ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 29 ਨਵੰਬਰ 2021: ਸਰਕਾਰੀ ਪ੍ਰਾਇਮਰੀ ਸਕੂਲ ਜੀਵਨ ਨਗਰ ਫ਼ਰੀਦਕੋਟ ਦੇ ਸਕੂਲ ਮੁਖੀ ਨਿਰਮਲਜੀਤ ਕੌਰ ਨੇ ਦੱਸਿਆ ਬਲਾਕ ਫ਼ਰੀਦਕੋਟ-2 ਦੇ ਵਿੱਦਿਅਕ ਮੁਕਾਬਿਲਆਂ 'ਚੋਂ ਪੰਜਾਬੀ ਪੜ੍ਹਨ ਦੇ ਮੁਕਾਬਲੇ 'ਚ ਸਕੂਲ ਦੀ ਵਿਦਿਆਰਥਣ ਹਰਲੀਨ ਕੌਰ ਜਮਾਤ ਪੰਜਵੀਂ ਨੇ ਪਹਿਲਾ, ਚਿੱਤਰਕਲਾ ਮੁਕਾਬਲੇ 'ਚ ਦਮਨਦੀਪ ਕੌਰ ਕਲਾਸ ਪੰਜਵੀਂ ਨੇ ਦੂਜਾ ਸਥਾਨ ਹਾਸਲ ਕੀਤਾ | ਇਸ ਮੌਕੇ ਬੀ.ਪੀ.ਈ.ਓ, ਫ਼ਰੀਦਕੋਟ-2 ਜਸਕਰਨ ਸਿੰਘ ਰੋਮਾਣਾ ਦੋਹਾਂ ਵਿਦਿਆਰਥਣਾਂ ਨੂੰ ਸਨਮਾਨਿ ਕੀਤਾ | ਇਸ ਮੌਕੇ ਇਸ ਮੌਕੇ ਸਕੂਲ ਅਧਿਆਪਕਾਂ 'ਚੋਂ ਮੋਨਿਕਾ ਮਿੱਤਲ, ਪਿੰਦਰ ਕੌਰ ਬਰਾੜ, ਪ੍ਰਭਜੋਤ ਕੌਰ, ਕਮਲਜੀਤ ਕੌਰ, ਰਮਨਦੀਪ ਕੌਰ, ਮਨਜੀਤ ਕੌਰ, ਮਨਿੰਦਰ ਸਿੰਘ, ਵੀਰਪਾਲ ਕੌਰ, ਸਿੱਖਿਆ ਪ੍ਰੋਵਾਈਡਰ ਸੁਖਜਿੰਦਰ ਕੌਰ, ਵਲੰਟੀਅਰ ਸੁਨੀਤਾ ਰਾਣੀ, ਅਰਾਧਨਾ ਟਾਂਕ ਨੇ ਜੇਤੂ ਬੱਚਿਆ ਨੂੰ ਵਧਾਈ ਦਿੱਤੀ |