ਸਿੰਘੂ ਬਾਰਡਰ ਕਤਲ : ਲਖਬੀਰ ਦਾ ਕਤਲ ਕਰਨ ਵਾਲੇ ਨਿਹੰਗ ਸਰਬਜੀਤ ਸਿੰਘ ਨੂੰ ਅਕਸਰ ਚੀਮਾ ਕਲਾਂ ਵਿਚ ਵੇਖਿਆ ਸੀ ਲੋਕਾਂ ਨੇ , ਪੜ੍ਹੋ ਵੱਡਾ ਖੁਲ੍ਹਾਸਾ
ਤਰਨਤਾਰਨ, 22 ਅਕਤੂਬਰ, 2021: ਸਿੰਘੂ ਬਾਰਡਰ ’ਤੇ ਲਖਬੀਰ ਸਿੰਘ ਦੇ ਨਾਂ ਵਿਅਕਤੀ ਦਾ ਕਤਲ ਕਰਨ ਵਾਲੇ ਨਿਹੰਗ ਸਰਬਜੀਤ ਸਿੰਘ ਨੂੰ ਕਈ ਵਾਰ ਲੋਕਾਂ ਨੇ ਲਖਬੀਰ ਸਿੰਘ ਦੇ ਪਿੰਡ ਚੀਮਾਂ ਕਲਾਂ ਵਿਚ ਵੇਖਿਆ ਸੀ। ਕਾਰਵਾਂ ਮੈਗਜ਼ੀਨ ਦੀ ਰਿਪੋਰਟ ਮੁਤਾਬਕ ਘੱਟ ਤੋਂ ਘੱਟ ਦੋ ਪਿੰਡ ਵਾਸੀਆਂ ਨਲ ਲਖਬੀਰ ਨੂੰ ਨਿਹੰਗਾਂ ਨਾਲ ਘੁੰਮਦਿਆਂ ਵੇਖਿਆ ਸੀ। ਉਹਨਾਂ ਦੱਸਿਆ ਕਿ ਕਤਲ ਹੋਣ ਤੋਂ ਤਿੰਨ ਦਿਨ ਪਹਿਲਾਂ 12 ਅਕਤੂਬਰ ਨੁੰ ਲਖਬੀਰ ਸਿੰਘ ਦੋ ਨਿਹੰਗਾਂ ਨਾਲ ਬੋਲੈਰੋ ਕੈਂਪਰ ਗੱਡੀ ਵਿਚ ਘੁੰਮ ਰਿਹਾ ਸੀ। ਪਿੰਡ ਵਾਲਿਆਂ ਨੇ ਦੱਸਿਆ ਕਿ ਇਹ ਬੋਲੈਰੋ ਕੈਂਪਰ ਗੱਡੀ ਸਰਬਜੀਤ ਸਿੰਘ ਚਲਾ ਰਿਹਾ ਸੀ ਤੇ ਸਰਬਜੀਤ ਸਿੰਘ ਪਿਛਲੇ ਦੋ ਤਿੰਨ ਮਹੀਨਿਆਂ ਵਿਚ ਕਈ ਵਾਰ ਪਿੰਡ ਵਿਚਵੇਖਿਆ ਗਿਆ ਸੀ। ਲਖਬੀਰ ਸਿੰਘ ਦੀ ਭੈਣ ਰਾਜ ਕੌਰ ਪਹਿਲਾਂ ਹੀ ਆਖ ਰਹੀ ਹੈ ਕਿ ਉਸਦਾ ਭਰਾ ਆਪਣੇਆਪ ਸਿੰਘੂ ਨਹੀਂ ਪਹੁੰਚ ਸਕਦਾ ਤੇ ਉਸਨੁੰ ਕੋਈ ਵਰਗਲਾ ਕੇ ਲੈ ਗਿਆ ਹੈ।
