਸ਼ਨ, NIELIT ਤੋਂ ਕੰਪਿਊਟਰ ਵਿੱਚ ਘੱਟੋ-ਘੱਟ CCC ਪੱਧਰ ਦੀ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ ਜਾਂ ਕੰਪਿਊਟਰ ਸਾਇੰਸ ਵਿੱਚ ਘੱਟੋ-ਘੱਟ 6 ਮਹੀਨਿਆਂ ਦਾ ਡਿਪਲੋਮਾ ਹੋਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਘੱਟੋ ਘੱਟ 2 ਸਾਲਾਂ ਦੇ ਕੰਮ ਦੇ ਤਜ਼ਰਬੇ ਦੇ ਨਾਲ ਤਰਜੀਹੀ ਤੌਰ ਤੇ ਆਈ ਟੀ, ਈ-ਗਵਰਨੈਂਸ, ਆਈ ਟੀ ਨਾਲ ਸਬੰਧਤ ਪ੍ਰੋਜੈਕਟ ਤਾਲਮੇਲ ਅਤੇ ਸਬੰਧਤ ਖੇਤਰਾਂ ਵਿੱਚ ਪ੍ਰੋਗਰਾਮ ਪ੍ਰਬੰਧਨ ਹੋਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕੰਨਸਲਟੈਂਟ ਦੀ ਆਸਾਮੀ ਸਬੰਧੀ ਅਪਲਾਈ ਕਰਨ ਲਈ ਗ੍ਰੈਜੂਏਸ਼ਨ, ਬੇਸਿਕ ਕੰਪਿਊਟਰ (ਹਾਰਡਵੇਅਰ, ਸਾਫਟਵੇਅਰ, ਐਮ.ਐਸ. ਆਫਿਸ ਅਤੇ ਇੰਟਰਨੈੱਟ) ਆਦਿ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਤਜਰਬੇ ਦੇ ਨਾਲ ਜਾਂ ਬਿਨਾਂ, ਖਾਸ ਤੌਰ ਤੇ ਸਬੰਧਤ ਖੇਤਰਾਂ ਵਿੱਚ ਆਈ ਟੀ, ਈ ਗਵਰਨੈਂਸ, ਆਈ ਟੀ ਨਾਲ ਸਬੰਧਤ ਪੋ੍ਰਜੈਕਟਰ ਤਾਲਮੇਲ ਅਤੇ ਪ੍ਰੋਗਰਾਮ ਪ੍ਰਬੰਧਨ ਵਿੱਚ ਮਾਹਿਰ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਚਾਹਵਾਨ ਪ੍ਰਾਰਥੀ ਜੋ ਇਨ੍ਹਾਂ ਆਸਾਮੀਆਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ :image.png ਲਿੰਕ ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਡੀ.ਬੀ.ਈ.ਈ., ਸੰਗਰੂਰ ਵਿਖੇ ਨਿੱਜੀ ਤੌਰ ’ਤੇ ਜਾਂ ਹੈਲਪਲਾਈਨ ਨੰਬਰ 98779-18167 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।