ਆਇਓਡੀਨ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ ਡਾ. ਜਸਵਿੰਦਰ ਕੁਮਾਰੀ।
ਹਮੇਸ਼ਾ ਆਇਓਡੀਨ ਯੁਕਤ ਨਮਕ ਹੀ ਵਰਤਿਆ ਜਾਵੇ - ਡਾ. ਜਸਵਿੰਦਰ ਕੁਮਾਰੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 22 ਅਕਤੂਬਰ 2021: ਸਿਵਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿੱਲਵਾਂ ਡਾ. ਜਸਵਿੰਦਰ ਕੁਮਾਰੀ ਦੀ ਯੋਗ ਅਗਵਾਈ ਹੇਠ “ਗਲੋਬਲ ਆਇਓਡੀਨ ਡੈਂਫੀਸ਼ੈਂਸੀ ਡਿਸਆਰਡਰਜ਼ ਪ੍ਰੀਵੈਨਸ਼ਨ ਦਿਵਸ” ਮਨਾਇਆ ਗਿਆ। ਜਿਸ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਕੁਮਾਰੀ ਨੇ ਆਇਓਡੀਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਇਓਡੀਨ ਇਕ ਖੁਰਾਕੀ ਤੱਤ ਹੈ ਜੋ ਸਾਡੇ ਸਰੀਰ ਲਈ ਬਹੁਤ ਹੀ ਜਰੂਰੀ ਹੈ।ਉਨ੍ਹਾਂ ਇਹ ਵੀ ਦੱਸਇਆ ਕਿ ਵਿਅਕਤੀ ਨੂੰ ਰੋਜਾਨਾ 150 ਮਾਇਕਰੋਗ੍ਰਾਮ ਮਿਕਦਾਰ ਵਿੱਚ ਆਇਓਡੀਨ ਦੀ ਜਰੂਰਤ ਹੁੰਦੀ ਹੈ। ਆਇਓਡੀਨ ਦੀ ਘਾਟ ਕਾਰਨ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਆ ਜਾਂਦੀ ਹੈ।ਜਿਸ ਉਪਰੰਤ ਗਿੱਲੜ੍ਹ ਰੋਗ, ਬੋਲਾਪਣ, ਗੂੰਗਾਪਣ, ਦਿਲ, ਅਤੇ ਮਾਨਸਿਕ ਬਿਮਾਰੀਆਂ ਹੋ ਸਕਦੀਆਂ ਹਨ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਗਰਭਵਤੀ ਔਰਤਾਂ ਲਈ ਆਇਓਡੀਨ ਬਹੁਤ ਜਰੂਰੀ ਹੈ ਜੇਕਰ ਗਰਭਵਤੀ ਵਿਚ ਆਇਓਡੀਨ ਦੀ ਘਾਟ ਹੋ ਜਾਵੇ ਤਾਂ ਗਰਭਪਾਤ ਜਾਂ ਉਸਦਾ ਬੱਚਾ ਜਮਾਂਦਰੂ ਨੁਕਸ ਵਾਲਾ ਪੈਦਾ ਹੋ ਸਕਦਾ ਹੈ। ਇਸ ਦੌਰਾਨ ਬਲਾਕ ਐਕਸਟੇਂਸ਼ਨ ਐਜੂਕੇਟਰ ਬਿਕਰਮਜੀਤ ਸਿੰਘ ਅਤੇ ਮੋਨਿਕਾ ਨੇ ਆਇਓਡੀਨ ਸੰਬੰਧੀ ਹੋਰ ਜਾਣਕਾਰੀ ੰਿਦੰਦਿਆਂ ਕਿਹਾ ਕਿ ਸਰੀਰ `ਚ ਆਇਓਡੀਨ ਦੀ ਘਾਟ ਨੂੰ ਪੂਰਾ ਕਰਨ ਲਈ ਹਮੇਸ਼ਾ ਆਇਓਡੀਨ ਯੁਕਤ ਨਮਕ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।ਉਨ੍ਹਾ ਕਿਹਾ ਕਿ ਭਾਵੇਂ ਸਰਕਾਰ ਵੱਲੋ ਆਇਓਡੀਨ ਤੋਂ ਬਿਨ੍ਹਾ ਨਮਕ ਵੇਚਣ ਤੇ ਪਾਬੰਦੀ ਲਗਾਈ ਗਈ ਹੈ ਪਰ ਫਿਰ ਵੀ ਸਾਨੂੰ ਬਜ਼ਾਰ ਵਿਚੋਂ ਨਮਕ ਖਰੀਦਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਨਮਕ ਆਇਓਡੀਨ-ਯੁਕਤ ਹੀ ਹੋਵੇ।ਇਸਦੀ ਪਛਾਣ ਲਈ ਨਮਕ ਦੇ ਪੈਕਟ `ਤੇ ਦਰਸਾਏ ਚੜ੍ਹਦੇ ਸੂਰਜ ਦੇ ਲੋਗੋ ਨੂੰ ਵੇਖ ਲੈਣਾ ਚਾਹੀਦਾ ਹੈ। ਇਸ ਦੌਰਾਨ ਮੌਜੂਦ ਏ.ਐਨ.ਐਮਾਂ, ਮੇਲ ਵਰਕਰਾਂ, ਅਤੇ ਆਸ਼ਾ ਵਰਕਰਾਂ ਰਾਹੀਂ ਆਪਣੇ-ਆਪਣੇ ਖੇਤਰ ਵਿਚ ਲੋਕਾਂ ਨੂੰ ਆਇਓਡੀਨ ਦੀ ਮਹੱਤਤਾ ਅਤੇ ਇਸ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਓ ਸਬੰਧੀ ਜਾਗਰੂਕ ਕਰਨ ਲਈ ਕਿਹਾ। ਇਸ ਮੌਕੇ ਆਇਓਡੀਨ ਜਾਗਰੂਕਤਾ ਪੈਂਮਫਲੇਟ ਵੀ ਦਿੱਤੇ ਗਏ।