ਟਕਸਾਲੀ ਅਕਾਲੀ ਸਰੂਪ ਸਿੰਘ ਸਹਿਗਲ ਨੇ ਦਿੱਤਾ ਪ੍ਰਧਾਨ ਹਰਪਾਲ ਜੁਨੇਜਾ ਨੂੰ ਆਸ਼ੀਰਵਾਦ
ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਲਵਲੀ ਨੂੰ ਕੀਤਾ ਸਨਮਾਨਤ
ਜਗਤਾਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 16 ਨਵੰਬਰ 2021: ਸ਼ਹਿਰ ਦੀ ਟਰੈਕਟਰ ਮਾਰਕੀਟ ਵਿਖੇ ਹੋਈ ਅਕਾਲੀ ਦਲ ਦੀ ਮੀਟਿੰਗ ਟਕਸਾਲੀ ਆਗੂ ਅਤੇ
ਪਟਿਆਲਾ ਤੋਂ ਚੋਣ ਲੜ ਚੁੱਕੇ ਸਰੂਪ ਸਿੰਘ ਸਹਿਗਲ ਦੀ ਅਗਵਾਈ ਹੇਠ ਹੋਈ। ਜਿਸ ਵਿਚ ਵੱਡੀ
ਸੰਖਿਆ ਵਿਚ ਅਕਾਲੀ ਆਗੂ ਅਤੇ ਸ਼ਹਿਰ ਨਿਵਾਸੀ ਪਹੁੰਚੇ। ਮੀਟਿੰਗ ਵਿਚ ਸ਼੍ਰੋਮਣੀ ਅਕਾਲੀ
ਦਲ ਅਤੇ ਬਸਪਾ ਦੇ ਉਮੀਦਵਾਰ ਹਰਪਾਲ ਜੁਨੇਜਾ ਨੂੰ ਟਕਸਾਲੀ ਅਕਾਲੀ ਸਰੂਪ ਸਿੰਘ ਸਹਿਗਲ
ਨੇ ਆਸ਼ੀਰਵਾਦ ਦਿੱਤਾ ਅਤੇ ਹਾਲ ਹੀ ਵਿਚ ਅਕਾਲੀ ਵਿਚ ਸ਼ਾਮਲ ਹੋਏ ਅਕਾਲੀ ਦਲ ਦੇ ਕੌਮੀ
ਮੀਤ ਪ੍ਰਧਾਨ ਕੁਲਵਿੰਦਰ ਸਿੰਘ ਲਵਲੀ ਨੂੰ ਵੀ ਸਨਮਾਨਤ ਕੀਤਾ ਗਿਆ। ਮੀਟਿੰਗ ਨੂੰ
ਸੰਬੋਧਨ ਕਰਦਿਆਂ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਿਚ ਕਾਂਗਰਸ
ਨੂੰ ਇਹ ਵਹਿਮ ਹੋ ਗਿਆ ਸੀ ਕਿ ਉਨ੍ਹਾਂ ਦੀ ਜਿੱਤ ਹਮੇਸ਼ਾ ਯਕੀਨੀ ਹੈ, ਜਿਸ ਦੇ ਕਾਰਨ
ਜਦੋਂ ਉਹ ਸੱਤਾ ਵਿਚ ਆ ਜਾਂਦੇ ਹਨ ਤਾਂ ਪਟਿਆਲਾ ਦੇ ਲੋਕਾਂ ਨੂੰ ਅਣਗੋਲਿਆਂ ਕਰਨਾ ਸ਼ੁਰੂ
ਕਰ ਦਿੰਦੇ ਹਨ ਅਤੇ ਲੰਘੇ ਪੰਜ ਸਾਲ ਵੀ ਇਹੀ ਕੀਤਾ ਗਿਆ । ਪਰ ਹੁਣ ਕਾਂਗਰਸੀਆਂ ਨੂੰ
ਸਮਝ ਲੈਣਾ ਚਾਹੀਦਾ ਹੈ ਕਿ ਪਟਿਆਲਾ ਦੇ ਲੋਕ ਜਾਗ ਗਏ ਹਨ ਅਤੇ ਕਾਂਗਰਸ ਨੂੰ ਉਨ੍ਹਾਂ ਦੀ
ਕਾਰਗੁਜਾਰੀ ਦਾ ਸੀਸ਼ਾ ਦਿਖਾਉਣ ਲਈ ਤਿਆਰ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਵਿੰਦਰ
ਸਿੰਘ ਲਵਲੀ ਨੇ ਕਿਹਾ ਲੋਕਾਂ ਨੂੰ ਮਹਿਲ ਦੇ ਤਾਨਾਸ਼ਾਹੀ ਰਵੱਈਏ ਤੋਂ ਨਿਜ਼ਾਤ ਦਿਵਾਈ
