ਕੇਜਰੀਵਾਲ ਦੇ ਸਾਹਮਣੇ ਆਪਣਾ ਕੱਦ ਵਧਾਉਣ ਲਈ ਭਗਵੰਤ ਮਾਨ ਬੀਜੇਪੀ ਉਪਰ ਲਗਾ ਰਿਹਾ ਬੇਬੁਨਿਆਦ ਦੋਸ਼ - ਗੌਰਵ ਕੱਕੜ
- ਰਾਜਨੀਤੀ ਵਿੱਚ ਨਹੀਂ ਚਲਣਗੇ ਭਗਵੰਤ ਮਾਨ ਦੇ ਮਿੱਠੀਆਂ ਮਿਰਚਾਂ ਅਤੇ ਗਰਮਾਗਰਮ ਕੁਲਫੀ ਵਾਲੇ ਟੋਟਕੇ : ਗੌਰਵ ਕੱਕੜ
ਦੀਪਕ ਗਰਗ
ਕੋਟਕਪੂਰਾ, 5 ਦਸੰਬਰ 2021 - ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਬੀਜੇਪੀ ਉਪਰ ਉਨ੍ਹਾਂ ਨੂੰ ਖਰੀਦਣ ਦੀ ਕੋਸ਼ਿਸ਼ ਦੇ ਦੋਸ਼ਾਂ 'ਤੇ ਭਾਰਤੀ ਜਨਤਾ ਯੁਵਾ ਮੋਰਚਾ ਫਰੀਦਕੋਟ ਦੇ ਜਿਲਾ ਪ੍ਰਧਾਨ ਗੌਰਵ ਕੱਕੜ ਨੇ ਕਿਹਾ ਭਗਵੰਤ ਮਾਨ ਆਪਣਾ ਕੱਦ ਵਧਾਉਣ ਲਈ ਅਪਣੀ ਪਾਰਟੀ ਦੇ ਸਾਹਮਣੇ ਬੀਜੇਪੀ ਉਪਰ ਬੇਬੁਨਿਆਦ ਦੋਸ਼ ਲਗਾ ਰਹੇ ਹਨ।
ਕੱਕੜ ਨੇ ਕਿਹਾ ਕਿ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕੀਤਾ ਹੈ। ਇਸ ਲਈ ਭਗਵੰਤ ਮਾਨ ਕੇਜਰੀਵਾਲ ਦੇ ਸਾਹਮਣੇ ਆਪਣਾ ਕੱਦ ਵਧਾਉਣ ਲਈ ਭਾਰਤੀ ਜਨਤਾ ਪਾਰਟੀ 'ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਕਿਸੇ ਬੀਜੇਪੀ ਆਗੂ ਨੇ ਸੰਪਰਕ ਨਹੀਂ ਕੀਤਾ। ਭਗਵੰਤ ਮਾਨ ਤੱਕ ਪਹੁੰਚ ਕਿਉਂ ਕਰੇਗੀ ਬੀਜੇਪੀ ?
ਬੀਜੇਪੀ ਵਿੱਚ ਵੱਡੇ ਵੱਡੇ ਬਿਊਰੋਕੇਟ, ਸਾਬਕਾ ਆਈਏਐਸ ਅਧਿਕਾਰੀ, ਆਈਪੀਐਸ ਅਧਿਕਾਰੀ ਅਤੇ ਪੜੇ ਲਿਖੇ ਲੋਕ ਖੁਦ ਸ਼ਾਮਿਲ ਹੋ ਰਹੇ ਹਨ। ਸਾਰੇ ਜਾਣਦੇ ਹਨ ਕਿ ਆਪ ਪ੍ਰਧਾਨ ਸ਼ਰਾਬੀ ਹੈ। ਜਿਸਨੇ ਆਪਣੀ ਮਾਂ ਅੱਗੇ ਸ਼ਰਾਬ ਛੱਡਣ ਦਾ ਝੂਠਾ ਵਾਅਦਾ ਕੀਤਾ ਸੀ ਅਤੇ ਕੁਝ ਦਿਨਾਂ ਬਾਅਦ ਹੀ ਸ਼ਰਾਬ ਪੀ ਲਈ ਸੀ। ਭਾਜਪਾ ਅਜਿਹੇ ਝੂਠੇ ਅਤੇ ਸ਼ਰਾਬੀਆਂ ਨੂੰ ਕਿਉਂ ਸ਼ਾਮਿਲ ਕਰੇਗੀ। ਆਪ’ ਆਗੂ ਆਪਣੇ ਵਿਧਾਇਕਾਂ ਨੂੰ ਸੰਭਾਲਣ ਦੇ ਸਮਰੱਥ ਨਹੀਂ ਹਨ। ਉਹ ਆਪ ਹੀ ਪਾਰਟੀ ਛੱਡ ਕੇ ਜਾ ਰਹੇ ਹਨ ਕੀ ਉਨ੍ਹਾਂ ਨੂੰ ਭਾਜਪਾ ਨੇ ਤੋੜਿਆ ਹੈ। ਭਗਵੰਤ ਮਾਨ ਦੇ ਮਿੱਠੀਆਂ ਮਿਰਚਾਂ ਅਤੇ ਗਰਮਾਗਰਮ ਕੁਲਫੀ ਵਾਲੇ ਟੋਟਕੇ ਰਾਜਨੀਤੀ ਵਿੱਚ ਨਹੀਂ ਚਲਣਗੇ।
ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਭਾਜਪਾ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਆਗੂ ਉਨ੍ਹਾਂ ਨੂੰ ਫ਼ੋਨ ਕਰਕੇ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਹਿ ਰਹੇ ਹਨ। ਉਨ੍ਹਾਂ ਨੂੰ ਪੈਸੇ ਅਤੇ ਮੰਤਰੀ ਬਣਾਉਣ ਦਾ ਲਾਲਚ ਦਿੱਤਾ ਗਿਆ। ਭਗਵੰਤ ਨੇ ਕਿਹਾ ਕਿ ਭਾਜਪਾ ਕੋਲ ਪੈਸਾ ਹੋਵੇਗਾ ਪਰ ਹਰ ਕਿਸੇ ਨੂੰ ਖਰੀਦਿਆ ਨਹੀਂ ਜਾ ਸਕਦਾ। 2014 ਤੋਂ ਲੈ ਕੇ ਹੁਣ ਤੱਕ ਪਾਰਟੀ ਦੀ ਸਥਾਪਨਾ ਕੀਤੀ ਅਤੇ ਇਸ ਨੂੰ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਇਹ ਵੀ ਦੱਸਣਾ ਹੋਵੇਗਾ ਬੀਜੇਪੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਵੱਡੇ ਆਗੂ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਸਾਬਕਾ ਡੀਜੀਪੀ ਐਸਐਸ ਵਿਰਕ ਸਮੇਤ 24 ਬੁੱਧੀਜੀਵੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਪਹਿਲਾਂ ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਦੋਹਤ ਦਾਮਾਦ ਸਾਬਕਾ ਆਈਏਐਸ ਅਧਿਕਾਰੀ ਸਰਵਨ ਸਿੰਘ ਚੰਨੀ ਅਤੇ ਪੌਤਾ ਇੰਦਰਜੀਤ ਸਿੰਘ ਬੱਬੂ ਵੀ ਬੀਜੇਪੀ ਦਾ ਪੱਲਾ ਫੜ ਚੁੱਕੇ ਹਨ।