ਸਾਬਕਾ ਡੀਜੀਪੀ ਸਰਵਦੀਪ ਸਿੰਘ ਵਿਰਕ ਦੇ ਬੀਜੇਪੀ ਵਿੱਚ ਸ਼ਾਮਿਲ ਹੋਣ ਤੇ ਜ਼ਿਲ੍ਹਾ ਫਰੀਦਕੋਟ ਦੀ ਰਾਜਨੀਤੀ ਵਿੱਚ ਆਇਆ ਭੁਚਾਲ
ਦੀਪਕ ਗਰਗ
- ਕੋਟਕਪੂਰਾ ਹਲਕੇ ਨਾਲ ਸੰਬੱਧਤ ਦੋ ਵੱਡੇ ਰਾਜਨੈਤਿਕ ਪਰਿਵਾਰਾਂ ਨਾਲ ਹੈ ਸਰਵਦੀਪ ਵਿਰਕ ਦੀ ਨਜਦੀਕੀ ਰਿਸ਼ਤੇਦਾਰੀ
ਕੋਟਕਪੂਰਾ, 3 ਦਸੰਬਰ 2021 - ਅੱਜ ਪੰਜਾਬ ਅਤੇ ਮਹਾਰਾਸ਼ਟਰ ਦੇ ਸਾਬਕਾ ਡੀਜੇਪੀ ਪਦਮਸ਼੍ਰੀ ਸਰਬਜੀਤ ਸਿੰਘ ਵਿਰਕ ਦੇ ਬੀਜੇਪੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਜਿਲਾ ਫਰੀਦਕੋਟ ਦੀ ਰਾਜਨੀਤੀ ਵਿੱਚ ਵੀ ਇਕ ਵੱਡਾ ਭੁਚਾਲ ਆ ਗਿਆ ਹੈ। ਕਿਉਂਕਿ ਫਰੀਦਕੋਟ ਦੇ ਦੋ ਵੱਡੇ ਰਾਜਨੈਤਿਕ ਪਰਿਵਾਰਾਂ ਨਾਲ ਸਰਬਜੀਤ ਸਿੰਘ ਵਿਰਕ ਦੀ ਨਜਦੀਕੀ ਰਿਸ਼ਤੇਦਾਰੀ ਹੈ। ਕੋਟਕਪੂਰਾ ਦੇ ਪਹਿਲੇ ਵਿਧਾਇਕ ਸਵ. ਹਰਭਗਵਾਨ ਸਿੰਘ ਝੱਖੜਵਾਲਾ ਦੇ ਪੌਤੇ ਐਡਵੋਕੇਟ ਪਰਮਪ੍ਰੀਤ ਸਿੰਘ ਬਰਾੜ ਇਨ੍ਹਾਂ ਦੇ ਦਾਮਾਦ ਹਨ। ਇਸ ਤੋਂ ਬਿਨਾਂ ਕੋਟਕਪੂਰਾ ਦੇ ਕਾਂਗਰਸ ਹਲਕਾ ਇੰਚਾਰਜ ਭਾਈ ਹਰਨਿਰਪਾਲ ਸਿੰਘ ਕੁੱਕੂ ਨਾਲ ਵੀ ਸਰਵਦੀਪ ਸਿੰਘ ਵਿਰਕ ਦੀ ਬਹੁਤ ਨਜਦੀਕੀ ਰਿਸ਼ਤੇਦਾਰੀ ਹੈ।
ਅੱਜ ਸਾਬਕਾ ਡੀਜੀਪੀ ਸਰਵਦੀਪ ਸਿੰਘ ਵਿਰਕ ਦੇ ਨਾਲ ਜਲੰਧਰ ਨਾਲ ਸੰਬੰਧਤ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਜਲੰਧਰ ਇਮਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਸ: ਸਰਬਜੀਤ ਸਿੰਘ ਮੱਕੜ, ਕੋਆਪ੍ਰੇਟਿਵ ਬੈਂਕ ਦੇ ਸਾਬਕਾ ਚੇਅਰਮੈਨ ਸ: ਅਵਤਾਰ ਸਿੰਘ ਜ਼ੀਰਾ, ਸਨਅਤਕਾਰ ਸ: ਹਰਚਰਨ ਸਿੰਘ ਰਣੌਤਾ, ਸ: ਗੁਰਪ੍ਰੀਤ ਸਿੰਘ ਭੱਟੀ, ਸ: ਅਮਰਜੀਤ ਸਿੰਘ ਉਸਾਹਨ, ਮਨਪ੍ਰੀਤ ਸਿੰਘ, ਸ: ਰਮਨੀਕ ਸਿੰਘ ਬੇਰੀ, ਸ:ਸੁਰਿੰਦਰ ਸਿੰਘ ਵਿਰਦੀ ਆਦਿ ਲਗਪਗ ਦੋ ਦਰਜਨ ਨੇਤਾ ਭਾਜਪਾ ਵਿੱਚ ਸ਼ਾਮਲ ਹੋਏ ਹਨ।
ਇਸ ਬਾਰ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੂੰ ਜਲੰਧਰ ਤੋਂ ਟਿਕਟ ਨਹੀਂ ਦਿੱਤੀ ਸੀ ਜਿਸ ਕਾਰਣ ਉਹ ਨਾਰਾਜ ਸਨ। ਬੀਜੇਪੀ ਨੇ ਇਸ ਨਾਰਾਜ਼ਗੀ ਦਾ ਫਾਇਦਾ ਉਠਾਇਆ ਅਤੇ ਅਤੇ ਉਨ੍ਹਾਂ ਨੂੰ ਝੁੱਪ ਲਿਆ।
ਇਹ ਬੀਜੇਪੀ ਦਾ ਵੱਡਾ ਸਿਆਸੀ ਧਮਾਕਾ ਹੈ। ਇਸਦਾ ਪੰਜਾਬ ਅਤੇ ਜਿਲਾ ਫਰੀਦਕੋਟ ਦੀ ਰਾਜਨੀਤੀ ਤੇ ਅਸਰ ਪੈਣਾ ਤੈਅ ਹੈ।