ਕਿ੍ਸ਼ਨਾਵੰਤੀ ਸੁਸਾਇਟੀ ਵਲੋਂ ਲੋੜਵੰਦਾਂ ਲਈ ਕੱਪੜਾ ਬੈਂਕ ਖੋਲ੍ਹਣ ਦਾ ਫ਼ੈਸਲਾ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫ਼ਰੀਦਕੋਟ, 7 ਦਸੰਬਰ 2021-ਕਿ੍ਸ਼ਨਾਵੰਤੀ ਸੇਵਾ ਸੁਸਾਇਟੀ (ਰਜਿ:) ਫ਼ਰੀਦਕੋਟ ਦੀ ਅਹਿਮ ਮੀਟਿੰਗ ਪ੍ਰਧਾਨ ਪਿ੍ੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਹੇਠ ਬਾਈਟਸ ਬਾਏ ਬਾਂਸਲ ਰੈਸਟੋਰੈਂਟ ਵਿਖੇ ਹੋਈ ।ਮੀਟਿੰਗ 'ਚ ਸਰਪ੍ਰਸਤ ਸੁਰਿੰਦਰ ਅਰੋੜਾ, ਜਨਰਲ ਸਕੱਤਰ ਹਰਜੀਤ ਸਿੰਘ, ਬਲਵਿੰਦਰ ਸਿੰਘ ਬਿੰਦੀ, ਗੁਰਪ੍ਰੀਤ ਸਿੰਘ ਰੰਧਾਵਾ, ਰਾਜਿੰਦਰ ਬਾਂਸਲ ਆੜੀ, ਸ਼ਮਿੰਦਰ ਸਿੰਘ ਮਾਨ, ਨਵਦੀਪ ਸ਼ਰਮਾ ਮੁੱਖ ਅਧਿਆਪਕ, ਰਿਸ਼ੀ ਦੇਸ ਰਾਜ ਸ਼ਰਮਾ, ਲੇਖਮ ਸਿੰਘ ਕੋਕਰੀ, ਸੁਖਜਿੰਦਰ ਸਿੰਘ ਸੁੱਖਾ, ਸੁਖਵਿੰਦਰ ਸਿੰਘ ਸ਼ੇਰਗਿੱਲ ਮੈਂਬਰ ਹਾਜ਼ਰ ਸਨ।
ਮੀਟਿੰਗ ਦੌਰਾਨ ਮਨੁੱਖਤਾ ਦੀ ਸੇਵਾ ਵਾਸਤੇ ਕੱਪੜਾ ਬੈਂਕ ਖੋਲਣ ਵਾਸਤੇ ਵਿਚਾਰ ਵਿਟਾਂਦਰਾ ਕੀਤਾ ਗਿਆ | ਪਿ੍ੰਸੀਪਲ ਸੁਰੇਸ਼ ਅਰੋੜਾ ਨੇ ਦੱਸਿਆ ਕਿ ਵੇਖਣ 'ਚ ਆਇਆ ਹੈ ਕਿ ਬਹੁਤ ਸਾਰੇ ਲੋਕਾਂ ਕੋਲ ਬਹੁਤ ਸਾਰੇ ਵਧੀਆ ਪਰ ਪੁਰਾਣੇ ਕੱਪੜੇ ਹੁੰਦੇ ਹਨ ਅਤੇ ਉਹ ਜ਼ਰੂਰਤਮੰਦ ਲੋਕਾਂ ਨੂੰ ਦੇਣਾ ਵੀ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਕੋਈ ਢੁੱਕਵਾਂ ਪਲੇਟਫ਼ਾਰਮ ਨਾ ਹੋਣ ਕਾਰਨ ਉਹ ਕੱਪੜੇ ਕਿਸੇ ਨੂੰ ਦੇ ਨਹੀਂ ਸਕਦੇ ।
ਇਸ ਲਈ ਕੱਪੜਾ ਬੈਂਕ ਲੋਕਾਂ ਦੀ ਸਹੂਲਤ ਲਈ ਬਾਈਟਸ ਬਾਏ ਬਾਂਸਲ ਰੈਂਸਟੋਰੈਂਟ ਵਿਖੇ ਬਣਾਇਆ ਗਿਆ ਹੈ | ਇੱਥੋਂ ਕੋਈ ਵੀ ਲੋੜਵੰਦ ਵਿਅਕਤੀ ਆਪਣੇ ਪਹਿਨਣ ਵਾਸਤੇ ਕੱਪੜੇ ਬਿਲਕੁਲ ਮੁਫ਼ਤ ਲਿਜਾ ਜਾ ਸਕਦਾ ਹੈ | ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਜੋ ਵਧੀਆ ਹਾਲਤ ਦੇ ਕੱਪੜੇ ਅਸੀਂ ਨਹੀਂ ਪਹਿਨਦੇ ਜਾਂ ਦਾਨ ਕਰਨਾ ਚਾਹੁੰਦੇ ਹਾਂ ਉਹ ਲੋੜਵੰਦ ਲੋਕਾਂ ਦੀ ਸੇਵਾ ਲਈ ਜਮ੍ਹਾਂ ਵੀ ਕਰਵਾਏ ਜਾ ਸਕਦੇ ਹਨ | ਇਸ ਪ੍ਰੋਜੈੱਕਟ ਲਈ ਸੁਖਵਿੰਦਰ ਸਿੰਘ ਸ਼ੇਰਗਿੱਲ ਨੂੰ ਪ੍ਰੋਜੈੱਕਟ ਚੇਅਰਮੈੱਨ ਬਣਾਇਆ ਗਿਆ | ਰਾਜਿੰਦਰ ਬਾਂਸਲ ਆੜੀ ਇਸ ਪ੍ਰੋਜੈੱਕਟ ਲਈ ਕੋ-ਚੇਅਰਮੈੱਨ ਹੋਣਗੇ | ਇਸ ਸਬੰਧੀ ਜਾਣਕਾਰੀ ਲਈ ਕਿਸੇ ਵੀ ਸੁਸਾਇਟੀ ਮੈਂਬਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ |