← ਪਿਛੇ ਪਰਤੋ
ਪਿੰਡ ਕਿਲੀ ਚਾਹਲਾਂ ਬਣਿਆ ਸਿਆਸੀ ਪਾਰਟੀਆਂ ਦੀ ਪਸੰਦ
ਦੀਪਕ ਜੈਨ
ਜਗਰਾਓਂ, 8 ਦਸੰਬਰ 2021 - ਪਿੰਡ ਕਿਲੀ ਚਾਹਲਾਂ ਸਿਆਸੀ ਪਾਰਟੀਆਂ ਦੀ ਪਸੰਦ ਬਣ ਚੁੱਕਿਆ ਹੈ ਅਤੇ ਵੱਡੀਆਂ ਰਾਜਨੈਤਿਕ ਪਾਰਟੀਆਂ ਇਥੇ ਰੈਲੀ ਕਰਵਾਉਂਦੀਆਂ ਹਨ। ਆਉਣ ਵਾਲੀ 14 ਤਰੀਕ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰੈਲੀ ਵੀ ਮੋਗਾ ਦੇ ਇਸ ਪਿੰਡ ਕਿਲੀ ਚਾਹਲਾਂ ਵਿਖੇ ਰੱਖੀ ਗਈ ਹੈ। ਇਥੇ ਇਹ ਵਰਨਣਯੋਗ ਹੈ ਕਿ ਅਕਾਲੀ ਦਲ ਵਲੋਂ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮਦਿਨ ਮੌਕੇ ਰੈਲੀ ਕਰਨ ਦੀ ਸ਼ੁਰੂਆਤ ਕੀਤੀ ਸੀ ਅਤੇ 2012 ਵਿਚ ਪੀਪਲਜ ਪਾਰਟੀ ਵਲੋਂ ਵੀ ਇਥੇ ਰਾਜ ਪੱਧਰੀ ਰੈਲੀ ਕੀਤੀ ਗਈ ਸੀ। ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਇਥੇ ਪਿੰਡ ਵਿਚ 2019 ਵਿਚ ਕਾਂਗਰਸ ਪਾਰਟੀ ਦੇ ਕੌਮੀ ਲੀਡਰ ਰਾਹੁਲ ਗਾਂਧੀ ਵਲੋਂ ਵੀ ਰੈਲੀ ਵਿਚ ਸੰਬਨੋਧਨ ਕੀਤਾ ਗਿਆ ਸੀ ਅਤੇ ਇਹ ਰੈਲੀ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਸੀ। ਚੌਣਾ ਦੌਰਾਨ ਸ਼ਿਰੋਮਣੀ ਅਕਾਲੀ ਦਲ ਵਲੋਂ ਇਥੇ ਹਮੇਸ਼ਾ ਹੀ ਰੈਲੀ ਕਰਵਾਈ ਜਾਂਦੀ ਹੈ। ਕਈ ਕੇਂਦਰ ਵਿਚ ਵਜ਼ੀਰ ਰਹਿ ਚੁੱਕੇ ਨੇਤਾ ਇਸ ਪਿੰਡ ਦੀ ਸਟੇਜ ਤੋਂ ਵੱਡੇ ਵੱਡੇ ਇਕੱਠਾਂ ਨੂੰ ਸੰਬੋਧਿਤ ਕਰ ਚੁੱਕੇ ਹਨ ਅਤੇ ਸਿਆਸੀ ਪਾਰਟੀਆਂ ਲਈ ਇਹ ਪਿੰਡ ਖਾਸ ਹੈ।
Total Responses : 942