ਆਰ ਸੀ ਐਫ ਵਿੱਚ ਡਾ ਬੀ ਆਰ ਅੰਬੇਦਕਰ ਦਾ 65 ਵਾਂ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 8 ਦਸੰਬਰ 2021 ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਦਾ 65 ਵਾਂ ਪ੍ਰੀਨਿਰਵਾਣ ਦਿਵਸ ਰੇਲ ਕੋਚ ਫੈਕਟਰੀ ਦੇ ਵਾਰਿਸ ਸ਼ਾਹ ਹਾਲ ਵਿੱਚ ਅਖਿਲ ਭਾਰਤੀਯ ਅਨੁਸੂਚਿਤ ਜਨਜਾਤੀ ਰੇਲ ਕਰਮਚਾਰੀ ਸੰਗਠਨ ਆਰ ਸੀ ਐਫ ਦੁਆਰਾ ਜੀਤ ਸਿੰਘ ਦੀ ਪ੍ਰਧਾਨਗੀ ਵਿਚ ਮਨਾਇਆ ਗਿਆ। ਜਿਸ ਵਿੱਚ ਆਰ ਸੀ ਐਫ ਕਪੂਰਥਲਾ ਦੇ ਪੀ ਸੀ ਐਮ ਈ ਬ੍ਰਿਜ ਮੋਹਨ ਅਗਰਵਾਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਅਰਪਿਤ ਕਰ ਉਨ੍ਹਾਂ ਨੇ ਕਿਹਾ ਕਿ ਇਨਸਾਨ ਦੇ ਜੀਵਨ ਵਿੱਚ ਸਿੱਖਿਆ ਦਾ ਮਹੱਤਵ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਸਿੱਖਿਆ ਹੀ ਉਹ ਹਥਿਆਰ ਹੈ ।
ਜਿਸ ਨਾਲ ਅਸੀਂ ਕੁਝ ਵੀ ਹਾਸਲ ਕਰ ਸਕਦੇ ਹਾਂ। ਇਸ ਸਮਾਗਮ ਵਿੱਚ ਮੁੱਖ ਬੁਲਾਰੇ ਦੇ ਤੌਰ ਤੇ ਡਾ ਚੰਦਰ ਕੀਰਤੀ ਨੇ ਦੀਪ ਪ੍ਰਚੱਲਤ ਕਰ ਵਿਸਥਾਰਪੂਰਵਕ ਬਾਬਾ ਸਾਹਿਬ ਦੇ ਜੀਵਨ ਦੇ ਵਿਸ਼ੇ ਵਿੱਚ ਦੱਸਿਆ ਕੇ ਸਮਾਜ ਨੂੰ ਹਮੇਸ਼ਾ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ । ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਸੁਰਿੰਦਰ ਨਾਥ ਚੌਧਰੀ ਆਈ ਜੀ ਆਰ ਪੀ ਐਫ ਨੇ ਇਸ ਮੌਕੇ ਤੇ ਆਪਣੇ ਭਾਸ਼ਨ ਵਿੱਚ ਬਾਬਾ ਸਾਹਿਬ ਦੇ ਜੀਵਨ ਉੱਤੇ ਰੋਸ਼ਨੀ ਪਾਉਂਦੇ ਹੋਏ ਕਿਹਾ ਕਿ ਬਾਬਾ ਸਾਹਿਬ ਨਾ ਸਿਰਫ਼ ਕਿਸੇ ਇੱਕ ਜਾਤੀ ਜਾਂ ਧਰਮ ਦੇ ਲਈ ਬਲਕਿ ਸਾਰਿਆਂ ਦੇ ਲਈ ਬਰਾਬਰ ਦਾ ਹੱਕ ਅਧਿਕਾਰ ਦੇ ਲਈ ਕੰਮ ਕੀਤੇ ਇਸ ਸਮਾਰੋਹ ਵਿਚ ਮੰਚ ਸੰਚਾਲਣ ਕਰ ਰਹੇ ਜ਼ੋਨਲ ਜਨਰਲ ਸਕੱਤਰ
