ਪੰਜਾਬੀ ਲਘੂ ਫਿਲਮ " ਜੈਕ " ਦੀ ਸ਼ੂਟਿੰਗ ਮੁਕੰਮਲ
ਦੀਪਕ ਗਰਗ, ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ, 09 ਦਸੰਬਰ 2021- ਪੰਜਾਬੀ ਦੇ ਪ੍ਰਸਿੱਧ ਹਰਫਨ ਮੌਲਾ ਨਿਰਦੇਸ਼ਕ, ਰੰਗਮੰਚ ਦੇ ਮੰਜੇ ਹੋਏ ਕਲਾਕਾਰ ਅਤੇ ਪ੍ਰਸਿੱਧ ਲੇਖਕ ਸਰਬਜੀਤ ਸਾਗਰ ਦੀ ਲਿਖੀ ਹੋਈ ਪੰਜਾਬੀ ਲਘੂ ਫਿਲਮ " ਜੈਕ " ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ। ਇਸ ਫਿਲਮ ਦਾ ਨਿਰਦੇਸ਼ਨ ਵੀ ਖੁਦ ਸਰਬਜੀਤ ਸਾਗਰ ਨੇ ਕੀਤਾ ਹੈ। ਸ਼ੂਟਿੰਗ ਉਪਰੰਤ ਉਨਾਂ ਨੇ ਸਾਡੇ ਪ੍ਰਤੀਨਿਧੀ ਨੂੰ ਵਿਸ਼ੇਸ਼ ਵਾਰਤਾ ਦੌਰਾਨ ਦੱਸਿਆ ਕਿ ਇਹ ਫਿਲਮ ਰਿਸ਼ਵਤਖੋਰੀ ਉੱਤੇ ਇੱਕ ਬਹੁਤ ਵਧੀਆ ਵਿਅੰਗ ਹੈ। ਜਿਥੇ ਇਹ ਫਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ ਉਥੇ ਭ੍ਰਿਸ਼ਟਚਾਰ ਕਿਵੇਂ ਹੁੰਦਾ ਹੈ ਇਹ ਫਿਲਮ ਪੋਲ ਵੀ ਖੋਲੇਗੀ। ਇਸ ਫਿਲਮ ਵਿੱਚ ਗੁਰਮੇਲ ਸਿੰਘ, ਤਰਨਦੀਪ ਚੀਮਾ, ਅਰਸ਼ਦੀਪ ਕੌਰ, ਹਰਪ੍ਰੀਤ ਕੌਰ, ਪ੍ਰਸ਼ੋਤਮ ਸਿੰਘ, ਜਗਜੀਤ ਗਿੱਲ, ਰਾਜਪਾਲ ਕੌਰ, ਛਿੰਦਾ ਸਿੰਘ ਛਿੰਦਾ, ਸਲੀਮ ਅਖਤਰ, ਰਣਜੀਤ ਬਿੱਟਾ, ਪ੍ਰਵੇਜ਼ ਅਖਤਰ ਤੋਂ ਇਲਾਵਾ ਖੁਦ ਸਰਬਜੀਤ ਸਾਗਰ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇਹ ਫਿਲਮ ਜਲਦੀ ਹੀ ਦਰਸ਼ਕਾਂ ਦੀ ਕਚਿਹਰੀ ਵਿੱਚ ਯੂ ਟਿਊਬ ਚੈਨਲ ਤੇ " ਸਾਗਰ ਰਿਕੋਰਡਜ " ਦੇ ਬੈਨਰ ਹੇਠ ਰਿਲੀਜ ਹੋਵੇਗੀ।