ਪੰਜਾਬ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਾਫ ਸੁਥਰੇ ਅਕਸ ਤੇ ਇਮਾਨਦਾਰ ਲੀਡਰਸ਼ਿਪ ਲਿਆਉਣ ਦੀ ਲੋੜ : ਰਵੀਇੰਦਰ ਸਿੰਘ
- ਸਿੱਖਾਂ ਦੀ ਪੰਥਕ ਜਮਾਤ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਚ ਆਏ ਨਿਘਾਰ ਲਈ ਬਾਦਲਾਂ ਦਾ ਪਰਿਵਾਰਵਾਦ ਜੁੰਮੇਵਾਰ : ਰਵੀਇੰਦਰ ਸਿੰਘ
- ਬੇਅਦਬੀ,ਡਰੱਗਜ ਕਿਸਾਨੀ ਮੱਸਲੇ ਤੇ ਪੰਜਾਬ ਦੇ ਅਸਲ ਮੁੱਦਿਆਂ ਤੇ ਗੰਭੀਰ ਬਹਿਸ ਦੀ ਜਰੂੂਰਤ: ਰਵੀਇੰਦਰ ਸਿੰਘ
ਚੰਡੀਗੜ੍ਹ, 24 ਅਕਤੂਬਰ 2021 - ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਮੌਜੂਦਾ ਬਣੇੇ ਸਿਆਸੀ ਹਲਾਤਾਂ ਚ ਪੰਜਾਬ ਨੂੂੰ ਸਮੇਂ ਦਾ ਹਾਣੀ ਬਣਾਉਣ ਲਈ ,ਸਾਫ ਸੁਥਰੇ ਅਕਸ ਵਾਲੇ ਅਤੇ ਇਮਾਨਦਾਰ ਲੀਡਰਸ਼ਿਪ ਹਵਾਲੇ ਸਤਾ ਸੌਪਣ ਦੀ ਵਕਾਲਤ ਕਰਦਿਆਂ ਕਿਹਾ ਕਿ ਸਿੱਖਾਂ ਦੀ ਪੰਥਕ ਜਮਾਤ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਆਏ ਨਿਘਾਰ ਲਈ ਬਾਦਲਾਂ ਦਾ ਪਰਿਵਾਰ ਜੁੰਮੇਵਾਰ ਹੈ । ਸਾਬਕਾ ਸਪੀਕਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ,ਡਰੱਗਜ,ਕਿਸਾਨੀ ਮੱਸਲਿਆਂ ਅਤੇ ਪੰਜਾਬ ਦੇ ਗੰਭੀਰ ਤੇ ਅਸਲ ਮੁੱਦਿਆਂ ਪ੍ਰਤੀ ਉਸਾਰੂ ਬਹਿਸ ਦੀ ਜਰੂਰਤ ਹੈ । ਪੰਜਾਬ ਦੇਸ਼ ਦਾ ਸਭ ਤੋ ਖੁਸ਼ਹਾਲ ਪ੍ਰਾਂਤ ਰਿਹ ਹੈ ਪਰ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ , ਇਸ ਦਾ ਦਰਜਾ ਥੱਲੇ ਚਲਾ ਗਿਆ ਹੈ ।
