ਸੁੱਖੀ ਬਾਠ ਭਰੂਣ ਹੱਤਿਆ ਵਿਰੁੱਧ ਜਾਗਰੂਕਤਾ ਸਮਾਗਮ ਵਿੱਚ ਸ਼ਾਮਲ ਹੋਏ
ਬਾਬੂਸ਼ਾਹੀ ਨੈੱਟਵਰਕ
ਸੰਗਰੂਰ, 24 ਨਵੰਬਰ 2021
ਸੁੱਖੀ ਬਾਠ ਫਾਉਂਡੇਸ਼ਨ ਦੇ ਪ੍ਰਧਾਨ ਅਤੇ ਪੰਜਾਬ ਭਵਨ ਸਰੀ (ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਬੀਤੀ ਕੱਲ੍ਹ 22 ਨਵੰਬਰ 2021 ਨੂੰ ਸੰਗਰੂਰ ਦੀ ਨਾਮੀ ਸੰਸਥਾ ਕੁਦਰਤ ਮਾਨਵ ਲੋਕ ਲਹਿਰ ਵਲੋਂ ਅਗਰਵਾਲ ਧਰਮਸ਼ਾਲਾ ਸ਼ੇਰਪੁਰ ਥਾਣੇ ਵਾਲਾ ਵਿੱਚ ਕਰਵਾਏ 'ਭਰੂਣ ਹੱਤਿਆ ਵਿਰੁੱਧ ਜਾਗਰੂਕਤਾ' ਸਮਾਗਮ ਵਿੱਚ ਸ਼ਾਮਲ ਹੋਏ। ਇਸ ਸਮਾਗਮ ਵਿੱਚ ਸੁੱਖੀ ਬਾਠ ਨੂੰ ਮੁੱਖ ਮਹਿਮਾਨ ਦੇ ਤੌਰ ਉੱਤੇ ਸ਼ਾਮਲ ਹੋਏ। ਇਸ ਸਮਾਗਮ ਵਿੱਚ ਬੱਚਿਆਂ ਨੇ ਦੇਸ਼ ਭਗਤੀ ਅਤੇ ਭਰੂਣ ਹੱਤਿਆ ਉੱਤੇ ਆਪਣੀ ਕਲਾ ਰਾਹੀਂ ਜਾਗਰੂਕ ਕੀਤਾ।
ਇਸ ਸਮਾਗਮ ਵਿਚ ਸ੍ਰੀ ਸੁੱਖੀ ਬਾਠ ਜੀ ਨੇ ਜਿੱਥੇ ਜੱਗ ਜਣਨੀ ਦੀ ਮਹੱਤਤਾ ਉੱਤੇ ਗੱਲਬਾਤ ਕੀਤੀ ਉੱਥੇ ਨਾਲ ਹੀ ਸਮਾਜ ਵਿੱਚ ਵਧ ਰਹੇ ਲਿੰਗ ਭੇਦਭਾਵ ਦੀ ਸਮੱਸਿਆ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਲੜਕੀਆਂ ਦੇ ਆਤਮ ਨਿਰਭਰ ਹੋਣ ਨਾਲ ਹੀ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇਸ ਮੌਕੇ ਉਨ੍ਹਾਂ ਨੇ ਸੰਸਥਾ ਨੂੰ ਆਰਥਿਕ ਮਦਦ ਵੀ ਦਿੱਤੀ।