ਇਸ ਮਾਮਲੇ ਵਿਚ ਗ੍ਰਿਫਤਾਰ ਹੋਏ ਦੂਜੇ ਨਿਹੰਗ ਨਰੈਣ ਸਿੰਘ ਨੂੰ ਫੜਨ ਵਾਲੇ ਅੰਮ੍ਰਿਤਸਰ ਦਿਹਾਤੀ ਦੇ ਐਸ ਐਸ ਪੀ ਰਾਕੇਸ਼ ਕੌਸ਼ਲ ਨੇ ਦੱਸਿਆ ਕਿ ਨਰੈਣ ਸਿੰਘ ਨੇ ਖੁਲ੍ਹਾਸਾ ਕੀਤਾ ਹੈ ਕਿ ਉਸਨੇ ਆਪ ਲਖਬੀਰ ਨੂੰ ਬੇਅਦਬੀ ਕਰਦਿਆਂ ਨਹੀਂ ਵੇਖਿਆ ਪਰ ਸਰਬਜੀਤ ਨੇ ਉਸਨੂੰ ਦੱਸਿਆ ਸੀ ਕਿ ਲਖਬੀਰ ਸਿੰਘ ਨੇ ਬੇਅਦਬੀ ਕੀਤੀ ਹੈ। ਕੌਸ਼ਲ ਨੇ ਦੱਸਿਆ ਕਿ ਨਰੈਣ ਸਿੰਘ ਦੱਸਿਆ ਕਿ ਸਰਬਜੀਤ ਸਿੰਘ ਪਹਿਲਾਂ ਹੀ ਲਖਬੀਰ ਦਾ ਗੁੱਟ ਵੱਢ ਚੁੱਕਾ ਸੀ ਤੇ ਫਿਰ ਨਰੈਣ ਨੇ ਉਸਦਾ ਸੱਜਾ ਪੈਰ ਵੱਢ ਦਿੱਤਾ। ਕੌਸ਼ਲਮੁਤਾਬਕ ਨਰੈਣ ਨੇ ਦੱਸਿਆ ਕਿ ਜਦੋਂ ਉਸਨੂੰ ਬੇਅਦਬੀ ਬਾਰੇ ਪਤਾ ਲੱਗਾ ਤਾਂ ਉਹ ਸੋਚ ਕੇ ਬਹੁਤ ਗੁੱਸੇ ਵਿਚ ਆ ਗਿਆ ਤੇ ਉਸਨੇ ਲਖਬੀਰ ’ਤੇ ਹਮਲਾ ਕਰ ਦਿੱਤਾ।
ਚੀਮਾ ਕਲਾਂ ਦੇ ਰਹਿਣ ਵਾਲੇ ਇਕ ਹੋਰ ਬੰਦੇ ਨੇ ਦੱਸਿਆ ਕਿ ਸਰਬਜੀਤ ਸਿੰਘ ਤਿੰਨ ਮਹੀਨੇ ਪਹਿਲਾਂ ਵੀ ਪਿੰਡ ਵਿਚ ਸਰਾਏ ਅਮਾਨਤ ਖਾਂ ਪੁਲਿਸ ਕਾਣੇ ਕੋਲ ਦਿੱਸਿਆਸੀ। ਉਸਨੇ ਦੱਸਿਆ ਕਿ ਇਹ ਬਾਬਾ ਜੀ ਸਰਬਜੀਤ ਸਿੰਘ ਜਿਸਨੇ ਗ੍ਰਿਫਤਾਰੀ ਦਿੱਤੀਹੈ, ਉਸਨੁੰ ਅਸੀਂਆਪਣੇ ਪਿੰਡ ਵਿਚ ਵੇਖਿਆ ਸੀ।ਉਹ ਕਿਸੇ ਦੀ ਗੱਡੀ ਚਲਾਉਂਦਾ ਹੁੰਦਾ ਸੀ। ਪਿੰਡ ਵਾਲਿਆਂਮੁਤਾਬਕ ਉਹਨਾਂ ਨੇ ਸਰਬਜੀਤ ਸਿੰਘ ਨੂੰ ਇਸ ਕਰ ਕੇ ਵੇਖਿਆ ਸੀ ਕਿ ਕਿਉਂਕਿ ਨਿਹੰਗ ਨੇ ਉਸ ਗੱਡੀ ਨੁੰ ਚਲਾਉਂਦਿਆਂ ਉਹਨਾਂਦਾ ਪਿੱਛਾ ਕੀਤਾ ਸੀ। ਉਹਨਾਂ ਦੱਸਿਆ ਕਿ ਜਦੋਂ ਅਸੀਂ ਵੇਖਿਆ ਕਿ ਉਹ ਸਾਡੇ ਮਗਰ ਆ ਰਿਹਾ ਹੈ ਤਾਂ ਪੁਲਿਸ ਥਾਣੇ ਦੇ ਕੋਲ ਜਾ ਕੇ ਖਲੋ ਗਏ। ਹੁਣ ਜਦੋਂ ਵੀਡੀਓ ਵੇਖੀ ਤਾਂ ਯਾਦ ਆਇਆ ਕਿ ਇਹੀ ਵਿਅਕਤੀ ਸਾਡੇ ਪਿੰਡ ਵਿਚ ਕਿਸੇ ਦੀ ਗੱਡੀ ਚਲਾ ਰਿਹਾ ਹੁੰਦਾ ਸੀ। ਸਰਬਜੀਤ ਸਿੰਘ ਨੂੰ ਅਨੇਕਾਂ ਵਾਰ ਬੋਲੈਰੋ ਕੈਂਪਰ ਗੱਡੀ ਚਲਾਉਂਦਿਆਂ ਪਿੰਡ ਵਿਚ ਵੇਖਿਆ ਗਿਆ ਸੀ। ਉਹ ਪਿੰਡ ਦੇ ਬੱਸ ਸਟੈਂਡ ਕੋਲ ਬਣੇ ਲੰਗਰ ਹਾਲ ਦੇ ਨੇੜੇ ਵੀ ਅਕਸਰ ਦਿੱਸਦਾ ਸੀ। ਪਿੰਡ ਵਾਲਿਆਂ ਨੇ ਸਰਬਜੀਤ ਸਿੰਘ ਨੂੰ ਪਿੰਡ ਦੇ ਬਾਹਰਵਾਰ ਘਰਾਂ ਕੋਲ ਲੰਘਦੀ ਡਰੇਨ ’ਤੇ ਲੱਗੇ ਹੈਂਡ ਪੰਪ ’ਤੇ ਨਹਾਉਂਦਿਆਂ ਵੇਖਿਆ ਸੀ। ਪਿੰਡ ਵਿਚ ਆਉਣ ਤੋਂ ਬਾਅਦ ਸਰਬਜੀਤ ਸਿੰਘ ਵਾਲ ਵਧਾਉਣ ਲੱਗ ਪਿਆ ਸੀ ਤੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਦੱਸਿਆ ਸੀ ਕਿ ਉਹ ਗੁਜਰਾਤੀ, ਮਰਾਠੀ ਤੇ ਕੁਝ ਹੋਰ ਭਾਸ਼ਾਵਾਂ ਜਾਣਦਾ ਹੈ।
12 ਅਕਤੂਬਰ ਦੀਆਂ ਘਟਨਾਵਾਂ ਚੇਤੇ ਕਰਦਿਆਂ ਪਿੰਡ ਵਾਲਿਆਂ ਨੇ ਦੱਸਿਆ ਕਿ ਉਸ ਦਿਨ ਲਖਬੀਰ ਅਨਾਜ ਮੰਡੀ ਵਿਚ ਕੰਮ ਲੱਭਣ ਗਿਆ ਸੀ ਪਰ ਇਕ ਗੁਰਸਿੱਖ ਨੇ ਉਸਨੁੰ ਇਸ ਕਰ ਕੇ ਕੰਮ ਨਹੀਂ ਦਿੱਤਾ ਕਿਉਂਕਿ ਉਹ ਨਸ਼ੇੜੀ ਸੀ। ਲਖਬੀਰ ਅਨਾਜ ਮੰਡੀ ਵਿਚੋਂ ਤੁਰਦਾ ਹੋਇਆ ਹੀ ਚਲਾ ਗਿਆ ਤੇ ਫਿਰ ਇਕ ਵਿਅਕਤੀ ਨੇ ਉਸਨੁੰ ਮੜ੍ਹੀਆਂ ਨੇੜੇ ਮੋਟਰ ਸਾਈਕਲ ’ਤੇ ਬਿਠਾਇਆ ਅਤੇ ਦੁਮਾਲਾ ਬੰਨ ਕੇ ਬੋਲੈਰੋ ਕਾਰ ਵਿਚ ਸਵਾਰ ਦੋ ਨਿਹੰਗਾਂ ਨੂੰ ਸੌਂਪ ਦਿੱਤਾ। ਉਸ ਰਾਤ ਲਖਬੀਰ ਗਊਸ਼ਾਲਾ ਨੇੜੇ ਵੀ ਦਿੱਸਿਆ ਸੀ।