ਰਾਜੇਵਾਲ ’ਤੇ ਵਰ੍ਹੇ ਚੜੂਨੀ, ਕਿਹਾ ਸਾਨੂੰ ਅਣਡਿੱਠ ਕਰ ਕੇ ਆਪਣੇ ਉਮੀਦਵਾਰ ਖੜ੍ਹੇ ਕਰਨ ਲਈ ਮਜਬੂਰ ਕੀਤਾ ਜਾ ਰਿਹੈ
ਚੰਡੀਗੜ੍ਹ, 13 ਜਨਵਰੀ, 2022: ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿਸਾਨੁੰ ਅਣਡਿੱਠ ਕਰ ਕੇ ਆਪਣੇ ਵੱਖਰੇ ਉਮੀਦਵਾਰ ਖੜ੍ਹੇ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਇਕ ਵੀਡੀਓ ਸੰਦੇਸ਼ ਵਿਚ ਚੜੂਨੀ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਉਹਨਾਂ ਨੂੰ ਲਗਾਤਾਰ ਅਣਡਿੱਠ ਕੀਤਾ ਜਾ ਰਿਹਾਹੈ। ਉਹ ਦੋ ਵਾਰ ਰਾਜੇਵਾਲ ਫੋਨ ਵੀ ਕਰ ਚੁੱਕੇ ਹਨ ਪਰ ਉਹਨਾਂ ਨਾਲ ਸਹੀ ਤਰੀਕੇ ਗੱਲਬਾਤ ਨਹੀਂ ਕੀਤੀ ਜਾ ਰਹੀ। ਚੜੂਨੀ ਨੇ ਕਿਹਾ ਕਿ ਉਹਨਾਂ ਨਾਲ ਕਈ ਸੰਗਠਨ ਜੁੜੇ ਹਨ ਪਰ ਰਾਜੇਵਾਲ ਉਹਨਾਂ ਨੂੰ ਸਿਰਫ 9 ਸੀਟਾਂ ਦੀ ਪੇਸ਼ਕਸ਼ ਕਰ ਰਹੇ ਹਨ ਜਦੋਂ ਕਿ ਉਹ ਘੱਟ ਤੋਂ ਘੱਟ 25 ਸੀਟਾਂ ਮੰਗ ਰਹੇ ਹਨ। ਉਹਨਾਂ ਕਿਹਾਕਿ ਜੇਕਰ ਰਾਜੇਵਾਲ ਤੇ ਉਹਨਾਂ ਦੇ ਸਾਥੀਆਂ ਨੇ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਆਪਣੇ ਵੱਖਰੇ ਉਮੀਦਵਾਰ ਖੜ੍ਹੇ ਕਰਨ ਵਾਸਤੇ ਮਜਬੂਰ ਹੋਵਾਂਗੇ।ਉਹਨਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੁੰ ਮਿਲ ਕੇ ਇਕੱਠਿਆਂ ਚੋਣਾਂ ਲੜਨੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਅਸੀਂ ਰਾਜੇਵਾਲ ਦੇ ਕਹਿਣ ’ਤੇਆਪਣੀ ਪ੍ਰੈਸ ਕਾਨਫਰੰਸ ਵੀ ਰੋਕੀ ਪਰ ਹੁਣ ਰਾਜੇਵਾਲ ਵੀ ਆਪਣੀਆਂ ਮਰਜ਼ੀਆਂ ਕਰ ਰਹੇ ਹਨ ਤੇ ਉਸ ਤਰੀਕੇ ਵਿਹਾਰ ਕਰ ਰਹੇਹਨ ਕਿਵੇਂ ਦੂਜੀਆਂ ਪਾਰਟੀਆਂ ਦੀਆਂ ਹਾਈ ਕਮਾਂਡਾਂ ਦਿੱਲੀ ਵਿਚ ਕਰਦੀਆਂ ਹਨ।
ਉਹਨਾਂ ਕਿਹਾਕਿ ਮਾਝੇ ਇਲਾਕੇ ਦੇ ਛੇ ਸੰਗਠਨ, ਸਾਂਝਾ ਸੁਨਹਿਰਾ ਪੰਜਾਬ ਮੰਚ, ਪੰਜਾਬ ਕਿਸਾਨ ਦਲ, ਯੂਨਾਈਟਡ ਰਿਪਬਲਿਕ ਪਾਰਟੀ, ਟੈਕਸ ਯੂਨੀਅਨ ਪੰਜਾਬ, ਡਾ. ਅੰਬੇਡਕਰ ਦੇ ਪੋਤੇ ਦੀ ਪਾਰਟੀ ਤੇ ਵਾਲਮੀਕਿ ਸਮਾਜ ਦੇ ਲੋਕ ਵੀ ਸਾਡੇ ਨਾਲ ਹਨ।
ਚੜੂਨੀ ਨੇ ਕਿਹਾ ਕਿ ਪੰਜਾਬ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਸਭ ਤੋਂ ਪਹਿਲਾਂ ਉਹਨਾਂ ਨੇ ਮਿਸ਼ਨ ਪੰਜਾਬ ਦੀ ਗੱਲ ਸੰਯੁਕਤ ਮੋਰਚੇ ਦੀ ਮੀਟਿੰਗ ਵਿਚ ਉਦੋਂ ਕੀਤੀਸੀ ਜਦੋਂ ਮੋਰਚੇ ਨੇ ਮਿਸ਼ਨ ਯੂ ਪੀ ਤਿਆਰ ਕੀਤਾ ਸੀ ਪਰ ਇਹ ਗੱਲ ਕਰਨ ਦੇ ਨਤੀਜੇ ਵਜੋਂ ਉਹਨਾਂ ਨੁੰ ਮੋਰਚੇ ਵਿਚੋਂ ਕੱਢ ਦਿੱਤਾ ਗਿਆ ਪਰ ਅਸੀਂ ਸਟੈਂਡ ਲਿਆ ਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ। ਅਸੀਂ 40 ਤੋਂ 50 ਸੀਟਾਂ ’ਤੇ ਆਪਣੇ ਉਮੀਦਵਾਰ ਵੀ ਤਿਆਰ ਕੀਤੇ।ਉਹਨਾਂ ਕਿਹਾਕਿ ਜਦੋਂ ਅੰਦੋਲਨ ਖਤਮ ਹੋਇਆ ਤਾਂ ਰਾਜੇਵਾਲ ਨੇ ਚੋਣਾਂ ਲੜਨ ਦਾ ਫੈਸਲਾ ਕੀਤਾ ਪਰ ਉਹਨਾਂ ਨੁੰ ਪਹਿਲਾਂ ਮੇਰੇ ਨਾਲ ਰਾਇ ਕਰਨੀ ਚਾਹੀਦੀ ਸੀ।