ਹਰੀਸ਼ ਕਾਲੜਾ
ਰੂਪਨਗਰ, 22 ਅਕਤੂਬਰ 2021: ਇੰਨਰਵ੍ਹੀਲ ਕਲੱਬ ਰੂਪਨਗਰ ਵੱਲੋਂ ਅੱਜ ਬਜ਼ੁਰਗਾਂ ਦੇ "ਆਪਣਾ ਘਰ" ਹਵੇਲੀ ਕਲਾਂ ਵਿਖੇ ਸਿਹਤ ਸੰਭਲਾ ਪ੍ਰੋਗਰਾਮ ਤਹਿਤ ਬਜ਼ੁਰਗਾਂ ਦੇ ਦੰਦਾਂ ਦਾ ਮੁਫਤ ਚੈਕਅਪ ਕੀਤਾ ਗਿਆ। ਇਸ ਮੌਕੇ ਦੀਪ ਡੈਂਟਲ ਹਸਪਤਾਲ ਰੂਪਨਗਰ ਤੋਂ ਦੰਦਾਂ ਦੇ ਮਾਹਿਰ ਡਾਕਟਰ ਅਮਨ ਵਾਲੀਆ ਨੇ ਕੋਈ 25 ਬਜ਼ੁਰਗਾਂ ਦੇ ਦੰਦਾਂ ਦੀ ਚੈਕਿੰਗ ਕੀਤੀ ਗਈ, ਦੰਦਾਂ ਨੂੰ ਸੰਭਾਲਣ ਬਾਰੇ ਜਾਗਰੂਕ ਕੀਤਾ ਗਿਆ ਅਤੇ ਦਵਾਈ ਵੀ ਦਿੱਤੀ ਗਈ। ਕੈਂਪ ਦੌਰਾਨ ਕਲੱਬ ਵਲੋਂ ਟੂੱਥਪੇਸਟ ਤੇ ਬੁਰਸ਼ ਵੀ ਵੰਡੇ ਗਏ ਅਤੇ ਸਭ ਨੂੰ ਪੋਸ਼ਟਕ ਖਾਣਾ ਖਵਾਇਆ ਗਿਆ।
ਇਸ ਮੌਕੇ ਕਲੱਬ ਦੀ ਪ੍ਰਧਾਨ ਕੁਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਕਲੱਬ ਵੱਲੋਂ ਬਜ਼ੁਰਗਾਂ ਨੂੰ ਸਿਹਤ ਬਾਰੇ ਜਾਗਰੂਕ ਕਰਨ ਦੇ ਪ੍ਰੌਗਰਾਮ ਤਹਿਤ ਬਜ਼ੁਰਗਾਂ ਦੇ ਦੰਦਾ ਦੀ ਚੈਕਿੰਗ ਕੀਤੀ ਗਈ। ਡਾ। ਅਮਨ ਵਾਲੀਆਂਾ ਨੇ ਇਸ ਮੌਕੇ ਕਿਹਾ ਕਿ ਉਹ ਬਜ਼ੁਰਗਾਂ ਦੇ ਘਰ ਰਹਿ ਰਹੇ ਬਜ਼ੁਰਗਾਂ ਦੀ ਹਰ ਸੰਭਵ ਮਦਦ ਕਰਨਗੇ। ਇਸ ਮੌਕੇ "ਆਪਣਾ ਘਰ" ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਕਲੱਬ ਮੈਂਬਰਾਂ ਅਤੇ ਡਾ ਅਮਨ ਵਾਲੀਆਂ ਵੱਲੋਂ ਬਜ਼ੁਰਗਾਂ ਪ੍ਰਤੀ ਵਿਖਾਏ ਜਾ ਰਹੇ ਪਿਆਰ ਅਤੇ ਸਤਿਕਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਕਲੱਬ ਮੈਂਬਰਜ਼ ਆਮੀਸਾ ਅਗਰਵਾਲ, ਮੀਨਲ ਵਾਸੂਦੇਵਾ, ਚੰਦਰਕਾਂਤਾ ਸੈਣੀ, ਭੁਪਿੰਦਰ ਕੋਰ ਸੈਣੀ, ਅਮੀਤਾ ਬਵੇਜਾ, ਜਤਿੰਦਰ ਕੌਰ, ਰਾਵਿੰਦਰ ਕੌਰ ਤੋਂ ਇਲਾਵਾ ਬਜ਼ੁਰਗ ਵਰਿੰਦਰ ਸ਼ਰਮਾ, ਸਤੀਸ਼ਵਰ ਖੰਨਾ, ਕੇ. ਐਲ ਕਪੂਰ, ਜਗਦੇਵ ਸਿੰਘ, ਐਸ. ਐਲ ਗੋਇਲ, ਦਾਤਾ ਰਾਮ ਚੌਧਰੀ, ਤਾਰਾ ਸਿੰਘ, ਭਗਤ ਸਿੰਘ, ਨਿੱਕਾ ਸਿੰਘ ਹਰਿੰਦਰ ਸਿੰਘ, ਜਗਦੀਸ਼ ਲਾਲ, ਕੇ. ਐਸ. ਭੋਗਲ ਆਦਿ ਵੀ ਹਾਜ਼ਰ ਸਨ।