ਲੌਕਡਾਊਨ 'ਚ ਸ਼ੁਰੂ ਹੋਇਆ ਕਾਰੋਬਾਰ: 67 ਸਾਲ ਦੀ ਦਾਦੀ ਆਨਲਾਈਨ ਵੇਚ ਰਹੀ ਆਚਾਰ ਚਟਨੀ
16 ਸਾਲ ਦੇ ਸ਼ਿਵਮ ਨੇ ਬਣਾਇਆ ਗੇਮ ਕਰਾਫਟ ਸਟੂਡੀਓ
ਦੀਪਕ ਗਰਗ, ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ, 07 ਦਸੰਬਰ 2021- ਜੇਕਰ ਕੰਮ ਅਤੇ ਨਵਾਂ ਕੁਝ ਕਰਨ ਦੀ ਇੱਛਾ ਹੋਵੇ ਤਾਂ ਉਮਰ ਰੁਕਾਵਟ ਨਹੀਂ ਬਣ ਸਕਦੀ। ਲੋੜ ਹੈ ਸੱਚੀ ਲਗਨ, ਮਿਹਨਤ ਅਤੇ ਕੁਝ ਕਰ ਗੁਜਰਨ ਦੀ। 67 ਸਾਲਾ ਪ੍ਰਕਾਸ਼ ਮਿਗਲਾਨੀ ਅਤੇ 16 ਸਾਲਾ ਸ਼ਿਵਮ ਇਸੇ ਗੱਲ ਨੂੰ ਸਾਬਤ ਕਰ ਰਹੇ ਹਨ। ਦੋਵੇਂ ਉਮਰ ਨੂੰ ਪਾਸੇ ਰੱਖ ਕੇ ਆਪਣੇ ਜਨੂੰਨ ਨੂੰ ਅੱਗੇ ਵਧਾ ਰਹੇ ਹਨ। ਜਿੱਥੇ ਪ੍ਰਕਾਸ਼ ਕੌਰ ਨੇ ਕੋਵਿਡ ਮਹਾਮਾਰੀ ਦੌਰਾਨ ਆਪਣੇ ਸ਼ੌਕ ਨੂੰ ਕਾਰੋਬਾਰ ਵਿੱਚ ਢਾਲ ਲਿਆ। ਇਸ ਦੇ ਨਾਲ ਹੀ ਸ਼ਿਵਮ ਨੇ ਗੇਮਿੰਗ ਸੈਕਟਰ ਨਾਲ ਜੁੜਨ ਦੀ ਆਪਣੀ ਬਚਪਨ ਦੀ ਇੱਛਾ ਨੂੰ ਨਾ ਸਿਰਫ ਬਿਜ਼ਨੈੱਸ 'ਚ ਬਦਲਿਆ ਹੈ ਸਗੋਂ ਆਪਣੇ ਨਾਲ 30 ਲੋਕਾਂ ਨੂੰ ਰੋਜ਼ਗਾਰ ਵੀ ਦਿੱਤਾ ਹੈ।
ਰਿਸ਼ੀ ਨਗਰ ਦੀ ਪ੍ਰਕਾਸ਼ ਮਿਗਲਾਨੀ ਨੇ ਦੱਸਿਆ ਕਿ ਮੇਰਾ ਜ਼ਿਆਦਾਤਰ ਸਮਾਂ ਤੀਰਥ ਯਾਤਰਾ 'ਚ ਬੀਤਿਆ। ਲੌਕਡਾਊਨ ਵਿੱਚ ਬਾਹਰ ਜਾਣ ਦੀ ਮਨਾਹੀ ਸੀ। ਬੱਚਿਆਂ ਨੇ ਮੇਰੇ ਬਣੇ ਅਚਾਰ, ਚਟਨੀ, ਮੁਰੱਬੇ ਆਨਲਾਈਨ ਸ਼ੇਅਰ ਕੀਤੇ। ਹੁਣ ਆਰਡਰ ਸਿਰਫ਼ ਲੁਧਿਆਣਾ ਤੋਂ ਹੀ ਨਹੀਂ ਸਗੋਂ ਮੁਹਾਲੀ, ਅੰਮ੍ਰਿਤਸਰ, ਚੰਡੀਗੜ੍ਹ ਤੋਂ ਵੀ ਆ ਜਾਂਦੇ ਹਨ।
11ਵੀਂ ਜਮਾਤ ਦੇ ਵਿਦਿਆਰਥੀ ਸ਼ਿਵਮ (16) ਨੇ 8 ਵੀਂ ਜਮਾਤ ਵਿੱਚ ਗੇਮਿੰਗ ਨਾਲ ਸ਼ੁਰੂਆਤ ਕੀਤੀ ਸੀ। ਹੁਣ ਉਹ ਆਪਣਾ ਗੇਮ ਕਰਾਫਟ ਸਟੂਡੀਓ ਚਲਾ ਰਿਹਾ ਹਾਂ। ਸ਼ਿਵਮ ਨੇ ਦੱਸਿਆ ਕਿ ਕਰਾਫਟ ਸਟੂਡੀਓ ਵਿੱਚ 30 ਲੋਕ ਸ਼ਾਮਲ ਹਨ। ਜਿਸ ਵਿੱਚ ਨਾ ਸਿਰਫ ਗੇਮਾਂ ਬਲਕਿ ਫਿਲਮਾਂ, ਸੀਜੀਆਈ, ਵੀਐਫਐਕਸ, ਆਰਕੀਟੈਕਚਰਲ ਸੋਲੂਸ਼ਨ ਅਤੇ ਐਨੀਮੇਸ਼ਨ ਵੀ ਤਿਆਰ ਕੀਤੀ ਜਾਂਦੀ ਹੈ। ਉਸਦਾ ਕੰਮ ਸਿਰਫ ਔਨਲਾਈਨ ਹੈ। ਵੱਖ-ਵੱਖ ਸ਼ਹਿਰਾਂ ਦੇ ਲੋਕ ਉਸ ਨਾਲ ਜੁੜੇ ਹੋਏ ਹਨ।