ਜਾਵੇਗੀ। ਸ਼ਹਿਰ ਵਿਚ ਲੋਕਾਂ ਦੀ ਆਵਾਜ਼ ਸੁਣੀ ਜਾਵੇਗੀ ਅਤੇ ਸ਼ਹਿਰੀਆਂ ਦੇ ਕੰਮ ਹੋਣਗੇ।
ਹਰਪਾਲ ਜੁਨੇਜਾ ਨੇ ਲੋਕਾਂ ਦਾ ਹਰ ਪੱਖੋਂ ਸਾਥ ਦੇਣ ਦਾ ਵਾਅਦਾ ਕੀਤਾ। ਸਰੂਪ ਸਿੰਘ
ਸਹਿਗਲ ਨੇ ਕਿਹਾ ਕਿ ਅਸੀਂ ਪੱਕੇ ਅਕਾਲੀ ਹਾਂ ਪਾਰਟੀ ਦਾ ਕੰਮ ਹਮੇਸ਼ਾਂ ਅੱਗੇ ਹੋ ਕੇ
ਕਰਦੇ ਆ ਰਹੇ ਹਾਂ। ਲਵਲੀ ਅਤੇ ਜੁਨੇਜਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਾਂਗੇ ਅਤੇ
ਅਕਾਲੀ ਦਲ ਨੂੰ ਵੋਟ ਪੁਆਵਾਂਗੇ। ਇਸ ਮੌਕੇ ਤਰਵਿੰਦਰ ਸਿੰਘ ਕੰਬੋਜ, ਤੇਜਿੰਦਰ ਸਿੰਘ
ਵੜੈਚ, ਕੰਵਲਪ੍ਰੀਤ ਸੋਢੀ, ਵਿੰਦਰ ਸਿੰਘ, ਕਵਲਪ੍ਰੀਤ ਸਿੰਘ ਸੱਭਰਵਾਲ, ਰਣਧੀਰ ਸੰਘ,
ਅਮਰਜੀਤ ਸਿੰਘ ਮਾਸਟਰ, ਰੋਮੀ ਸਹਿਗਲ, ਅਰਸ਼ੀ ਤਲਵਾਰ, ਕਿੱਟੀ ਬਿੰਦਰਾ, ਭੁਪਿੰਦਰ ਸਿੰਘ,
ਅਮਰਜੀਤ ਸਿੰਘ ਲਾਂਬਾ, ਭੁਪਿੰਦਰ ਸਿੰਘ ਰਿੰਕੂ, ਸੋਹਣਾ ਸਹਿਗਲ, ਰਾਜਵੀਰ ਸਿੰਘ, ਦੀਪਕ
ਸਹਿਗਲ, ਜਸਵੀਰ, ਜਤਿੰਦਰ ਸਿੰਘ ਸੋਢੀ, ਰਵਨੀਤ ਸਿੰਘ, ਗੁਰਬਖਸ਼ ਸਹਿਗਲ, ਅਵਤਾਰ ਹੈਪੀ,
ਹੈਪੀ ਲੋਹਟ, ਗੁੱਡੂ ਸਹਿਗਲ, ਸੰਮੀ ਸਹਿਗਲ, ਰਮਨ ਸਹਿਗਲ, ਜਸਪਾਲ ਸਹਿਗਲ, ਪਿ੍ਰੰਸ
ਸਹਿਗਲ, ਸੋਨੂੰ ਸਹਿਗਲ, ਜਸਪ੍ਰੀਤ ਸਹਿਗਲ, ਸਨੀ ਸਹਿਗਲ, ਮੀਤਾ ਸਹਿਗਲ, ਕਿਟੀ ਬਿੰਦਰਾ,
ਪ੍ਰੀਤਮ ਸਿੰਘ, ਨਰਿੰਦਰ ਬਿੱਟੂ, ਖੰਨਾ, ਬਿੱਟੂ, ਭੁਪਿੰਦਰ ਸਿੰਘ ਭਿੰਦਾ, ਰਾਜਵੀਰ
ਸਿੰਘ, ਜਸਵੀਰ ਸਿੰਘ, ਤੇਜਿੰਦਰ ਸਿੰਘ ਸੋਢੀ, ਰਵਨੀਤ ਸਿੰਘ, ਅਮਰਜੀਤ ਸਿੰਘ ਚੌਹਾਨ,
ਹਰਵਿੰਦਰ ਸਿੰਘ, ਦੁਪਿੰਦਰਪਾਲ ਸਿੰਘ ਸਮਾਟੀ, ਦਿਲਪ੍ਰੀਤ ਸਿੰਘ, ਸ਼ਮਿੰਦਰਪਾਲ ਸਿੰਘ
ਗਿੰਨੀ, ਕਿ੍ਰਸ਼ਨ ਮੁਰਾਰੀ, ਅਮਰਜੀਤ ਸਿੰਘ ਲਾਂਬਾ, ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:ਟਰੈਕਟਰ ਮਾਰਕੀਟ ਵਿਖੇ ਟਕਸਾਲੀ ਆਗੂ ਸਰੂਪ ਸਿੰਘ ਸਹਿਗਲ ਤੋਂ ਆਸੀਰਵਾਦ
ਲੈਂਦੇ ਹੋਏ ਪ੍ਰਧਾਨ ਹਰਪਾਲ ਜੁਨੇਜਾ ਅਤੇ ਕੁਲਵਿੰਦਰ ਸਿੰਘ ਲਵਲੀ ।