ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਲਾਏ ਬੋਰਡ ਦੇ ਨਾਲ -ਨਾਲ ਦੁਕਾਨ ਅੱਗੇ ਲਾਏ ਕੀਮਤੀ ਬੋਰਡ ਤੋੜੇ
ਦੁਕਾਨਦਾਰਾਂ,ਜਥੇਬੰਦੀਆਂ ਅਤੇ ਕਿਸਾਨ ਆਗੂਆਂ ਵਿੱਚ ਰੋਸ, ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ
ਹਰਮਿੰਦਰ ਸਿੰਘ ਭੱਟ,ਬਾਬੂਸ਼ਾਹੀ ਨੈੱਟਵਰਕ
ਸੰਦੋੜ੍ਹ, 23, ਅਕਤੂਬਰ, 2021- ਸਥਾਨਕ ਗੁਰੂਦੁਆਰ ਰਾਮਸਰ ਮਾਰਕੀਟ ਬਗੇਹਰ ਪਤੀ ਰੋਡ ਉਪੱਰ ਸਥਿਤ ' ਲੀਫ਼ ਫੈਸ਼ਨ ਅਤੇ ' ਦ ਆਪਟੀਮਿਸਟਿਕ ਸਟੈਨੋ- ਟਾਈਪ ਅਤੇ ਕੰਪਿਊਟਰ ਸੈਂਟਰ ਦੀ ਕੰਧ ਉਪੱਰ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੋ ਫੂਡ ਨੋ ਫਾਰਮਰ ਨੂੰ ਦਰਸਾਉਂਦਾ ਲਾਈਟਾਂ ਵਾਲਾ ਬੋਰਡ ਤੋੜਨ ਦੇ ਨਾਲ ਨਾਲ ਦੁਕਾਨ ਤੇ ਲਾਇਆ ਹਜ਼ਾਰਾਂ ਰੁਪਏ ਦੀ ਕੀਮਤ ਵਾਲਾ ਕੀਮਤੀ ਬੋਰਡ ਤੋੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈਂ।
ਜਾਣਕਾਰੀ ਦਿੰਦੇ ' ' ਲੀਫ਼ ਫੈਸ਼ਨ ਉਪੱਰ ਕੰਮ ਕਰ ਰਹੇ ਸੇਲਜ਼ਮੈਨ ਜਸ਼ਨਦੀਪ ਸਿੰਘ ਜਸੂ ਨੇ ਦੱਸਿਆ ਕਿ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਦੁਕਾਨ ਦੀ ਸਫ਼ਾਈ ਕਰਨ ਆਇਆ ਤਾਂ ਉੱਕਤ ਬੋਰਡ ਟੁੱਟੇ ਮਿਲੇ ਸੰਬੰਧੀ ਉਨ੍ਹਾਂ ਆਪਣੇ ਮਾਲਕ ਯਾਦਪ੍ਰੀਤ ਸਿੰਘ ਯਾਦੀ ਅਤੇ ' ਦ ਆਪਟੀਮਿਸਟਿਕ ਸਟੈਨੋ- ਟਾਈਪ ਅਤੇ ਕੰਪਿਊਟਰ ਸੈਂਟਰ ਅਤੇ ਸਥਾਨਕ ਮਾਰਕੀਟ ਨੂੰ ਸੂਚਿਤ ਕੀਤਾ। ' ਦ ਆਪਟੀਮਿਸਟਿਕ ਸਟੈਨੋ- ਟਾਈਪ ਅਤੇ ਕੰਪਿਊਟਰ ਸੈਂਟਰ ਦੇ ਸੰਚਾਲਕ ਨੇ ਅੱਗੇ ਦੱਸਿਆ ਕਿ ਉਨ੍ਹਾਂ ਸੂਚਨਾ ਮਿਲਦੀਆਂ ਹੀ ਥਾਣਾ ਧਨੌਲਾ ਦੇ ਮੁੱਖੀ ਵਿਸ਼ਵਜੀਤ ਸਿੰਘ ਮਾਨ ਨੂੰ ਹੋਏ ਘਟਨਾਕ੍ਰਮ ਦੀ ਜਾਣਕਾਰੀ ਫ਼ੋਨ ਉਪੱਰ ਦਿੱਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਆਪਣੀ ਟੀਮ ਨੂੰ ਮੌਕਾ ਵਾਰਦਾਤ ਉਪੱਰ ਭੇਜਿਆ ਅਤੇ ਪੁਲੀਸ ਪਾਰਟੀ ਦੀ ਟੀਮ ਨੇ ਉੱਕਤ ਘਟਨਾਕ੍ਰਮ ਦਾ ਜਾਇਜਾ ਲਿਆ।
ਇਸ ਸੰਬਧੀ ਕੁਲਦੀਪ ਸਿੰਘ , ਜੀਵਨ ਕੁਮਾਰ, ਅਮਨਦੀਪ ਬਾਂਸਲ ਬਿੱਟੂ , ਹਰਦੀਪ ਸਿੰਘ , ਗਗਨਦੀਪ ਸਿੰਘ , ,ਅਭਿਸ਼ੇਕ ਗੋਇਲ, ਸਰਬਜੀਤ ਸ਼ਰਮਾ, ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸ਼ਹਿਰੀ ਪ੍ਰਧਾਨ ਮੁਨੀਸ਼ ਕੁਮਾਰ ਆਦਿ ਦੁਕਾਨਦਾਰਾਂ ਤੋ ਬਿਨਾਂ ਪ੍ਰਮੁੱਖ ਕਿਸਾਨ ਆਗੂ ਬਲੌਰ ਸਿੰਘ ਛਨਾ, ਦਰਸ਼ਨ ਸਿੰਘ ਭੈਣੀ ਮਹਿਰਾਜ , ਜਰਨੈਲ ਸਿੰਘ ਜਵੰਧਾ ਆਦਿ ਨੇ ਕਥਿਤ ਤੌਰ ਤੇ ਇਸ ਤਰ੍ਹਾਂ ਦੇ ਸਮਾਜ ਵਿਰੋਧੀ ਅਤੇ ਕਿਸਾਨ ਵਿਰੋਧੀ ਗਤੀਵਿਧੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਆਪਣੀ ਗੱਲਬਾਤ ਜ਼ਾਰੀ ਰੱਖਦਿਆਂ ਕਿਹਾ ਕਿ ਇਸ ਤਰ੍ਹਾਂ ਦੁਕਾਨਦਾਰਾਂ ਦੇ ਨਿੱਜੀ ਸਮਾਨ ਨੂੰ ਨੁਕਸਾਨਾਂ ਬੇਹੱਦ ਘਟੀਆ ਅਤੇ ਨਿੰਦਾ ਯੋਗ ਹੈਂ ਅਤੇ ਉਨ੍ਹਾਂ ਪ੍ਰਸ਼ਾਸਨ ਤੋਂ ਦੋਸ਼ੀਆ ਦੀ ਭਾਲ ਕਰ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਤਾਂ ਜੋਂ ਮੁੜ ਇਸ ਤਰ੍ਹਾਂ ਦੇ ਸਮਾਜ ਵਿਰੋਧੀ ਅਨਸਰ ਸਿਰ ਨਾ ਚੁੱਕ ਸਕਣ।