ਓ.ਪੀ.ਡੀ ਸੇਵਾਵਾਂ ਨੂੰ ਬੰਦ ਕਰਕੇ ਰੋਸ ਪ੍ਰਗਟ ਕਰਦੇ ਹੋਏ ਡਾਕਟਰ।
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 29 ਨਵੰਬਰ 2021: ਨੀਟ-ਪੀ.ਜੀ ਜੋ ਕਿ ਜਨਵਰੀ 2021 ਦੌਰਾਨ ਹੋਣਾ ਸੀ ਅਤੇ ਇਹ 9 ਮਹੀਨੇ ਲੇਟ ਹੋ ਗਿਆ ਸੀ । ਜਿਸ ਕਰਕੇ ਪੋਸਟ ਗ੍ਰੈਜੂਏਸਨ ਦੀ ਪੜ੍ਹਾਈ ਕਰ ਰਿਹਾ ਪਹਿਲਾ ਬੈਚ ਪਾਸ ਹੋ ਕੇ ਕਾਲਜ ਵਿਚੋਂ ਫਾਰਗ ਹੋ ਗਿਆ ਤੇ ਕੰਮ ਦੀ ਸਾਰੀ ਜਿੰਮੇਵਾਰੀ ਬਾਕੀ ਬਚੇ ਦੋ ਬੈਚਾਂ ਤੇ ਪੈ ਗਈ ਹੈ। ਜਿਸ ਕਾਰਨ ਬਚੇ ਹੋਏ ਦੋ ਬੈਚਾ ਉਪਰ ਕੰਮ ਦਾ ਭਾਰ ਪੈਣ ਕਰਕੇ ਓਹਨਾ ਨੂੰ ਸਰੀਰਕ ਅਤੇ ਮਾਨਸਿਕ ਤਨਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਮਾਨਸਿਕ ਪ੍ਰੇਸ਼ਾਨੀ ਉਸ ਵੇਲੇ ਹੋਰ ਵੀ ਜਿਆਦਾ ਵੱਧ ਗਈ ਜਿਸ ਵੇਲੇ ਨਵੇਂ ਵਿਦਿਆਰਥੀਆਂ ਦੀ ਨਿਯੁਕਤੀ ਕਿਰਿਆ ਸੁਪਰੀਮ ਕੋਰਟ ਵਿੱਚ ਚੱਲ ਰਹੇ ਸਵਰਨ ਵਰਗ ਵਿੱਚ ਘੱਟ ਆਮਦਨ ਦੀ ਅਬਾਦੀ ਦੇ ਰਾਖਵੇਂਕਰਨ ਦਾ ਕੇਸ ਲੱਗਣ ਕਰਕੇ ਹੋਰ ਲੇਟ ਹੋ ਗਿਆ। ਜਿਸ ਦੀ ਅਗਲੀ ਸੁਣਵਾਈ ਮਾਣਯੋਗ ਸੁਪਰੀਮ ਕੋਰਟ ਵੱਲੋਂ 6 ਜਨਵਰੀ 2022 ਹੈ ਜਿਸ ਕਾਰਨ ਜੂਨੀਅਰ ਡਾਕਟਰ ਮਾਨਸਿਕ ਤਣਾਅ ਹੋਰ ਵੀ ਜਿਆਦਾ ਵੱਧ ਗਿਆ ਹੈ। ਜਿਸ ਕਰਕੇ ਭਾਰਤ ਅਤੇ ਸਟੇਟ ਪੱਧਰੀ ਡਾਕਟਰ ਐਸੋਸੀਏਸ਼ਨ ਦੇ ਸੱਦੇ ਉਪਰ ਅਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ 2 ਘੰਟੇ ਤੱਕ ਕੇਵਲ ਓ.ਪੀ.ਡੀ ਸੇਵਾਵਾਂ ਨੂੰ ਬੰਦ ਕੀਤਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸੇਵਾਵਾਂ ਦੇ ਉੱਪਰ ਇਸ ਸਟ੍ਰਾਈਕ ਦਾ ਕੋਈ ਵੀ ਅਸਰ ਨਹੀਂ ਪਵੇਗਾ ਅਤੇ ਉਹ ਆਮ ਦਿਨਾਂ ਵਾਂਗ ਹੀ ਚੱਲਦੀਆਂ ਰਹਿਣਗੀਆਂ।ਅਸੀਂ ਸਰਕਾਰ ਤੋਂ ਅਤੇ ਮਾਣਯੋਗ ਸੁਪਰੀਮ ਕੋਰਟ ਤੋਂ ਜਲਦੀ ਹੀ ਇਸ ਵਿਸ਼ੇੇ ਨੂੰ ਗੰਭੀਰਤਾ ਨਾਲ ਵਿਚਾਰਨ ਲਈ ਅਪੀਲ ਕਰਦੇ ਹਾਂ ਅਤੇ ਆਸ ਰਖਦੇ ਹਾਂ ਕੀ ਉਹ ਜਲਦੀ ਹੀ ਇਸ ਵਿਸ਼ੇ ਤੇ ਵਿਚਾਰ ਕਰਦੇ ਹੋਏ ਇਸਦਾ ਹੱਲ ਕਰਨਗੇ।ਇਸ ਸਟ੍ਰਾਈਕ ਦੀ ਅਗਲੀ ਕਾਰਵਾਈ ਰਾਸ਼ਟਰੀ ਅਤੇ ਸਟੇਟ ਜਥੇਬੰਦੀਆਂ ਨਾਲ ਤਾਲਮੇਲ ਕਰਨ ਤੋਂ ਬਾਅਦ ਤਹਿ ਕੀਤੀ ਜਾਏਗੀ।ਇਸ ਸਟ੍ਰਾਈਕ ਦੌਰਾਨ ਡਾ ਯੁਗਪ੍ਰੀਤ, ਡਾ ਪਵੇਲ, ਡਾ ਅਮਰਿੰਦਰ, ਡਾ ਓਂਕਾਰ, ਡਾ ਬਲਜਿੰਦਰ ਅਤੇ ਸਾਥੀ ਹਾਜਰ ਸਨ।