ਬਾਹਰਲੇ ਸੂਬਿਆਂ ਤੋਂ ਆ ਰਹੇ ਝੋਨੇ ਦੇ ਟਰੱਕਾਂ ਨੂੰ ਯੂਥ ਆਗੂ ਲੱਖਾ ਸਿਧਾਣਾ ਨੇ ਰੋਕਿਆ
ਬਾਹਰੀ ਸੂਬਿਆਂ ਤੋਂ ਆ ਰਹੇ ਝੋਨੇ ਨੂੰ ਰੋਕਣ ਦੇ ਹੱਕ ’ਚ ਪੁੱਜੀ ਰਾਜੇਵਾਲ ਤੇ ਸਿੱਧੂਪੁਰ ਕਿਸਾਨ ਯੂਨੀਅਨ
ਜਗਤਾਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 23 ਅਕਤੂਬਰ 2021:-ਪੰਜਾਬ ਵਿਚ ਚੱਲ ਰਹੇ ਝੋਨੇ ਦੀ ਫਸਲ ਦੀ ਆਮਦ ਦੇ
ਸੀਜ਼ਨ ਦੇ ਮੱਦੇਨਜ਼ਰ ਬਾਹਰੀ ਸੂਬਿਆਂ ਤੋਂ ਝੋਨਾ ਪੰਜਾਬ ਅੰਦਰ ਨਾ ਵੜਨ ਦੇਣ ਦੇ ਚਲਦਿਆਂ
ਅੱਜ ਫਿਰ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ’ਤੇ ਪੈਂਦੇ ਪਿੰਡ ਗੋਬਿੰਦਪੁਰਾ ਕੋਲ ਬਣੇ
ਟੋਲ ਪਲਾਜ਼ਾ ’ਤੇ ਯੂਥ ਆਗੂ ਲੱਖਾ ਸਿਧਾਣਾ ਵਲੋਂ ਬਾਹਰੀ ਸੂਬਿਆਂ ਤੋਂ ਆ ਰਹੇ ਝੋਨੇ ਨਾਲ
ਭਰੇ ਟਰੱਕਾਂ ਨੂੰ ਰੋਕ ਲਿਆ ਗਿਆ।
ਜਿਸ ਸਬੰਧੀ ਸੂਚਨਾ ਮਿਲਦਿਆਂ ਹੀ ਇਲਾਕੇ ਦੇ ਕਿਸਾਨਾਂ ਦੇ ਨਾਲ-ਨਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਸਿੱਧੂਪੁਰ ਦੇ ਕੁਝ ਆਗੂਆਂ
ਵਲੋਂ ਪਹੁੰਚ ਕੇ ਸਮਰਥਨ ਦੇਣ ਦੇ ਨਾਲ-ਨਾਲ
ਪੰਜਾਬੀ ਲੋਕ ਗਾਇਕ ਗਲਵ ਵੜੈਚ ਤੇ ਪ੍ਰਸਿੱਧ ਸਮਾਜ ਸੇਵੀ ਅਤੇ ਸੈਕੂਲਰ ਯੂਥ ਕਲੱਬ ਦੇ
ਪ੍ਰਧਾਨ ਮਨਜੀਤ ਸਿੰਘ ਵਿਰਕ ਨੇ ਪਹੁੰਚ ਕੇ ਸਮਰਥਨ ਦਿੱਤਾ।
ਕਿਸਾਨਾਂ ਵਲੋਂ ਰੋਕੇ ਗਏ ਟਰੱਕਾਂ ਦਾ ਪਤਾ ਲੱਗਦਿਆਂ ਹੀ ਨਾਇਬ ਤਹਿਸੀਲਦਾਰ ਪਾਤੜਾਂ
ਰਾਮਲਾਲ, ਡੀ. ਐੱਸ. ਪੀ. ਬੂਟਾ ਸਿੰਘ ਗਿੱਲ ਤੇ ਫੂਡ ਸਪਲਾਈ ਅਫ਼ਸਰ ਮਨਜੀਤ ਸਿੰਘ ਨੇ
ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼
ਕੀਤੀ ਪਰ ਕਿਸਾਨ ਆਪਣੀ ਜ਼ਿੱਦ ’ਤੇ ਅੜੇ ਰਹੇ। ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਯੂਥ
ਆਗੂ ਲੱਖਾ ਸਿਧਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਝੋਨੇ ਤੇ ਬਾਸਮਤੀ ਬਾਹਰਲੇ
ਸੂਬਿਆਂ ਤੋਂ ਲਿਆਉਣ ’ਤੇ ਪਾਬੰਦੀ ਲਾਈ ਗਈ ਹੈ।
ਇਸ ਦੇ ਬਾਵਜੂਦ ਵਪਾਰੀਆਂ ਵਲੋਂ ਯੂ. ਪੀ. ਤੇ ਬਿਹਾਰ ਤੋਂ ਸਸਤੇ ਭਾਅ ਖਰੀਦ ਕਰਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ।
ਪੰਜਾਬ ਦੀਆਂ ਮੰਡੀਆਂ ’ਚ ਲਿਆ ਕੇ ਜਿੱਥੇ ਝੋਨੇ ਦੀ ਫ਼ਸਲ ਸਰਕਾਰੀ ਖ਼ਰੀਦ ਕੇ ਭਰ ਕੇ
ਸਰਕਾਰ ਨੂੰ ਚੂਨਾ ਲਾਇਆ ਜਾ ਰਿਹਾ ਹੈ, ਜਿਸ ਦੀ ਮਿਸਾਲ ਪਿਛਲੇ ਕੁਝ ਦਿਨਾਂ ਅੰਦਰ
ਬਾਸਮਤੀ ਦੇ ਰੇਟਾਂ ਵਿਚ ਆਈ ਕਮੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤਕ ਸਰਕਾਰ ਪੂਰੀ
ਸਖ਼ਤੀ ਨਾਲ ਬਾਹਰੋਂ ਆਉਣ ਵਾਲੇ ਝੋਨੇ ਨੂੰ ਨਹੀਂ ਰੋਕਦੀ ਉਦੋਂ ਤੱਕ ਟਰੱਕਾਂ ਵਾਲਿਆਂ
ਨੂੰ ਸੂਬੇ ’ਚ ਨਹੀਂ ਵੜਨ ਦਿੱਤਾ ਜਾਵੇਗਾ। ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ
ਹੇਠ ਸੂਬੇ ’ਚ ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਪੱਕੇ ਮੋਰਚਿਆਂ ’ਤੇ ਬੈਠੇ ਕਿਸਾਨ
ਆਗੂਆਂ ਨੂੰ ਅਪੀਲ ਕੀਤੀ ਕਿ ਇਹ ਹਰ ਮੋਰਚੇ ‘ਤੇ ਬਾਹਰੋਂ ਆਉਣ ਵਾਲੇ ਝੋਨੇ ਦਾ ਵਿਰੋਧ