ਦੀਪਕ ਗਰਗ
ਕੋਟਕਪੂਰਾ 06 ਦਸੰਬਰ, 2021: 2015 ਨੂੰ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ, ਕੋਟਕਪੂਰਾ,ਗੋਲੀ ਕਾਂਡ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਲੈਣ ਲਈ ਬਰਗਾੜੀ ਮੋਰਚਾ 1 ਜੁਲਾਈ 2021 ਤੋਂ ਸ਼ੁਰੂ ਹੋ ਚੁਕਿਆ ਹੈ।
ਇਹ ਮੋਰਚਾ ਸਿੱਖ ਇੰਟਰਨੈਸ਼ਨਲ ਲੀਡਰ ਸ੍ਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ।ਜਿਸ ਦੀ ਅਗਵਾਈ ਬਲਵੀਰ ਸਿੰਘ ਬੱਛੋਆਣਾ ਜ਼ਿਲ੍ਹਾ ਪ੍ਰਧਾਨ ਮਾਨਸਾ ਨੇ ਕੀਤੀ
ਅੱਜ ਜ਼ਿਲਾ (ਮਾਨਸਾ)(ਬਰਨਾਲਾ)ਦੇ ਇਹਨਾ 13 ਸਿੰਘਾਂ ਅਤੇ 2 ਸਿੰਘਣੀਆਂ ਨੇ ਗ੍ਰਿਫਤਾਰੀ ਦਿੱਤੀ
1ਹਰਮਿੰਦਰ ਸਿੰਘ
2 ਗੁਰਮੀਤ ਸਿੰਘ
3 ਗੁਰਤੇਜ ਸਿੰਘ
4 ਜੱਗਾ ਸਿੰਘ
5 ਗੁਰਜੰਟ ਸਿੰਘ
6 ਕੁਲਦੀਪ ਸਿੰਘ
7 ਹਰੀ ਸਿੰਘ ਸੰਘੇੜਾ
8 ਭੁਪਿੰਦਰ ਸਿੰਘ
9 ਅਮ੍ਰਿਤਪਾਲ ਸਿੰਘ
10 ਗੁਰਦੇਵ ਸਿੰਘ
11 ਤੇਜਾ ਸਿੰਘ
12 ਅਮਨਦੀਪ ਸਿੰਘ
13 ਗੁਰਮੇਲ ਸਿੰਘ
14 ਗੁਰਪ੍ਰੀਤ ਕੌਰ
15 ਤਵਨੀਤ ਕੌਰ
ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰਕੇ ਜਥੇ ਦੇ ਰੂਪ ਵਿੱਚ ਚੱਲ ਕੇ ਮੋਰਚੇ ਵਾਲੇ ਸਥਾਨ ਦੇ ਨੇੜੇ ਦਾਣਾ ਮੰਡੀ ਵਿਖੇ ਗ੍ਰਿਫਤਾਰੀ ਦਿੱਤੀ। ਮੋਰਚੇ ਦੇ ਮੁੱਖ ਸੇਵਾਦਾਰ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ (ਅੰਮ੍ਰਿਤਸਰ)
ਜਥੇ ਨੂੰ ਰਵਾਨਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਹਰਜੀਤ ਸਿੰਘ ਸੰਜੂਮਾ,ਬਲਵੀਰ ਸਿੰਘ ਬੱਛੋਆਣਾ ਜ਼ਿਲ੍ਹਾ ਪ੍ਰਧਾਨ ਮਾਨਸਾ,ਸੁਖਚੈਨ ਸਿੰਘ ਰਣ ਸਿੰਘ ਵਾਲਾ,ਗੁਰਲਾਲ ਸਿੰਘ ਦਬੜੀਖਾਨਾ,ਜਗਤਾਰ ਸਿੰਘ ਮਾਸਟਰ ਦਬੜੀਖਾਨਾ,ਇਕਬਾਲ ਸਿੰਘ ਸੰਧੂ ਬਰਗਾੜੀ,ਮਾਸਟਰ ਸੁਖਰਾਜ ਸਿੰਘ ਉਦੇਕਰਨ,ਗੁਰਭਿੰਦਰ ਸਿੰਘ ਬਰਗਾੜੀ,ਸੁਖਮੰਦਰ ਸਿੰਘ ਪੰਚਾਇਤ ਮੈਂਬਰ ਬਰਗਾੜੀ,ਰਣਦੀਪ ਸਿੰਘ ਸੰਧੂ ਸੈਕਟਰੀ ਮਾਨ ਸਾਬ੍ਹ ਅਤੇ ਕੁਲਵਿੰਦਰ ਸਿੰਘ ਖਾਲਿਸਤਾਨੀ ਆਦਿ ਹਾਜ਼ਰ ਸਨ ਅਤੇ ਸਟੇਜ ਦੀ ਸੇਵਾ ਗੁਰਦੀਪ ਸਿੰਘ ਢੁੱਡੀ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਨੇ ਸੁਚੱਜੇ ਢੰਗ ਨਾਲ ਨਿਭਾਈ, ਜਥੇ: ਦਰਸਨ ਸਿੰਘ ਦਲੇਰ,ਰਾਮ ਸਿੰਘ ਢੋਲਕੀ ਵਾਦਕ ਦੇ ਢਾਡੀ ਜਥੇ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।