ਹੁਣ ਐਸ ਆਈ ਟੀ ਡੇਰੇ ਵਿੱਚ ਵਿਪਾਸਨਾ ਇੰਸਾ ਅਤੇ ਪੀਆਰ ਨੈਨ ਤੋਂ ਪੁੱਛਗਿੱਛ ਕਰੇਗੀ
ਸੰਜੀਵ ਸੂਦ
ਲੁਧਿਆਣਾ, 3 ਦਸੰਬਰ 2021 - ਫਰੀਦਕੋਟ ਨੇੜੇ ਬੁਰਜ ਜਵਾਹਰ ਸਿੰਘ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਚੋਰੀ ਅਤੇ ਬੇਅਦਬੀ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਅਤੇ ਪ੍ਰਬੰਧਕ ਪੀਆਰ ਨੈਨ ਅੱਜ ਐਸਆਈਟੀ ਵੱਲੋਂ ਤੀਜੇ ਸੰਮਨ ਦੇ ਬਾਵਜੂਦ ਪੇਸ਼ ਨਹੀਂ ਹੋਏ। ਜਿਸ ਤੋਂ ਬਾਅਦ ਹੁਣ ਐਸ ਆਈ ਟੀ ਡੇਰੇ ਜਾ ਕੇ ਪੁੱਛਗਿੱਛ ਕਰੇਗੀ।
ਐਸਆਈਟੀ ਮੁਖੀ ਅਤੇ ਆਈਜੀ ਐਸਪੀਐਸ ਪਰਮਾਰ ਨੇ ਦੱਸਿਆ ਕਿ ਇਸ ਕੇਸ ਵਿੱਚ ਵਿਪਾਸਨਾ ਇੰਸਾ ਅਤੇ ਪੀਆਰ ਨੈਨ ਨੂੰ ਭੇਜਿਆ ਗਿਆ ਇਹ ਤੀਜਾ ਸੰਮਨ ਸੀ। ਇਨ੍ਹਾਂ ਵਿੱਚੋਂ ਪੀਆਰ ਨੈਨ ਨੇ ਮੈਡੀਕਲ ਭੇਜਿਆ ਹੈ। ਐਸਆਈਟੀ ਆਉਣ ਵਾਲੇ ਦਿਨਾਂ ਵਿੱਚ ਡੇਰੇ ਵਿੱਚ ਜਾ ਕੇ ਦੋਨ੍ਹਾਂ ਤੋਂ ਪੁੱਛਗਿੱਛ ਕਰੇਗੀ।