ਐਸ.ਸੀ. ਕਮਿਸ਼ਨ ਵਲੋਂ ਛਿੰਦਰ ਕੌਰ ਦੀ ਸ਼ਿਕਾਇਤ 'ਤੇ ਈ.ਓ. ਮੋਰਿੰਡਾ ਨੂੰ 10 ਦਸੰਬਰ ਤੱਕ ਰਿਪੋਰਟ ਪੇਸ਼ ਕਰਨ ਦੇ ਦਿੱਤੇ ਨਿਰਦੇਸ਼
ਹਰੀਸ਼ ਕਾਲੜਾ
- ਐਸਡੀਐਮ ਮੋਰਿੰਡਾ ਦੀ ਅਗਵਾਈ ਹੇਠ ਕੀਤਾ ਗਿਆ ਤਿੰਨ ਮੈਂਬਰੀ ਕਮੇਟੀ ਦਾ ਗਠਨ
ਮੋਰਿੰਡਾ, 24 ਨਵੰਬਰ 2021: ਛਿੰਦਰ ਕੌਰ ਵਿਧਵਾ ਗੁਰਮੀਤ ਸਿੰਘ ਵਾਸੀ ਮੋਰਿੰਡਾ ਜ਼ਿਲ੍ਹਾ ਰੂਪਨਗਰ ਵਲੋਂ ਉਸਦੀ ਜ਼ਮੀਨ ਉਤੇ ਨਜਾਇਜ ਕਬਜਾ ਕਰਨ ਦੀ ਸ਼ਿਕਾਇਤ ਉਤੇ ਕਾਰਵਾਈ ਕਰਦਿਆਂ ਐਸ.ਸੀ. ਕਮਿਸ਼ਨ ਵਲੋਂ ਈ.ਓ. ਮੋਰਿੰਡਾ ਨੂੰ 10 ਦਸੰਬਰ 2021 ਤੱਕ ਰਿਪੋਰਟ ਪੇਸ਼ ਕਰਨ ਲਈ ਨਿਰਦੇਸ਼ ਦਿੱਤੇ ਹਨ।
ਅੱਜ ਇਥੇ ਐਸ.ਸੀ. ਕਮਿਸ਼ਨ ਮੈਂਬਰ ਰਾਜ ਕੁਮਾਰ ਹੰਸ ਤੇ ਨਵਪ੍ਰੀਤ ਸਿੰਘ ਵਲੋਂ ਮੌਕੇ ਦਾ ਦੋਰਾ ਕੀਤਾ ਗਿਆ ਜਿਸ ਉਪਰੰਤ ਉਨ੍ਹਾਂ ਵਲੋਂ ਇਹ ਹਦਾਇਤਾ ਜਾਰੀ ਕੀਤੀ ਗਈ ਕਿ ਐਸ.ਡੀ.ਐਮ. ਮੋਰਿੰਡਾ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਮੇਟੀ ਜਿਸ ਵਿਚ ਡੀ. ਐਸ.ਪੀ. ਤੇ ਈ. ਓ. ਮੋਰਿੰਡਾ ਹੋਣਗੇ ਅਤੇ ਈ.ਓ 10 ਦਸੰਬਰ 2021 ਤੱਕ ਮਾਮਲੇ ਸਬੰਧੀ ਰਿਪੋਰਟ ਪੇਸ਼ ਕਰਨਗੇ।