ਬੇਰੁਜਗਾਰੀ ਦੇ ਝੰਬੇ ਪੰਜਾਬੀ ਗੱਭਰੂ ਪੜਾਈ ਲਈ ਵਿਦੇਸ਼ ਜਾ ਰਹੇ ਹਨ। ਖੇਤੀਬਾੜੀ ਦੀ ਕੋਈ ਵੀ ਕਿਸਾਨ ਪੱਖੀ ਨੀਤੀ ਨਾ ਘੜਨ ਕਾਰਨ, ਅੰਨਦਾਤਾ ਇਕ ਸਾਲ ਤੋ ਅੰਦੋਲਨ ਦਿੱਲੀ ਦੀਆਂ ਸੜਕਾਂ ਤੇ ਕਰ ਰਿਹਾ ਹੈ ਤੇ ਹੁਣ ਉਹ ਆਰਥਕ ਪੱਖੋ ਹੋਰ ਕੰਗਾਲ ਹੋ ਗਿਆ ਹੈ । ਉਨਾ ਦਾਅਵੇ ਨਾਲ ਕਿਹਾ ਕਿ ਪੰਜਾਬੀ ਸੂਬਾ ਬਣਨ ਬਾਅਦ ,ਕੇਂਦਰ ਸਰਕਾਰ ਨੇ ਪੰਜਾਬ ਨੂੰ ਸਿਆਸੀ ਤੌਰ ਤੇ ਅਸਥਿਰ ਕਰਨ ਲਈ ਹਰ ਸੰਭਵ ਯਤਨ ਕਰਦਿਆਂ ਹਿਮਾਚਲ ਪ੍ਰਦੇਸ਼,ਹਰਿਆਣਾ ਨੂੰ ਖੁਸ਼ਹਾਲ ਬਣਾਉਣ ਲਈ ਹਰ ਤਰਾਂ ਦੀਆਂ ਸਹੂਲਥਾਂ ਮੁਹੱਈਆਂ ਕੀਤੀਆਂ । ਇਸ ਵੇਲੇ ਪੰਜਾਬ ਰਾਜਸੀ,ਆਰਥਕ ,ਸਮਾਜਿਕ ਤੌਰ ਤੇ ਅਸਥਿਰ ਹੋਇਆ ਪਿਆ ਬੈ । ਪੰਜਾਬ ਦੀ ਤਰੱਕੀ ਲਈ ਉੱਚ ਪਾਏਦਾਰ ਲੀਡਰਸ਼ਿਪ ਦੀ ਲੋੜ ਹੈ ।
ਸੂਬੇ ਚ ਭਿ੍ਸ਼ਟ ਨੇਤਾਵਾਂ ਅਤੇ ਅਫਸਸ਼ਾਹੀ ਦੇੇ ਨਾਪਾਕ ਗਠਜੋੜ ਨੇ ਹਰ ਵਰਗ ਨੂੰ ਬਰਬਾਦ ਕਰ ਦਿੱਤਾ ਹੈ । ਉਨਾ ਪੰਥਕ ਸਿਆਸਤ ਦੀ ਗੱਲ ਕਰਦਿਆਂ ਕਿਹਾ ਕਿ ਬਾਦਲਾਂ ਸ਼੍ਰੋਮਣੀ ਕਮੇਟੀ ਦਲ ਤੇ ਐਸ ਜੀ ਪੀ ਸੀ ਚ ਬੇਹੱਦ ਨਿਘਾਰ ਲਿਆਂਦਾ ਹੈ । ਸਿੱਖੀ ਦੀਆਂ ਮਹਾਨ ਸੰਸਥਾਵਾਂ ਨੂੰ ਬਾਦਲਾਂ ਆਪਣੇ ਰਾਜਸੀ ਹਿੱਤਾਂ ਲਈ ਵਰਤਿਆਂ ਹੈ ।ਬੇਅਦਬੀਆਂ,ਬਰਗਾੜੀ ਕਾਂਡ ਦਾ ਇਨਸਾਫ ਬਾਦਲ ਸਰਕਾਰ ਨੇ ਸੌਦਾ ਸਾਧ ਕਾਰਨ ਨਹੀ ਕੀਤਾ । ਮੋਦੀ ਸਰਕਾਰ ਨੇ ਪੰਜਾਬ ਦਾ 50 ਕਿਲੋਮੀਟਰ ਇਲਾਕਾ ਬੀ ਐਸ ਐਫ ਨੂੰ ਦੇ ਦਿੱਤਾ ,ਜਿਸ ਕਾਰਨ ਲੋਕਾਂ ਵਿੱਚ ਰੋਸ ਹੈ ।