ਧੁੰਦ ਕਾਰਨ ਹੋਣ ਵਾਲੀਆਂ ਸੜਕੀ ਦੁਰਘਟਨਾਵਾਂ ਨੂੰ ਰੋੋਕਣ ਵਿੱਚ ਮਾਨਸਾ ਪੁਲਿਸ ਦੀ ਪਹਿਲਕਦਮੀ
ਸੰਜੀਵ ਜਿੰਦਲ, ਬਾਬੂਸ਼ਾਹੀ ਨੈੱਟਵਰਕ
ਮਾਨਸਾ, 7 ਦਸੰਬਰ 2021 : ਐੱਸਐੱਸਪੀ ਮਾਨਸਾ ਡਾ. ਸੰਦੀਪ ਕੁਮਾਰ ਗਰਗ ਆਈ ਪੀ ਐੱਸ ਵੱਲੋਂ ਧੁੰਦ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਸੜਕੀ ਦੁਰਘਟਨਾਵਾਂ ਨੂੰ ਰੋਕਣ ਦੀ ਪਹਿਲਕਦਮੀ ਕਰਦਿਆਂ ਸ਼ਹਿਰ ਮਾਨਸਾ ਵਿਖੇ ਰੋਟਰੀ ਕਲੱਬ ਗਰੇਟਰ ਮਾਨਸਾ ਦੇ ਪ੍ਰਧਾਨ ਵਿਨੋਦ ਗੋਇਲ, ਡਾ. ਸ਼ੇਰਜੰਗ ਸਿੰਘ ਸਿੱਧੂ, ਨਰਿੰਦਰ ਜੋੋਗਾ ਅਤੇ ਆਰਾ ਐਸੋੋਸੀਏਸ਼ਨ ਮਾਨਸਾ ਦੇ ਰਾਕੇਸ਼ ਦਾਨੇਵਾਲੀਆ ਆਦਿ ਸਮਾਜਸੇਵੀ ਸੰਸਥਾਵਾਂ ਦੇ ਸਹਿਯੋੋਗ ਨਾਲ ਟਰੈਫਿਕ ਪੁਲਿਸ ਮਾਨਸਾ ਵੱਲੋੋਂ ਟਰੱਕਾਂ, ਕੈਂਟਰਾ, ਰਿਕਸ਼ੇ, ਰੇਹੜੀਆ ਅਤੇ ਟਰੈਕਟਰ-ਟਰਾਲੀਆਂ ਆਦਿ ਵਾਹਨਾਂ ਤੇ 1500 ਰਿਫਲੈਕਰ ਲਗਾ ਕੇ ਮੁਹਿੰਮ ਦੀ ਸੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮਾਨਸਾ ਪੁਲਿਸ ਵੱਲੋੋਂ ਜਿਲ੍ਹੇ ਅੰਦਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋੋਗ ਨਾਲ ਇੱਕ ਹਫਤੇ ਦੇ ਅੰਦਰ ਅੰਦਰ 10,000 ਤੋਂ ਵੱਧ ਰਿਫਲੈਕਰ ਲਗਾਏ ਜਾ ਰਹੇ ਹਨ।
ਐੱਸਐੱਸਪੀ ਵੱਲੋੋਂ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸ ਮੌੌਸਮ ਦੌਰਾਨ ਵਹੀਕਲ ਮਾਲਕਾਂ ਵੱਲੋੋਂ ਆਪਣੇੇ ਵਹੀਕਲਾਂ ਦੇ ਅੱਗੇ-ਪਿੱਛੇ ਲਾਈਟਾਂ ਲਗਵਾਈਆ ਜਾਣ ਤਾਂ ਜੋ ਸੜਕ ਤੇ ਚੱਲਦੇ ਸਮੇਂ ਧੁੰਦ ਦੌੌਰਾਨ ਚਾਲੂ ਰੱਖੀਆ ਜਾਣ। ਖਾਸ ਕਰਕੇ ਚਾਰ ਪਹੀਆ ਵਾਹਨਾਂ ਪਰ ਫੌਗ ਲਾਈਟਾਂ ਲੱਗੀਆ ਹੋਣੀਆ ਚਾਹੀਦੀਆ ਹਨ। ਵਹੀਕਲਾਂ ਨੂੰ ਘੱਟ ਸਪੀਡ ਵਿੱਚ ਆਪਣੀ ਸਾਈਡ ਤੇ ਹੀ ਚਲਾਇਆ ਜਾਵੇ। ਰਾਤ ਸਮੇਂ ਡਿੱਪਰ ਦੀ ਵਰਤੋੋਂ ਕੀਤੀ ਜਾਵੇ। ਵਹੀਕਲਜ ਨੂੰ ਸੜਕ ਪਰ ਖੜਾ ਕਰਨ ਦੀ ਬਜਾਏ ਪਾਰਕਿੰਗ ਵਾਲੀ ਜਗ੍ਹਾਂ ਖੜਾ ਕੀਤਾ ਜਾਵੇ। ਜੇਕਰ ਕੋੋਈ ਵਹੀਕਲ ਅਚਾਨਕ ਖਰਾਬ ਜਾਂ ਪੈਚਰ ਹੋ ਗਿਆ ਹੈ ਤਾਂ ਉਸਨੂੰ ਤੁਰੰਤ ਸੜਕ ਤੋੋਂ ਹਟਾਇਆ ਜਾਵੇ ਅਤੇ ਖਾਲੀ ਜਗ੍ਹਾਂ ਵਿੱਚ ਲਿਜਾ ਕੇ ਰਿਪੇਅਰ ਆਦਿ ਕੀਤਾ ਜਾਵੇ। ਮਾਨਸਾ ਪੁਲਿਸ ਪਬਲਿਕ ਦੀ ਰਖਵਾਲੀ ਲਈ ਦਿਨ-ਰਾਤ ਡਿਊਟੀ ਪਰ ਤਾਇਨਾਤ ਹੈ, ਇਸ ਲਈ ਧੁੰਦ ਦੇ ਮੌਸਮ ਦੌੌਰਾਨ ਟਰੈਫਿਕ ਨੂੰ ਨਿਰਵਿਘਨ ਚਾਲੂ ਰੱਖਣ ਅਤੇ ਕੀਮਤੀ ਜਾਨਾਂ ਨੂੰ ਬਚਾਉਣ ਵਿੱਚ ਮਾਨਸਾ ਪੁਲਿਸ ਨੂੰ ਪੂਰਨ ਸਹਿਯੋੋਗ ਦਿੱਤਾ ਜਾਵੇ।ਇਸ ਮੌੌਕੇ ਸੰਜੀਵ ਗੋਇਲ ਉਪ ਕਪਤਾਨ ਪੁਲਿਸ (ਸਥਾਨਕ) ਮਾਨਸਾ ਅਤੇ ਟਰੈਫਿਕ ਪੁਲਿਸ ਮਾਨਸਾ ਦੇ ਸ:ਥ: ਸੁਰੇਸ਼ ਕੁਮਾਰ ਸਿੰਘ ਸਮੇਤ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ।