ਜਗਰਾਓਂ 06 ਦਸੰਬਰ 2021 (ਦੀਪਕ ਜੈਨ ): ਅੱਜ ਨਗਰ ਕੌਂਸਲ ਜਗਰਾਉਂ ਵਿਖੇ ਭਾਰਤ ਦੇ ਸੰਵਿਧਾਨ ਨਿਰਮਾਤਾ ਡਾ:ਭੀਮ ਰਾਓ ਅੰਬੇਦਕਰ ਦੀ ਬਰਸੀ ਮੌਕੇ ਜਤਿੰਦਰਪਾਲ “ਰਾਣਾ” ਪ੍ਰਧਾਨ ਨਗਰ ਕੌਂਸਲ ਜਗਰਾਉਂ ਅਤੇ ਕੌਂਸਲਰ ਸਾਹਿਬਾਨਾਂ ਵਲੋਂ ਦਫਤਰ ਨਗਰ ਕੌਂਸਲ ਜਗਰਾਉਂ ਵਿਖੇ ਉਹਨਾਂ ਨੂੰ ਯਾਦ ਕਰਦਿਆਂ ਮਹਾਪਰੀਨਿਰਵਾਨ ਦਿਵਸ ਮਨਾਇਆ ਗਿਆ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਪ੍ਰਧਾਨ ਰਾਣਾ ਵਲੋਂ ਇਸ ਮੌਕੇ ਬੋਲਦਿਆਂ ਕਿਹਾ ਕਿ ਬਾਬਾ ਸਾਹਿਬ ਵਲੋਂ ਭਾਰਤ ਦੇ ਸੰਵਿਧਾਨ ਦੀ ਰਚਨਾਂ ਕਰਕੇ ਭਾਰਤ ਦੇ ਦੱਬੇ-ਕੁਚਲੇ ਲੋਕਾਂ ਨੂੰ ਬਰਾਬਰਤਾ ਅਤੇ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ। ਉਹਨਾਂ ਵਲੋਂ ਕਿਹਾ ਗਿਆ ਸਾਨੂੰ ਹਰੇਕ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਦਰਸਾਏ ਰਸਤੇ ਤੇ ਚੱਲ ਕੇ ਵਧੀਆ ਸਮਾਜ ਸਿਰਜਣ ਦੀ ਲੋੜ ਹੈ। ਇਸ ਮੌਕੇ ਕੌਂਸਲਰ ਰਵਿੰਦਰਪਾਲ , ਕੌਂਸਲਰ ਹਿਮਾਂਸ਼ੁ ਮਲਿਕ, ਕੌਂਸਲਰ ਵਿਕਰਮ ਜੱਸੀ, ਕੌਂਸਲਰ ਜਗਜੀਤ ਸਿੰਘ, ਜਰਨੈਲ ਸਿੰਘ ਲੋਹਟ, ਸੰਜੀਵ ਕੱਕੜ, ਡਾਕਟਰ ਗੋਰਾ ਲੱਧੜ, ਸਤਿੰਦਰਜੀਤ ਸਿੰਘ ਤੱਤਲਾ, ਮਨੀ ਧੀਰ, ਗੀਟਾ ਰਸੂਲਪੁਰ, ਅਸ਼ਵਨੀ ਕੁਮਾਰ ਬੱਲੂ ਠੇਕੇਦਾਰ, ਵਿੱਕੀ, ਹਰਗੁਨ ਜੱਸੀ ਆਦਿ ਹਾਜ਼ਰ ਸਨ।