ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਨੂੰ ਸਰਕਾਰੀ ਸਕੂਲ ਟਿੱਬਾ ਦੇ ਅਧਿਆਪਕਾਂ ਨੇ ਭੇਜੀ ਸਹਾਇਤਾ ਰਾਸ਼ੀ
ਮੁਨੀਸ਼ ਫਾਜ਼ਿਲਕਾ ਲਗਾਤਾਰ 61 ਦਿਨਾਂ ਤੋਂ ਟੈਂਕੀ ਤੇ ਡਟਿਆ ਹੋਇਆ
ਦਲਜੀਤ ਕੌਰ ਭਵਾਨੀਗੜ੍ਹ, ਬਾਬੂਸ਼ਾਹੀ ਨੈੱਟਵਰਕ
ਸੰਗਰੂਰ, 22 ਅਕਤੂਬਰ, 2021: ਸਰਕਾਰੀ ਸਕੂਲ ਟਿੱਬਾ ਦੇ ਅਧਿਆਪਕਾਂ ਨੇ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਟੈੱਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕਾਂ ਨੂੰ ਸੰਘਰਸ਼ੀ ਸਹਾਇਤਾ ਰਾਸ਼ੀ ਭੇਂਟ ਕਰਕੇ ਮੱਦਦ ਕੀਤੀ ਗਈ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਇਸ ਜ਼ਿਲ੍ਹੇ ਦੇ ਬਲਾਕ ਸ਼ੇਰਪੁਰ ਨੇੜਲੇ ਪਿੰਡ ਟਿੱਬਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਵੱਲੋ ਅਧਿਆਪਕ ਮਨਪ੍ਰੀਤ ਸਿੰਘ ਨੇ 3700 ਰੁਪਏ ਸਹਾਇਤਾ ਭੇਂਟ ਕੀਤੀ।
ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਜੇਕਰ 25 ਅਕਤੂਬਰ ਨੂੰ ਮੁੱਖ ਮੰਤਰੀ ਨਾਲ ਹੋਣ ਵਾਲੀ ਪੈੱਨਲ ਵਾਲੀ ਪੈਨਲ ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਠੋਸ ਹੱਲ ਨਾ ਕੱਢਿਆ ਗਿਆ ਤਾਂ ਸਖ਼ਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੀਟਿੰਗ ਦੀ ਸਫਲਤਾ ਲਈ 24 ਅਕਤੂਬਰ ਨੂੰ ਸਥਾਨਕ ਟੈਂਕੀ ਕੋਲ ਪ੍ਰਦਰਸ਼ਨ ਕੀਤਾ ਜਾਵੇਗਾ ਜਿਹੜਾ ਕਿ ਦੋ ਰੋਜ਼ਾ ਹੋਵੇਗਾ।
ਉਹਨਾਂ ਦੱਸਿਆ ਕਿ ਟੈਂਕੀ ਵਾਲੇ ਮੋਰਚੇ ਦੇ 62 ਵੇਂ ਦਿਨ ਵੀ ਮੁਨੀਸ਼ ਟੈਂਕੀ ਉੱਤੇ ਡਟਿਆ ਹੋਇਆ ਹੈ। ਇਸ ਸਮੇਂ ਬੇਰੁਜ਼ਗਾਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਰਾਜਵੀਰ ਕੌਰ ਦੇਹਲਾ, ਸੰਦੀਪ ਕੌਰ, ਸੰਦੀਪ ਗਿੱਲ, ਬਲਕਾਰ ਮੰਘਾਣੀਆਂ, ਗੁਰਵੀਰ ਮੰਗਵਾਲ, ਸੁਨੀਲ ਫਾਜ਼ਿਲਕਾ, ਬਲਜਿੰਦਰ ਗਿਲਜੇਵਾਲਾ ਆਦਿ ਹਾਜ਼ਰ ਸਨ।