ਨਿਹੰਗ ਸਿੰਘਾਂ ਦੇ ਘੋੜੇ ਦੀ ਲਪੇਟ ਵਿੱਚ ਆਉਣ 'ਤੇ ਇਕ ਵਿਅਕਤੀ ਜ਼ਖਮੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 20 ਨਵੰਬਰ 2021 - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮਾਪਤੀ ਮੌਕੇ ਨਿਹੰਗ ਸਿੰਘਾਂ ਵੱਲੋਂ ਕੱਢੇ ਮੁਹੱਲੇ ਵਿੱਚ ਖੇਡੇਂ ਗਏ ਮਾਰਸਾਲਆਟ ਤੇ ਘੋੜਿਆ ਦੇ ਕਰਤੱਬ ਦਿਖਾਉਂਦੇ ਮੌਕੇ ਗੁਰਦੁਆਰਾ ਸੰਤ ਘਾਟ ਦੇ ਨੇੜੇ ਇੱਕ ਘੌੜੇ ਦੀ ਲੇਪ ਵਿਚ ਆਉਣ ਨਾਲ ਇੱਕ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਗਿਆ।
ਜਾਣਕਾਰੀ ਦਿੰਦਿਆਂ ਡਾਕਟਰ ਗੁਰਵਿੰਦਰ ਕੌਰ ਐਮਰਜੈਂਸੀ ਮੈਡੀਕਲ ਅਫਸਰ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਇੱਕ ਵਿਅਕਤੀ ਕਰੀਬ ਚਾਰ ਕੁ ਵਜੇ ਨਿਹੰਗ ਸਿੰਘਾਂ ਵੱਲੋਂ ਹਸਪਤਾਲ ਲਿਆਂਦਾ ਗਿਆ ਜਿਸ ਦਾ ਨਾਮ ਗੁਰਦੀਪ ਸਿੰਘ ਵਾਸੀ ਪਿੰਡ ਸਰਾਏ ਜੱਟਾਂ ਦਾ ਰਹਿਣ ਵਾਲਾ ਹੈ। ਦੋ ਖੇਡੇ ਜਾ ਰਹੇ ਮੁਹੱਲੇ ਵਿੱਚ ਘੋੜਿਆਂ ਦੀ ਲਪੇਟ ਵਿਚ ਆ ਗਿਆ। ਜਿਸ ਦੇ ਛਾਤੀ ਅਤੇ ਲੱਤ ਤੇ ਕਾਫੀ ਸੱਟਾਂ ਲੱਗੀਆਂ ਹੋਈਆਂ ਹਨ। ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੱਗੇ ਰੇਫਰ ਕਰ ਦਿੱਤਾ ਗਿਆ ਹੈ।