ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵੱਲੋਂ ਪਰਿਵਾਰ ਨਿਯੋਜਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ
ਬਾਬੂਸ਼ਾਹੀ ਨੈੱਟਵਰਕ
ਜਲੰਧਰ, 25 ਨਵੰਬਰ 2021- ਸਿਹਤ ਵਿਭਾਗ ਜਲੰਧਰ ਵੱਲੋਂ ਪਰਿਵਾਰ ਨਿਯੋਜਨ ਪੰਦਰਵਾੜੇ ਸੰਬੰਧੀ "ਪੁਰਸ਼ਾਂ ਨੇ ਪਰਿਵਾਰ ਨਿਯੋਜਨ ਅਪਨਾਇਆ, ਸੁਖੀ ਪਰਿਵਾਰ ਦਾ ਆਧਾਰ ਬਣਾਇਆ" ਥੀਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਨੂੰ ਹੋਰ ਤੇਜ ਕਰਨ ਦੇ ਮਕਸਦ ਨਾਲ ਸਿਵਲ ਸਰਜਨ ਡਾ. ਰਣਜੀਤ ਘੋਤੜਾ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਦੀ ਅਗਵਾਈ ਹੇਠ ਜਿਲ੍ਹਾ ਟ੍ਰੇਨਿੰਗ ਸੈਂਟਰ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਸਿਵਲ ਸਰਜਨ ਵੱਲੋਂ ਜਿਲ੍ਹਾ ਜਲੰਧਰ ਦੇ ਵੱਖ-ਵੱਖ ਬਲਾਕਾਂ ਤੋਂ ਆਏ ਬੀ.ਈ.ਈਜ਼ ਅਤੇ ਐਲ.ਐਚ.ਵੀਜ. ਨੂੰ ਪਰਿਵਾਰ ਨਿਯੋਜਨ ਦੇ ਕੰਮ ਵਿੱਚ ਤੇਜੀ ਲਿਆਉਣ ਦੀ ਹਦਾਇਤ ਕੀਤੀ ਗਈ। ਮੀਟਿੰਗ ਵਿੱਚ ਡਿਪਟੀ ਐਮ.ਈ.ਆਈ.ਓ. ਪਰਮਜੀਤ ਕੌਰ, ਬੀ.ਈ.ਈ. ਮਾਨਵ ਸ਼ਰਮਾ ਅਤੇ ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ ਵੀ ਮੌਜੂਦ ਸਨ।
ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪਰਿਵਾਰ ਨਿਯੋਜਨ ਪੰਦਰਵਾੜੇ ਤਹਿਤ ਜਾਗਰੂਕਤਾ ਮੁਹਿੰਮ ਮਿਤੀ 21 ਨਵੰਬਰ 2021 ਤੋਂ 27 ਨਵੰਬਰ 2021 ਤੱਕ ਚਲਾਈ ਜਾ ਰਹੀ ਹੈ ਅਤੇ ਮਿਤੀ 28 ਨਵੰਬਰ 2021 ਤੋਂ 04 ਨਵੰਬਰ 2021 ਤੱਕ ਪਰਿਵਾਰ ਨਿਯੋਜਨ ਦੇ ਕੈਂਪ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਮਿਤੀ 29 ਨਵੰਬਰ 2021 ਨੂੰ ਸੀ.ਐਚ.ਸੀ. ਬੜਾ ਪਿੰਡ ਅਤੇ ਸੀ.ਐਚ.ਸੀ. ਬੁੰਡਾਲਾ (ਜੰਡਿਆਲਾ), 30 ਨਵੰਬਰ 2021 ਨੂੰ ਯੂ.ਆਰ.ਸੀ. ਬੋਰਡ ਜਲੰਧਰ ਕੈਂਟ ਪੀ.ਐਚ.ਸੀ ਜਮਸ਼ੇਰ ਖਾਸ ਅਤੇ ਸੀ.ਐਚ.ਸੀ. ਕਰਤਾਰਪੁਰ, 01 ਦਿਸੰਬਰ 2021 ਨੂੰ ਸੀ.ਐਚ.ਸੀ. ਆਦਮਪੁਰ ਅਤੇ ਸੀ.ਐਚ.ਸੀ. ਸ਼ਾਹਕੋਟ, 02 ਦਿਸੰਬਰ 2021 ਨੂੰ ਐਸ.ਡੀ.ਐਚ. ਨਕੋਦਰ ਅਤੇ ਸੀ.ਐਚ.ਸੀ. ਕਾਲਾ ਬਕਰਾ, 03 ਦਿਸੰਬਰ 2021 ਨੂੰ ਸੀ.ਐਚ.ਸੀ ਬੜਾ ਪਿੰਡ ਅਤੇ ਮਿਤੀ 04 ਦਿਸੰਬਰ 2021 ਨੂੰ ਸੀ.ਐਚ.ਸੀ.ਐਚ.ਸੀ ਕਰਤਾਰਪੁਰ ਅਤੇ ਪੀ. ਪੀ. ਯੂਨਿਟ ਸਿਵਲ ਹਸਪਤਾਲ ਜਲੰਧਰ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਏ ਜਾਣਗੇ।
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਸਬੰਦੀ ਪੁਰਸ਼ਾਂ ਲਈ ਬਹੁਤ ਹੀ ਆਸਾਨ ਪਰਿਵਾਰ ਨਿਯੋਜਨ ਦਾ ਪੱਕਾ, ਸੁਰੱਖਿਅਤ ਤਰੀਕਾ ਹੈ। ਇਸ ਨੂੰ ਕਰਨ ਲਈ ਸਿਰਫ 10 ਮਿੰਟ ਲੱਗਦੇ ਹਨ । ਨਸਬੰਦੀ ਕਰਾਉਣ ਉਪਰੰਤ ਪੁਰਸ਼ ਅੱਧੇ ਘੰਟੇ ਬਾਅਦ ਆਪਣੇ ਘਰ ਖੁਦ ਚੱਲ ਕੇ ਜਾ ਸਕਦਾ ਹੈ, ਮਰਦਾਨਾ ਤਾਕਤ ਪਹਿਲਾਂ ਵਾਂਗ ਹੀ ਬਣੀ ਰਹਿੰਦੀ ਹੈ ਅਤੇ ਕੋਈ ਵੀ ਭਾਰੀ ਕੰਮ ਪਹਿਲਾਂ ਦੀ ਤਰਾਂ ਹੀ ਕਰ ਸਕਦਾ ਹੈ। ਨਸਬੰਦੀ ਕਰਾਉਣ ਵਾਲੇ ਪੁਰਸ਼ ਨੂੰ 1100/- ਰੁ: ਨਕਦ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਕੇਸ ਲਿਆਉਣ ਵਾਲੇ ਪੈਰਾ ਮੈਡੀਕਲ ਸਟਾਫ ਨੂੰ ਉਤਸ਼ਾਹਤ ਕਰਨ ਲਈ ਸਨਮਾਨਤ ਵੀ ਕੀਤਾ ਜਾਵੇਗਾ।