ਰਾਜਾ ਵੜਿੰਗ ਵੱਲੋਂ ਡੇਢ ਮਹੀਨੇ ਦੌਰਾਨ ਟਰਾਂਸਪੋਰਟ ਮਹਿਕਮੇ ਲਈ ਕੀਤੇ ਕੰਮਾਂ ਕਰਕੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ - ਅਰਸ਼ ਸੱਚਰ
ਪਰਵਿੰਦਰ ਸਿੰਘ ਕੰਧਾਰੀ
- ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਟਰਾਂਸਪੋਰਟ ਮਹਿਕਮੇ ਲਈ ਕੀਤੇ ਕੰਮਾਂ ਤੋ ਵਿਰੋਧੀ ਘਬਰਾਏ - ਅਰਸ਼ ਸੱਚਰ
ਫਰੀਦਕੋਟ, 26 ਨਵੰਬਰ 2021 - ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਰਿਸ਼ਤੇਦਾਰ ਅਰਸ਼ ਸੱਚਰ ਨੇ ਬਾਬੂਸ਼ਾਹੀ ਡਾਟ ਕਾਮ ਨਾਲ ਗੱਲਬਾਤ ਕਰਦਿਆਂ ਕਿਹਾ ਪਿਛਲੇ ਡੇਢ਼ ਮਹੀਨੇ ਦੌਰਾਨ ਟਰਾਂਸਪੋਰਟ ਮੰਤਰੀ ਵਜੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਈ ਪ੍ਰਾਪਤੀਆਂ ਕੀਤੀਆਂ ਜਿਵੇਂ ਸੂਬੇ ਵਿੱਚ ਬਿਨਾਂ ਪਰਮਿਟ ਅਤੇ ਬਿਨਾਂ ਟੈਕਸ ਤੋ ਚੱਲਦੀਆਂ ਬੱਸਾਂ ਬੰਦ ਕੀਤੀਆਂ, ਖਜਾਨੇ ਵਿੱਚ 1 ਕਰੋੜ ਰੁਪਏ ਦਾ ਰੋਜਾਨਾ ਇਜਾਫਾ ਹੋਇਆ, ਬੱਸ ਅੱਡਿਆਂ ਵਿੱਚੋ ਨਜਾਇਜ਼ ਕਬਜੇ ਹਟਾਏ, ਤੰਬਾਕੂ ਪਾਨ ਮਸਾਲਾ ਵਰਗੇ ਸਾਰੇ ਪੋਸਟਰ ਬੱਸਾਂ ਤੋ ਉਤਾਰ ਦਿੱਤੇ ਗਏ, 800 ਦੇ ਕਰੀਬ ਨਵੀਆਂ ਬੱਸਾਂ ਅਤੇ 800 ਨਵੀਆਂ ਭਰਤੀਆਂ ਦੀ ਵੀ ਪ੍ਰੀਕਿਰਿਆ ਸ਼ੁਰੂ ਕੀਤੀ ਹੋਈ ਹੈ।
ਅਰਸ਼ ਸੱਚਰ ਨੇ ਕਿਹਾ ਸਾਢੇ ਚਾਰ ਸਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀ ਕੀਤਾ ਤੇ ਡੇਢ਼ ਮਹੀਨੇ ਦੀ ਸਰਕਾਰ ਵਿੱਚ ਪੂਰੇ ਪੰਜਾਬ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੈਬਨਿਟ ਮੰਤਰੀ ਵਜੋਂ ਇਮਾਨਦਾਰੀ ਨਾਲ ਸੇਵਾ ਨਿਭਾ ਪੂਰੇ ਪੰਜਾਬ ਵਿੱਚ ਨਾਮ ਚਮਕਾਇਆ ਤੇ ਉਨ੍ਹਾਂ ਨੇ ਕਿਹਾ ਹਲੇ ਚੋਣ ਜਾਬਤੇ ਤੱਕ ਕਈ ਹੋਰ ਵੀ ਟਰਾਂਸਪੋਰਟ ਮਹਿਕਮੇ ਵਜੋਂ ਕੰਮ ਕਰਨੇ ਹਨ।
ਉਨ੍ਹਾਂ ਨੇ ਕਿਹਾ ਵਿਰੋਧੀ ਪਾਰਟੀ ਨੇ ਪੰਜਾਬ ਨੂੰ ਲੁੱਟਣ ਕੁੱਟਣ ਤੋ ਇਲਾਵਾ ਕੁਝ ਨਹੀ ਕੀਤਾ ਤੇ ਹੁਣ ਜਿਸ ਤਰ੍ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਦੇ ਭਲੇ ਲਈ ਕੰਮ ਕਰ ਰਹੇ ਹਨ ਤੇ ਵਿਰੋਧੀਆਂ ਨੇ ਮੀਡੀਆ ਵਿੱਚ ਵਾਰ ਵਾਰ ਆ ਕੇ ਆਪਣੀ ਹਾਰ ਕਬੂਲ ਲਈ ਹੈ। ਉਨ੍ਹਾਂ ਨੇ ਕਿਹਾ ਹਾਈਕਮਾਂਡ ਦੀ ਮਿਹਨਤ ਸਦਕਾ 2022 ਵਿੱਚ ਕਾਂਗਰਸ ਪਾਰਟੀ ਦੋ ਤਿਹਾਈ ਬਹੁਮਤ ਨਾਲ ਸਰਕਾਰ ਬਣਾਏਗੀ ।