ਸੋਹਨ ਬੈਠਾ ਨੇ ਕਿਹਾ ਕਿ ਪੂਰੇ ਸਮਾਜ ਨੂੰ ਇਕਜੁੱਟ ਹੋ ਕੇ ਬਾਬਾ ਸਾਹਿਬ ਦੇ ਵਿਚਾਰਾਂ ਦਾ ਅਨੁਸਰਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੁਆਰਾ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ । ਐੱਸ ਸੀ ਐੱਸ ਟੀ ਐਸੋਸੀਏਸ਼ਨ ਨਾ ਸਿਰਫ਼ ਜ਼ੋਨਲ ਖਜ਼ਾਨਚੀ ਰਵਿੰਦਰ ਕੁਮਾਰ ਅਤੇ ਸਕੱਤਰ ਰਜੇਸ਼ ਕੁਮਾਰ ਨੇ ਬਾਬਾ ਸਾਹਿਬ ਦੇ ਵਿਚਾਰਾਂ ਤੇ ਚਲਣ ਦੇ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਪ੍ਰੋਗਰਾਮ ਵਿੱਚ ਸਾਰੀਆਂ ਹੀ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਦੇ ਪ੍ਰਧਾਨ ਜਨਰਲ ਸਕੱਤਰ ਆਪਣੀ ਪੂਰੀ ਟੀਮ ਦੇ ਨਾਲ ਪਹੁੰਚੇ ।
ਜਿਸ ਵਿੱਚ ਮੁੱਖ ਤੌਰ ਤੇ ਸਰਬਜੀਤ ਸਿੰਘ ਇੰਪਲਾਈਜ਼ ਯੂਨੀਅਨ, ਰਾਜਵੀਰ ਸ਼ਰਮਾ ਮੈਨਜ਼ ਯੂਨੀਅਨ, ਦਰਸ਼ਨ ਲਾਲ ਆਈ ਆਰ ਟੀ ਐਸ ਏ , ਓ ਬੀ ਸੀ ਐਸੋਸੀਏਸ਼ਨ ਤੋਂ ਓਮਾ ਸ਼ੰਕਰ ਅਤੇ ਬਾਮਸੇਫ ਦੇ ਰਾਸ਼ਟਰੀ ਪ੍ਰਧਾਨ ਅੰਤਰ ਵੀਰ ਸਿੰਘ ਸ੍ਰੀ ਗੁਰੂ ਰਵਿਦਾਸ ਸੇਵਕ ਸਾਦਿਕ ਕਿਸ਼ਨ ਸਿੰਘ ਬੁੱਧਿਸਟ ਸੁਸਾਇਟੀ ਦੇ ਸੁਰਿੰਦਰ ਚੰਦਰ ਬੌਧ ਭਗਵਾਨ ਵਾਲਮੀਕ ਸਭਾ ਸੰਜੀਵ ਨਾਹਰ ਜਸਪਾਲ ਸਿੰਘ ਚੌਹਾਨ ਕ੍ਰਿਸ਼ਨ ਲਾਲ ਜੱਸਲ ਤੋਂ ਇਲਾਵਾ ਧਰਮਪਾਲ ਪੈਂਥਰ ਨੇ ਇਸ ਦੌਰਾਨ ਆਪਣੇ ਵਿਚਾਰ ਪੇਸ਼ ਕੀਤੇ ਅਤੇ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਤੇ ਭਰਤ ਸਿੰਘ, ਅਮਰਜੀਤ ਸਿੰਘ ,ਰਣਜੀਤ ਸਿੰਘ ,ਆਰ ਸੀ ਮੀਨਾ, ਕਰਨ ਸਿੰਘ ਵਿਜੇ ਕੁਮਾਰ ,ਨਿਰਵੈਰ ਸਿੰਘ, ਕਸ਼ਮੀਰ ਸਿੰਘ, ਦੇਸ ਰਾਜ, ਸੰਧੂਰਾ ਸਿੰਘ ,ਪੂਰਨ ਚੰਦ, ਓਮ ਪ੍ਰਕਾਸ਼ , ਕੇ ਐਸ ਖੋਖਰ, ਆਸਾਰਾਮ ਮੀਨਾ ਸੰਜੇ ਮੀਨਾ ,ਸੰਤੋਖ ਰਾਮ ,ਸੂਰਜ ਸਿੰਘ ,ਗੁਰਬਖਸ਼ ਸਲੋਹ ,ਨਰੇਸ਼ ਕੁਮਾਰ ,ਲਲਿਤ ਕੁਮਾਰ ਆਦਿ ਹਾਜ਼ਰ ਸਨ ।