ਬਾਦਸ਼ਾਹ ਕਲੱਬ ਦਾ ਰੁਸਤਮੇ ਮਲੇਰਕੋਟਲਾ ਦੰਗਲ 12 ਦਸੰਬਰ ਨੂੰ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਅਹਿਮਦਗੜ੍ਹ, 7, ਦਸੰਬਰ 2021:ਬਾਦਸ਼ਾਹ ਸਪੋਰਟਸ ਐਂਡ ਵੈਲਫੇਅਰ ਕਲੱਬ ਮਲੇਰਕੋਟਲਾ ਵੱਲੋਂ ਮਰਹੂਮ ਹਾਜੀ ਮੁਹੰਮਦ ਅਨਵਰ ਕੌਂਸਲਰ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ਾਲ ਕੁਸ਼ਤੀ ਦੰਗਲ 12 ਦਸੰਬਰ ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਸਬਜ਼ੀ ਮੰਡੀ ਮਾਲੇਰਕੋਟਲਾ ਵਿਖੇ ਕਰਵਾਇਆ ਜਾ ਰਿਹਾ ਹੈ।ਕਲੱਬ ਦੇ ਪ੍ਰਧਾਨ ਅਤੇ ਦੰਗਲ ਦੇ ਮੁੱਖ ਪ੍ਰਬੰਧਕ ਮੁਹੰਮਦ ਸ਼ਕੀਲ ਕੱਚਾ ਕੋਟ ਨੇ ਪੱਤਰਕਾਰਾਂ ਨੂੰ ਉਪਰੋਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੰਗਲ ‘ਚ ਜਿਥੇ ਮਾਲੇਰਕੋਟਲਾ ਤੋਂ ਇਲਾਵਾ ਪੰਜਾਬ ਭਰ ਤੋਂ ਨਾਮਵਰ ਪਹਿਲਵਾਲ ਹਿੱਸਾ ਲੈ ਕੇ ਆਪਣੇ ਫੜਕਦੇ ਡੌਲਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਨਗੇ ।
ਉਥੇ ਹਰੇਕ ਅਖਾੜੇ ‘ਚੋਂ ਇੱਕ-ਇੱਕ ਪਹਿਲਵਾਨ ਰੁਸਤਮੇ ਮਲੇਰਕੋਟਲਾ ਲਈ ਚੁਣਿਆ ਜਾਵੇਗਾ।ਪ੍ਰਧਾਨ ਸ਼ਕੀਲ ਨੇ ਦੱਸਿਆ ਕਿ ਇਸ ਵਿਸ਼ਾਲ ਦੰਗਲ ਦਾ ਉਦਘਾਟਨ ਨਗਰ ਕੌਂਸਲ ਦੀ ਪ੍ਰਧਾਨ ਦੇ ਪਤੀ ਠੇਕੇਦਾਰ ਅਸ਼ਰਫ ਅਬਦੁੱਲਾ ਕਰਨਗੇ ਜਦ ਕਿ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਨੌਜਵਾਨ ਕੌਂਸਲਰ ਮੁਹੰਮਦ ਨੋਸ਼ਾਦ ਨੋਸ਼ਾ ਕਰਨਗੇ।