ਈਡੀ ਵਲੋਂ ਪੰਜਾਬ ਦੇ 8 ਸਥਾਨਾਂ ਤੇ ਛਾਪੇਮਾਰੀ,ਪੜ੍ਹੋ ਪੂਰਾ ਵੇਰਵਾ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 25 ਨਵੰਬਰ 2021- ਪੰਜਾਬ ਦੇ ਕਰੀਬ 8 ਥਾਵਾਂ ਤੇ ਕੇਂਦਰੀ ਜਾਂਚ ਏਜੰਸੀ (ਈਡੀ) ਵਲੋਂ ਸਾਲ 2017 ਵਿੱਚ ਪੰਜਾਬ ਦੀ ਸਟੇਟ ਵਿਜਿਲੇਂਸ ਬਿਊਰੋ ਦਰਜ ਕੇਸ ਦੇ ਆਧਾਰ ਤੇ ਛਾਪੇਮਾਰੀ ਕੀਤੀ ਗਈ ਹੈ। ਨਿਊਜ-18 ਦੇ ਅਨੁਸਾਰ ਸੂਤਰਾਂ ਦੇ ਅਨੁਸਾਰ ਕਥਿਤ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਆਗੂਆਂ ਦੇ ਸੰਪਰਕ ਵਾਲੇ ਕੁਝ ਠੇਕੇਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਗੁਰਦੀਪ ਸਿੰਘ ਜੋ ਕਿ ਫਸਟਵੇਅ ਦਾ ਮਾਲਕ ਹੈ, ਉਸਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ। ਸੁਰਿੰਦਰਪਾਲ ਸਿੰਘ ਉਰਫ ਪਹਿਲਵਾਨ ਦੇ ਖਿਲਾਫ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।