ਜਥੇਦਾਰ ਕਰਨੈਲ ਸਿੰਘ ਪੰਜੌਲੀ ਨੂੰ ਸ੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਬਣਾਉਣ ਤੇ ਖੁਸ਼ੀ ਪ੍ਰਗਟ ਕੀਤੀ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 06 ਦਸੰਬਰ 2021- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਨਿੱਧੜਕ ਜਰਨੈਲ ਜਥੇਦਾਰ ਕਰਨੈਲ ਸਿੰਘ ਪੰਜੌਲੀ ਨੂੰ ਨਵੇ ਚੁਣੇ ਅਹੁਦੇਦਾਰਾਂ ਵਿਚ ਜਰਨਲ ਸਕੱਤਰ ਬਨਾਉਣ ਤੇ ਇਲਾਕੇ ਵਿਚ ਹੀ ਨਹੀ ਸਗੋਂ ਪੂਰੇ ਪੰਜਾਬ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ । ਰੂਪਨਗਰ ਜ਼ਿਲ੍ਹੇ ਦੇ ਆਗੂ ਵੇਰਕਾ ਮਿਲਕ ਪਲਾਂਟ ਦੇ ਸਾਬਕਾ ਚੇਅਰਮੈਨ ਜਥੇਦਾਰ ਮੋਹਨ ਸਿੰਘ ਡੂਮੇਵਾਲ,ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ,ਸਾਬਕਾ ਕੌਸਲਰ ਹਰਵਿੰਦਰ ਸਿੰਘ ਹਵੇਲੀ,ਬੀਬੀ ਹਰਜੀਤ ਕੌਰ,ਸਾਬਕਾ ਬਲਾਕ ਸੰਮਤੀ ਮੈਂਬਰ ਰਾਜਵੀਰ ਸਿੰਘ ,ਕੌਸਲਰ ਬੀਬੀ ਮਨਜੀਤ ਕੌਰ,ਜਥੇਦਾਰ ਜਗਪਾਲ ਸਿੰਘ ਜੌਲੀ,ਮਨਦੀਪ ਸਿੰਘ ਰੌਣੀ,ਅਮਨਦੀਪ ਸਿੰਘ ਮਾਂਗਟ,ਜਥੇਦਾਰ ਸ਼ੇਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾਕਿ ਪਾਰਟੀ ਬੁਹਤ ਹੀ ਸੰਘਰਸ਼ੀ ਤੇ ਇਮਾਨਦਾਰ ਆਗੂ ਨੂੰ ਐਸਜੀਪੀਸੀ ਦਾ ਜਰਨਲ ਸਕੱਤਰ ਬਣਾ ਕੇ ਮਾਣ ਬਖਸ਼ਿਆ ਹੈ।
ਜਿਸ ਨਾਲ ਸਮੁੱਚੇ ਸਿੱਖ ਜਗਤ ਵਿਚ ਖੁਸ਼ੀ ਦੀ ਲਹਿਰ ਹੈ। ਆਗੂਆ ਨੇ ਕਿਹਾਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਜਿਸ ਤੇ ਸਿੱਖ ਕੌਮ ਦੀ ਵੱਡੀ ਜਿੰਮੇਵਾਰੀ ਹੈ। ਉਨਾਂ ਕਿਹਾਕਿ ਜਥੇਦਾਰ ਕਰਨੈਲ ਸਿੰਘ ਪੰਜੌਲੀ ਬੁਹਤ ਸੀਨੀਅਰ ਆਗੂ ਹਨ ਸਿੱਖੀ ਦੇ ਹਰੇਕ ਮੁੱਦੇ ਤੇ ਹੱਕਾਂ ਲਈ ਲੜਦੇ ਹਨ। ਆਗੂਆ ਨੇ ਕਿਹਾਕਿ ਪਾਰਟੀ ਨੇ ਸਿੱਖਾਂ ਦੀ ਅਵਾਜ਼ ਨੂੰ ਸਮਝਦਿਆਂ ਜਥੇਦਾਰ ਪੰਜੌਲੀ ਕਮੇਟੀ ਦਾ ਅਹਿਮ ਅਹੁਦਾ ਦੇ ਕੇ ਨਿਵਾਜ਼ਿਆ ਹੈ।