ਕੌਮੀ ਰਾਜਧਾਨੀ ਦਿੱਲੀ ਪਹੁੰਚਿਆ ਓਮੀਕਰੋਨ, ਦੇਸ਼ ਦਾ ਪੰਜਵਾਂ ਕੇਸ
ਨਵੀਂ ਦਿੱਲੀ, 5 ਦਸੰਬਰ, 2021: ਕੋਰੋਨਾ ਦੀ ਨਵੀਂ ਵੰਨਗੀ ਓਮੀਕਰੋਨ ਦਾ ਦਿੱਲੀ ਵਿਚ ਪਹਿਲਾ ਕੇਸ ਰਿਪੋਰਟ ਹੋਇਆਹੈ। ਇਹ ਦੇਸ਼ ਦਾ ਪੰਜਵਾਂ ਕੇਸ ਹੈ।
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਓਮੀਕਰੋਨ ਪੀੜ੍ਹਤ ਪਾਇਆ ਗਿਆ ਇਹ ਵਿਅਕਤੀ ਤਨਜ਼ਾਨੀਆ ਤੋਂ ਵਾਪਸ ਪਰਤਿਆ ਹੈ। ਹੁਣ ਤੱਕ ਵਿਦੇਸ਼ਾਂ ਤੋਂ ਪਰਤੇ 17 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਓਮੀਕਰੋਨ ਪੀੜ੍ਹਤ ਨੂੰ ਐਲ ਐਨ ਜੇ ਪੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਦੇਸ਼ ਦਾ ਇਹ ਪਹਿਲਾ ਕੇਸ ਹੈ। ਪਹਿਲੇ ਦੋ ਕਰਨਾਟਕਾ ਵਿਚ ਆਏ ਸਨ, ਤੀਜਾ ਗੁਜਰਾਤ ਤੇ ਚੌਥਾ ਮਹਾਰਾਸ਼ਟਰ ਤੋਂ ਰਿਪੋਰਟ ਹੋਇਆ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਪ੍ਰਧਾਨ ਮੰਤਰੀ ਨੁੰ ਅਪੀਲ ਕਰ ਚੁੱਕੇ ਹਨ ਕਿ ਓਮੀਕਰੋਨ ਦੇ ਮੱਦੇਨਜ਼ਰ ਕੌਮਾਂਤਰੀ ਫਲਾਈਟਾਂ ਬੰਦ ਕੀਤੀਆਂ ਜਾਣ।
ਹੁਣ ਤੱਕ ਓਮੀਕਰੋਨ 23 ਦੇਸ਼ਾਂ ਵਿਚ ਫੈਲ ਚੁੱਕਾ ਹੈ ਤੇ ਇਸਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਣ ਦਾ ਡਰ ਹੈ।