ਕੋਰੋਨਾ ਵਲੰਟੀਅਰਜ਼ ਵਲੋਂ ਡਾ: ਵੇਰਕਾ ਦਾ ਘਿਰਾਓ, ਉਦਘਾਟਨ ਕੀਤੇ ਬਗੈਰ ਵਾਪਸ ਪਰਤੇ
ਜਗਤਾਰ ਸਿੰਘ
ਪਟਿਆਲਾ 26 ਨਵੰਬਰ 2021: ਮੈਡੀਕਲ ਕਾਲਜ ਪਟਿਆਲਾ ਅਤੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਰਾਜ ਕੁਮਾਰ ਵੇਰਕਾ ਵੱਲੋਂ ਪਾਰਕਿੰਗ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਜਾਣਾ ਸੀ, ਜਿਵੇਂ ਹੀ ਇਸ ਸੰਬੰਧੀ ਕੋਰੋਨਾ ਵਲੰਟੀਅਰ ਨੂੰ ਖ਼ਬਰ ਲੱਗੀ ਤਾਂ ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਕੋਰੋਨਾ ਵਲੰਟੀਅਰਾਂ ਵੱਲੋਂ ਨਵੀਂ ਇਮਾਰਤ ਦੀ ਘੇਰਾਬੰਦੀ ਕਰ ਲਈ ਗਈ। ਇਸ ਦੀ ਸੂਚਨਾ ਜਿਵੇਂ ਹੀ ਕੈਬਨਿਟ ਮੰਤਰੀ ਵੇਰਕਾ ਨੂੰ ਲੱਗੀ ਤਾਂ ਉਹ ਬਿਨਾਂ ਉਦਘਾਟਨ ਕੀਤੇ ਇੱਥੋਂ ਚਲੇ ਗਏ ।
ਇਸ ਮੌਕੇ ਕੋਰੋਨਾ ਵਲੰਟਰੀਆਂ ਨੇ ਜਿੱਥੇ ਪੰਜਾਬ ਸਰਕਾਰ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ, ਉਥੇ ਹੀ ਉਨ੍ਹਾਂ ਨੇ ਨੌਕਰੀਆਂ ਬਹਾਲ ਕਰਨ ਦੀ ਮੰਗ ਵੀ ਕੀਤੀ। ਕੁਝ ਕਰੋਨਾ ਵਲੰਟੀਅਰਜ਼ ਹਸਪਤਾਲ ਦੀ ਛੱਤ ਤੇ ਚੜ੍ਹ ਗਏ।