ਸਿਹਤ ਵਿਭਾਗ ਵੱਲੋਂ ਪ੍ਰਮੁੱਖ ਸ਼ਖਸ਼ੀਅਤਾ ਦਾ ਕੀਤਾ ਸਨਮਾਨ: ਸਿਵਲ ਸਰਜਨ
ਜੀ ਐਸ ਪੰਨੂ
ਪਟਿਆਲਾ, 7 ਦਸੰਬਰ 2021 - ਜਿਲ੍ਹਾ ਸਿਹਤ ਵਿਭਾਗ ਵੱਲੋਂ ਆਜਾਦੀ ਕਾ ਅੰਮ੍ਰਿਤ ਮਹਾਂਉਤਸਵ ਦੇ ਸਬੰਧ ਵਿਚ ਪ੍ਰਮੁੱਖ ਸ਼ਖਸ਼ੀਅਤਾ ਦਾ ਸਨਮਾਨ ਕਰਨ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਦਫਤਰ ਸਿਵਲ ਸਰਜਨ ਵਿਖੇ ਕੀਤਾ ਗਿਆ।ਪ੍ਰੋਗਰਾਮ ਦੌਰਾਣ ਉੱਘੇ ਸਰਜਨ ਕਮ ਰਿਟਾਇਡ ਡਾਇਰੈਕਟਰ ਖੋਜ ਤੇਂ ਮੈਡੀਕਲ ਸਿੱਖਿਆ ਡਾ. ਅਜਮੇਰ ਸਿੰਘ, ਉੱਘੇ ਹੱਡੀਆਂ ਦੇ ਮਾਹਰ ਡਾਕਟਰ ਪਦਮ ਸ਼੍ਰੀ ਡਾ.ਆਰ.ਐਲ. ਮਿੱਤਲ , ਉੱਘੇ ਸਮਾਜ ਸੇਵਕ ਵਿਜੈ ਗੋਇਲ ਅਤੇ ਮੰਗਤ ਰਾਏ ਜੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕਿ ਆਪਣੇ ਜੀਵਨ ਦੇ ਲਗਭਗ 50 ਸਾਲ ਮਰੀਜਾਂ ਦੀ ਸੇਵਾ ਕਰਨ ਵਾਲੇ ਹੱਡੀਆਂ ਦੇ ਮਾਹਰ ਡਾ.ਆਰ.ਐਲ.ਮਿੱਤਲ ਜਿਹਨਾਂ ਨੇਂ ਹੁਣ ਤੱਕ ਇੱਕ ਹਜਾਰ ਦੇ ਕਰੀਬ ਟੇਡੇ ਮੇਡੇ ਪੈਰਾ ਨੁੰ ਸਿੱਧਾ ਕਰਨ ਦੇ ਅਪਰੇਸ਼ਨ ਕਰ ਚੁੱਕੇ ਹਨ ਅਤੇ ਹੁਣ ਵੀ ਉਹ ਰਾਜਿੰਦਰਾ ਹਸਪਤਾਲ ਅਤੇ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਬੱਚਿਆਂ ਦੇ ਟੇਡੇ ਮੇਢੇ ਪੈਰਾਂ ਦੇ ਅਪਰੇਸ਼ਨ ਕਰਨ ਲਈ ਸਰਕਾਰ ਵੱਲੋਂ ਨਿਉਕਤ ਕੀਤੇ ਗਏ ਹਨ, ਨੂੰ ਉਹਨਾਂ ਦੀਆਂ ਉੱਚ ਪ੍ਰਾਪਤੀਆਂ ਕਾਰਣ ਹੀ ਭਾਰਤ ਦੇ ਰਾਸ਼ਟਰਪਤੀ ਵੱਲੋਂ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ ਸੀ।
ਪਟਿਆਲਾ ਦੇ ਉਘੇ ਸਰਜਨ ਡਾ. ਅਜਮੇਰ ਸਿੰਘ ਜੋ ਕਿ ਸਾਬਕਾ ਡਾਇਰੈਕਟਰ ਖੋਜ ਤੇਂ ਮੈਡੀਕਲ ਸਿੱਖਿਆ ਰਹਿ ਚੁੱਕੇ ਹਨ ਅਤੇ ਜਿਹਨਾਂ ਨੇਂ ਅਣਗਿਣਤ ਮਾਈਨਰ ਤੇਂ ਮੇਜਰ ਸਰਜਰੀਆਂ ਕੀਤੀਆਂ ਹਨ, ਉੱਘੇ ਸਮਾਜ ਸੇਵਕ ਵਿਜੈ ਗੋਇਲ ਜੋ ਕਿ ਪਿਛਲੇ ਲਗਭਗ 25 ਸਾਲਾ ਤੋਂ ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਨਾਲ ਜੁੜ ਕੇ ਸਮਾਜ ਸੇਵਾ ਵਿੱਚ ਲਗੇ ਹੋਏ ਹਨ ਅਤੇ ਮੰਗਤ ਰਾਏ ਵੀ ਪਿਛਲੇ 40 ਸਾਲਾ ਤੋਂ ਸਮਾਜ ਸੇਵਾ ਦੇ ਕੰਮ ਵਿੱਚ ਜੁੜੇ ਹੋਏ ਹਨ ਤੇਂ ਬਹੁਤ ਵੱਡੇ ਦਾਨੀ ਵੀ ਹਨ, ਨੂੰ ਉਹਨਾਂ ਦੀਆਂ ਮਹਾਨ ਪ੍ਰਾਪਤੀਆਂ ਕਾਰਨ ਸਨਮਾਨ ਚਿੰਨ ਦੇਕੇ ਸਨਮਾਨਤ ਕੀਤਾ ਗਿਆ ਹੈ।
ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇਂ ਕਿਹਾ ਕਿ ਇਹ ਸਾਡੇ ਲਈ ਪ੍ਰੇਰਨਾ ਦੇ ਸਰੋਤ ਹਨ ਜਿਹਨਾਂ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਦੀ ਲੋੜ ਹੈ।ਉਹਨਾਂ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਆਉਂਦੇ ਸਮੇਂ ਦੋਰਾਣ ਆਜਾਦੀ ਕਾ ਅੰਮ੍ਰਿਤ ਮਹਾਂਉਤਸਵ ਦੇ ਪ੍ਰੋਗਰਾਮਾ ਵਿੱਚ ਨਿਉਟਰੀਸ਼ਨ, ਸ਼ਾਫ ਸ਼ਫਾਈ, ਵਾਤਾਵਰਣ ਦੀ ਸ਼ੁੱਧਤਾ, ਕੋਵਿਡ ਟੀਕਾਕਰਨ ਆਦਿ ਵਰਗੇ ਵਿਸ਼ਿਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।ਇਸ ਮੋਕੇ ਉਹਨਾਂ ਨਾਲ ਸਹਾਇਕ ਸਿਵਲ ਸਰਜਨ ਡਾ. ਵਿਕਾਸ ਗੋਇਲ, ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਅਤੇ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਵੀ ਹਾਜਰ ਸਨ।