ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਨੇ ਕੀਤੀ ਕੰਮ ਛੱਡ ਹੜਤਾਲ ਪੜ੍ਹੋ ਕਿਉਂ?
ਜੀ ਐਸ ਪੰਨੂ
ਪਟਿਆਲਾ, 20 ਨਵੰਬਰ 2021 - ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਨੇ 17 ਨਵੰਬਰ ਤੋਂ ਕੰਮ ਛੋੜ ਹੜਤਾਲ ਕੀਤੀ ਹੋਈ ਹੈ। ਹੜਤਾਲ ਦਾ ਫੈਸਲਾ ਸੂਬਾ ਕਮੇਟੀ ਦੀਆਂ ਆਗੂਆਂ ਤੇ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਵੱਲੋਂ ਉਲੀਕਿਆਂ ਗਿਆ । ਕਮਲਜੀਤ ਕੌਰ ਰੋੜਗੜ ਪ੍ਰਧਾਨ ਨੇ ਪੱਤਰਕਾਰਾਂ ਨੂੰ ਦੱਸਿਆਂ ਕਿ ਸਾਡੀਆਂ ਚਿਰਾਂ ਤੋਂ ਲਮਕ ਅਵੱਸਥਾ ਵਿੱਚ ਪਈਆਂ ਮੰਗਾਂ ਸਬੰਧੀ ਪਿਛਲੇ ਦਿਨੀਂ ਮੋਰਿੰਡੇ ਹਜ਼ਾਰਾਂ ਦੀ ਗਿਣਤੀ ਵਿੱਚ ਰੋਸ਼ ਧਰਨਾ ਦਿੱਤਾ ਗਿਆ ਸੀ ,ਜਿਸ ਕਾਰਨ 18 ਅਕਤੂਬਰ 2021 ਨੂੰ ਵਿਕਾਸ ਗਰਗ ਸਿਹਤ ਤੇ ਪਰਿਵਾਰ ਭਲਾਈ ਸਕੱਤਰ ਪੰਜਾਬ ਨਾਲ ਮੰਗਾਂ ਸਬੰਧੀ ਮੀਟਿੰਗ ਹੋਈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਮੰਗਾਂ ਬਿਲਕੁੱਲ ਜਾਇਜ ਹਨ ਬਹੁਤ ਹੀ ਸੰਜੀਦਾ ਢੰਗ ਨਾਲ ਸੁਣਨ ਉਪਰੰਤ ਉਨ੍ਹਾਂ ਨੇ ਕਿਹਾ ਕਿ ਮੈਨੂੰ ਜੁਆਇੰਨ ਕੀਤਿਆਂ ਚਾਰ ਕੁ ਦਿਨ ਹੋਏ ਹਨ ਅਤੇ ਦੱਸਿਆ ਕਿ ਤੁਹਾਡੀ ਜੱਥੇਬੰਦੀ ਨੂੰ ਜਲਦੀ ਹੀ ਦੁਆਰਾ ਸਮਾਂ ਦਿੱਤਾ ਜਾਵੇਗਾ ਪਰੰਤੂ ਹੁਣ ਤੱਕ ਸਮਾਂ ਨਹੀਂ ਦਿੱਤਾ ?
ਪਿਛਲੇ ਦਿਨੀਂ ਸਾਬਕਾ ਸਿਹਤ ਮੰਤਰੀ ਪੰਜਾਬ ਸਿੱਧੂ ਨੇ ਕੁਝ ਮੰਗਾਂ 2500/-ਰੁ ਰੇਗੂਲਰ ਕਰਨਾ ਤੇ ਪ੍ਰੱਸੂਤਾ ਛੁੱਟੀ ਮੰਨੀ ਤੇ ਨੋਟੀਫਿਕੇਸ਼ਨ ਜਲਦ ਕਰਨ ਦੇ ਹੁਕਮ ਦਿੱਤੇ ਸੀ ਪਰਤੂੰ ਲਮਕ ਗਈਆਂ ਹਨ?
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਸਾਨੂੰ ਕਾਫੀ ਉਮੀਦਾਂ ਬੱਝੀਆਂ ਸਨ ਪਰੰਤੂ ਅਫ਼ਸੋਸ ਸਗੋਂ ਉਲਟਾ ਸਮੂਹ ਆਸ਼ਾ ਵਰਕਰਾਂ ਨੂੰ ਮਹਿਕਮੇਂ ਵੱਲੋਂ ਚਿੱਠੀਆਂ ਜਾਰੀ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਜਿਸ ਵਰਕਰ ਦਾ 3500 ਤੋ ਘੱਟ ਵੈਤਨ ਬਣੇਗੀ ਉਸ ਦਾ ਕੋਵਿਡ ਭੱਤਾ 2500ਕੱਟ ਲਾਇਆ ਜਾਵੇਗਾ ਜੋ ਸਰਾਸਰ ਗਲਤ ਹੈ । ਉਨ੍ਹਾਂ ਕਿਹਾ ਕਿ ਸ਼ੋਸ਼ਣ ਬੰਦ ਕੀਤਾ ਜਾਵੇ, ਸਾਡੀਆਂ ਪੈਡਿੰਗ ਮੰਗਾਂ ਤੇ ਉਪਰੋਕਤ ਮੰਗਾਂ ਲਾਗੂ ਕਰਾਉਣ ਲਈ ਸਰਕਾਰ ਦੇ ਖਿਲਾਫ ਸੰਘਰਸ਼ ਜਾਰੀ ਹੈ।
ਉਸ ਨੇ ਕਿਹਾ ਕਿ ਸਿਹਤ ਵਿਭਾਗ ਦੇ ਕੰਮ ਬੰਦ ਕਰਕੇ ਸਰਕਾਰ ਨੂੰ ਮੰਗਾਂ ਮੰਨਾਉਣ ਲਈ ਮਜਬੂਰ ਕਰਨਗੀਆਂ ਵਰਕਰਾਂ ,ਨਾਲ਼ੇ ਦੱਸਿਆ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ ਜਿਸ ਦੀ ਜ਼ਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਕਿਰਨਦੀਪ ਕੌਰ ਪੰਜੋਲਾ, ਮੀਤ ਪ੍ਰਧਾਨ ਸੰਤੋਸ਼ ਰਾਣੀ ਪਟਿਆਲਾ, ਪ੍ਰਧਾਨ ਸੋਨੀਆ ਦਾਸ ਪਟਿਆਲਾ, ਮਨਪ੍ਰੀਤ ਕੌਰ ਝਿੱਲ ,ਮੀਤ ਪ੍ਰਧਾਨ ਪਰਮਜੀਤ ਕੌਰ ਲਲੋਛੀ, ਮਮਤਾ ਰਾਣੀ ਆਦਿ ਹਾਜਰ ਸਨ।