ਹਰੀਸ਼ ਕਾਲੜਾ
ਰੂਪਨਗਰ 29 ਨਵੰਬਰ 2021: ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ੍ਰ ਬਰਿੰਦਰ ਸਿੰਘ ਢਿੱਲੋਂ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਉਹਨਾਂ ਦੇ ਹੱਲ ਲਈ ਸ਼ੁਰੂ ਕੀਤੀ ਸਫ਼ਰ ਮਿੱਟੀ ਤੋਂ ਦਿਲਾਂ ਤਕ ਦੀ ਮੁਹਿੰਮ ਤਹਿਤ ਨੂਰਪੁਰਬੇਦੀ ਸਰਕਲ ਦੇ ਪਿੰਡਾਂ ਤੋਂ ਹੁੰਦੇ ਇਕ ਵਾਰ ਫਿਰ ਘਨੌਲੀ ਸਰਕਲ ਦੇ ਰਹਿੰਦੇ ਪਿੰਡਾਂ ਵਿੱਚ ਵਿੱਚ ਪੈਦਲ ਯਾਤਰਾ ਸ਼ੁਰੂ ਕਰਨਗੇ। ਬਰਿੰਦਰ ਢਿੱਲੋਂ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਵੱਲੋਂ ਮਿਲ ਰਹੇ ਭਰਪੂਰ ਪਿਆਰ ਤੇ ਹੁੰਗਾਰੇ ਲਈ ਉਹ ਹਮੇਸ਼ਾਂ ਉਹਨਾਂ ਦੇ ਰਿਣੀ ਰਹਿਣਗੇ।ਸ੍ਰ ਢਿੱਲੋਂ 30 ਨਵੰਬਰ ਨੂੰ ਸਵੇਰੇ 9 ਵਜੇ ਹੁਸੈਨਪੁਰ ਤੋਂ ਪੈਦਲ ਯਾਤਰਾ ਸ਼ੁਰੂ ਕਰਦੇ ਹੋਏ ਪਿੰਡ ਲਾਡਲ,ਬੇਗਮਪੁਰ,ਮਲਕਪੁਰ,ਨਵਾਂ ਮਲਕਪੁਰ,ਦੁੱਗਰੀ,ਅਹਿਮਦਪੁਰ ਤੋਂ ਅਲੀਪੁਰ ਰਾਤ ਦਾ ਵਿਸ਼ਰਾਮ ਕਰਨਗੇ।ਇਸ ਦੌਰਾਨ ਉਹਨਾਂ ਨਾਲ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ,ਬਲਾਕ ਸੰਮਤੀ ਮੈਂਬਰ,ਸਰਪੰਚ,ਪੰਚ,ਕਾਂਗਰਸੀ ਆਗੂ ਅਤੇ ਨੌਜਵਾਨ ਵਰਕਰ ਸਫ਼ਰ ਤੈਅ ਕਰਨਗੇ।