ਵਿਆਹ' ਚ ਚੱਲੀਆਂ ਗੋਲੀਆਂ ਗੋਲੀਆਂ ਚੱਲਣ ਕਾਰਨ ਦੋ ਧਿਰਾਂ ਦੇ ਦੋ ਦੋ ਵਿਅਕਤੀ ਗੰਭੀਰ ਜ਼ਖ਼ਮੀ -ਪੁਰਾਣੀ ਰੰਜਸ਼ ਨੂੰ ਲੈ ਕੇ ਹੋਇਆ ਤਕਰਾਰ
ਤਰਨ ਤਾਰਨ, 06 ਦਸੰਬਰ, 2021:
ਬੀਤੇ ਕੁਝ ਦਿਨ ਪਹਿਲਾਂ ਕਸਬਾ ਖੇਮਕਰਨ ਵਿਖੇ ਆੜ੍ਹਤੀਏ ਅਤੇ ਟੈਂਡਰ ਮਾਲਕਾਂ ਵਿੱਚ ਝੋਨੇ ਦੀ ਲਦਾਈ ਨੂੰ ਲੈ ਕੇ ਹੋਏ ਵਿਵਾਦ ਹੋਇਆ ਸੀ ਜਿਸ ਦੀ ਰੰਜਸ਼ ਨੂੰ ਲੈ ਕੇ ਅੱਜ ਪੱਟੀ ਵਿਖੇ ਵਿਆਹ ਸਮਾਗਮ ਵਿਚ ਆਈਆਂ ਦੋਵੇਂ ਧਿਰਾਂ ਨੇ ਆਹਮੋ ਸਾਹਮਣੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੌਰਾਨ ਖੇਮਕਰਨ ਦੇ ਰਹਿਣ ਵਾਲੇ ਕ੍ਰਿਸ਼ਨ ਕੁਮਾਰ ਅਤੇ ਰਾਜਨ ਬਜਾਜ ਦੇ ਗੋਲੀਆਂ ਲੱਗੀਆਂ
ਦੂਜੀ ਧਿਰ ਦੇ ਵਿਸ਼ਾਲ ਦੇ ਗੋਲੀਆਂ ਲੱਗੀਆਂ ਜਿਨ੍ਹਾਂ ਨੂੰ ਵੱਖ ਵੱਖ ਹੋਸਟਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ.
ਇੱਥੇ ਦੱਸਣਯੋਗ ਕ੍ਰਿਸ਼ਨ ਕੁਮਾਰ ਅਤੇ ਰਾਜਨ ਬਜਾਜ ਵਿਆਹ ਸਮਾਗਮਤੋਂ ਜਿਓਂ ਹੀ ਬਾਹਰ ਨਿਕਲ ਕੇ ਆਪਣੀ ਗੱਡੀ ਵਿਚ ਬੈਠਣ ਲੱਗੇ ਤਾਂ ਦੂਜੀ ਧਿਰ ਦੇ ਵਿਸ਼ਾਲ ਅਤੇ ਰਾਜਾ ਭਿੱਖੀਵਿੰਡ ਦੇ ਸਾਥੀਆਂ ਨਾਲ ਇਨ੍ਹਾਂ ਦਾ ਤਕਰਾਰ ਹੋ ਗਿਆ ਜਿਸ ਕਾਰਨ ਆਹਮੋ ਸਾਹਮਣੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਿਆ ਜਿਸ ਕਾਰਨ ਦੋਵਾਂ ਧਿਰਾਂ ਦੇ ਦੋ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ.
ਮੌਕੇ ਤੇ ਪਹੁੰਚੇ ਸਬ ਡਵੀਜ਼ਨ ਪੱਟੀ ਦੇ ਡੀ ਐੱਸ ਪੀ ਕੁਲਜਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਛਾਣਬੀਣ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਮੁਤਾਬਕ ਕਾਰਵਾਈ ਕਰ ਦਿੱਤੀ ਜਾਵੇਗੀ