ਪਟਿਆਲਾ ਦਾ ਬਦਲੇਗਾ ਮੇਅਰ, ਪੜ੍ਹੋ ਕੀ ਵਾਪਰਿਆ ਸਿਆਸੀ ਘਟਨਾਕ੍ਰਮ
ਪਟਿਆਲਾ, 18 ਨਵੰਬਰ, 2021: ਪਟਿਆਲਾ ਨਗਰ ਨਿਗਮ ਦੇ 42 ਕੌਂਸਲਰਾਂ ਨੇ ਮੇਅਰ ਸੰਜੀਵ ਕੁਮਾਰ ਬਿੱਟੂ ਨੁੰ ਨੋਟਿਸ ਜਾਰੀ ਕਰਕੇ ਅਸਤੀਫਾ ਦੇਣ ਜਾਂ ਫਿਰ ਜਨਰਲ ਹਾਊਸ ਸੱਦ ਕੇ ਆਪਣਾ ਬਹੁਮਤ ਸਾਬਤ ਕਰਨ ਲਈ ਨੋਟਿਸ ਦਿੱਤਾ ਹੈ।
ਇਹਨਾਂ 42 ਕੌਂਸਲਰਾਂ ਜਿਹਨਾਂ ਵਿਚੋਂ 25 ਪਟਿਆਲਾ ਦਿਹਾਤੀ ਹਲਕੇ ਨਾਲ ਸਬੰਧਤ ਹਨ, ਨੇ ਪੰਜਾਬ ਮਿਉਂਸਪਲ ਕਾਰਪੋਰੇ਼ਟ ਐਕਟ 1979 ਐਕਟ ਦੀ ਧਾਰਾ 39 ਤਹਿਤ ਮੇਅਰ ਨੂੰ ਇਹ ਨੋਟਿਸ ਦਿੱਤਾ ਹੈ। ਸੰਜੀਵ ਸ਼ਰਮਾ ਬਿੱਟੂ ਨੂੰ ਕਿਹਾ ਗਿਆ ਹੈ ਕਿ ਉਹ ਤੁਰੰਤ ਅਹੁਦੇ ਤੋਂ ਅਸਤੀਫਾ ਦੇਣ ਜਾਂ ਫਿਰ ਜਨਰਲ ਹਾਊਸ ਸੱਦ ਕੇ ਆਪਣਾ ਬਹੁਮਤ ਸਾਬਤ ਕਰਨ। ਇਹਨਾਂ ਕੌਂਸਲਰਾਂ ਨੇ ਇਹ ਵੀ ਕਿਹਾ ਕਿ ਜੇਕਰ ਮੇਅਰ ਅਜਿਹਾ ਨਹੀਂ ਕਰਦੇ ਤਾਂ ਫਿਰ ਉਹ ਸਰਕਾਰ ਕੋਲ ਜਾਂ ਸਮਰਥ ਅਦਾਲਤ ਕੋਲ ਪਹੁੰਚ ਕਰਨਗੇ।
ਯਾਦ ਰਹੇ ਕਿ ਇਹਨਾਂ ਕੌਂਸਲਰਾਂ ਨੇ ਅੱਜ ਦਿਨ ਵੇਲੇ ਚੰਡੀਗੜ੍ਹ ਵਿਚ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਤੇ ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੁਲਾਕਾਤ ਕੀਤੀ ਸੀ।