ਸੁਲਤਾਨਪੁਰ ਵਿਖੇ ਅੰਤਰਾਸ਼ਟਰੀ ਪੱਧਰੀ ਗੁਰਮਤਿ ਇਤਿਹਾਸ, ਭਾਸ਼ਾ ਅਧਿਐਨ ਅਤੇ ਰਬਾਬੀ ਸ਼ੈਲੀ ਕੀਰਤਨ ਕੇਂਦਰ ਦੀ ਉੱਠੀ ਮੰਗ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ, 18 ਨਵੰਬਰ 2021- ਸੁਲਤਾਨਪੁਰ ਲੋਧੀ ਵਿਖੇ ਗਲੋਬਲ ਸਿੱਖ ਵਿਚਾਰ ਮੰਚ ਦੇ ਆਸਾ ਸਿੰਘ ਘੁੰਮਣ ਨਡਾਲਾ ਅਤੇ ਪਰਮਜੀਤ ਸਿੰਘ ਮਾਨਸਾ ਨੇ ਵਿਸ਼ਵ ਸਿੱਖ ਕਾਨਫਰੰਸ ਦਾ ਆਯੋਜਨ ਕੀਤਾ । ਜਿਸ ਵਿੱਚ ਸ਼੍ਰੋਮਣੀ ਕਮੇਟੀ ਦੀ ਪ੍ਧਾਨ ਬੀਬੀ ਜਗੀਰ ਕੌਰ, ਸੰਤ ਬਲਬੀਰ ਸਿੰਘ ਸੀਚੇਵਾਲ , ਸੰਤ ਸੇਵਾ ਸਿੰਘ ਪਦਮਸ਼੍ਰੀ , ਸਵਾਮੀ ਸ਼ਾਂਤਾ ਨੰਦ ਅਤੇ ਦੇਸ਼ ਵਿਦੇਸ਼ ਤੋਂ ਆਏ ਸਿੱਖ ਸਕਾਲਰਾਂ ਸਮੇਤ ਆਦਿ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੋਂਰ ਦੇ ਹਾਜ਼ਰੀ ਭਰੀ । ਇਸ ਅੰਤਰਰਾਸ਼ਟਰੀ ਵਿਸ਼ਵ ਸਿੱਖ ਕਾਨਫਰੰਸ ਦੌਰਾਨ ਵਿਸ਼ਵ ਦੇ ਸਭ ਤੋਂ ਛੋਟੀ ਉਮਰ ਦੇ ਇਤਿਹਾਸਕਾਰ ਅਤੇ ੮ ਵਰਲਡ ਰਿਕਾਰਡ ਹਾਸਿਲ ਕਰਨ ਵਾਲੀ ਸ਼ਖ਼ਸੀਅਤ ' ਸੱਯਦ ਸਿਮਰ ਸਿੰਘ ' ਨੂੰ ਵੀ ਪਟਿਆਲੇ ਤੋਂ ਖਾਸ ਸੱਦਿਆ ਗਿਆ ।
ਉਨ੍ਹਾਂ ਨੇ ਵੀ ਇਸ ਕਾਨਫਰੰਸ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪਰਮਜੀਤ ਸਿੰਘ ਮਾਨਸਾ ਅਤੇ ਆਸਾ ਸਿੰਘ ਘੁੰਮਣ ਨਡਾਲਾ ਨੂੰ ਖਾਸ ਵਧਾਈ ਦਿੰਦਿਆਂ ਉਨ੍ਹਾਂ ਵਲੋਂ ਸੁਲਤਾਨਪੁਰ ਲੋਧੀ ਵਿਖੇ ਗੁਰਮਤਿ ਸੰਗੀਤ ਅਤੇ ਪੁਰਾਤਨ ਰਬਾਬੀ ਸ਼ੈਲੀ ਸਿਖਲਾਈ ਕੇਂਦਰ ਦੀ ਕੀਤੀ ਮੰਗ ਬਾਰੇ ਖਾਸ ਤੌਰ ਤੇ ਦੱਸਿਆ । ਸੱਯਦ ਸਿਮਰ ਸਿੰਘ ਨੇ ਗਲ਼ ਬਾਤ ਦੋਰਾਨ ਦਸਿਆ ਕਿ ਪਿਛਲੇ ਦਿਨਾਂ ਵਿੱਚ ਉਨ੍ਹਾਂ ਵਲੋਂ ਭਾਰਤ ਸਰਕਾਰ ਦੇ ਕੲੀ ਮੰਤਰੀਆਂ ਸਾਹਮਣੇ ਇਸ ਵਿਸ਼ੇਸ਼ ਕੇਂਦਰ ਦੀ ਮੰਗ ਰੱਖੀ ਗਈ ਹੈ , ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਜਲਦ ਸਰਕਾਰ ਨਾਲ ਗਲ ਕਰਕੇ ਸੁਲਤਾਨਪੁਰ ਲੋਧੀ ਤੋਂ ਭਾਈ ਮਰਦਾਨਾ ਜੀ ਅਤੇ ਉਨ੍ਹਾਂ ਦੀ ਰਬਾਬ ਦੀ ਯਾਦ ਵਿੱਚ ਯਾਦਗਾਰੀ ਚਿਠੀਆਂ ਦੇ ਕਵਰ ਅਤੇ ਇੰਵੇਲਪ ਜਾਰੀ ਕਰਵਾਉਣਗੇ ।
ਇਸ ਮੰਗ ਵਿੱਚ ਹੋਰ ਵਾਧਾ ਕਰਦੇ ਹੋੲ ਆਸਾ ਸਿੰਘ ਘੁੰਮਣ ਨਡਾਲਾ ਅਤੇ ਪਰਮਜੀਤ ਸਿੰਘ ਮਾਨਸਾ ਵਲੋਂ ਬੀਬੀ ਜਗੀਰ ਨੂੰ ਵੀ ਖਾਸ ਸਿਫਾਰਸ਼ ਕੀਤੀ ਗਈ ਕਿ ਗੁਰਮਤਿ ਸੰਗੀਤ ਅਤੇ ਰਬਾਬੀ ਸ਼ੈਲੀ ਸਿਖਲਾਈ ਕੇਂਦਰ ਦੇ ਨਾਲ - ਨਾਲ ਸੁਲਤਾਨਪੁਰ ਲੋਧੀ ਵਿਖੇ ਧਰਮ ਅਧਿਐਨ , ਭਾਸ਼ਾ ਅਧਿਐਨ ਅਤੇ ਸਿੱਖ ਖੋਜ ਇਤਿਹਾਸ ਕੇਂਦਰ ਦਾ ਵੀ ਨਿਰਮਾਣ ਕੀਤਾ ਜਾਵੇ । ਆਸਾ ਸਿੰਘ ਘੁੰਮਣ ਨਡਾਲਾ ਨੇ ਆਪਣੀ ਸਪੀਚ ਦੋਰਾਨ ਦਸਿਆ ਕਿ ਉਹ ਵੀ ਜ਼ਲਦ ਗਲੋਬਲ ਸਿੱਖ ਵਿਚਾਰ ਮੰਚ ਵਲੋਂ ਕੇਂਦਰ ਸਰਕਾਰ ਨੂੰ ਇਸ ਵਿਸ਼ੇ ਬਾਰੇ ਚਿਠੀ ਪਾਉਣਗੇ ।