ਲੋਕ ਚੁਣਨਗੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚੇਹਰਾ -ਕੇਜਰੀਵਾਲ ਦਾ ਐਲਾਨ- ਲੋਕ ਰਾਏ ਲਈ ਮੋਬਾਇਲ ਨੰਬਰ ਕੀਤਾ ਜਾਰੀ
ਰਵੀ ਜਖੂ
ਮੋਹਾਲੀ, 13 ਜਨਵਰੀ 2022- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਕਰਕੇ ਮੋਬਾਇਲ ਨੰਬਰ 70748-70748 ਜਾਰੀ ਕੀਤਾ ਹੈ। ਇਸ ਮੋਬਾਇਲ ਨੰਬਰ ਰਾਹੀਂ ਤੋਂ ਪੰਜਾਬ ਦੇ ਲੋਕਾਂ ਤੋਂ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਦੇ ਚੇਹਰੇ ਨੂੰ ਲੈ ਕੇ ਰਾਏ ਮੰਗੀ ਜਾਵੇਗੀ । ਇਸ ਨੰਬਰ ਤੇ ਐਸਐਮਐਸ ਕਰਕੇ, ਵਟਸਅਪ ਕਰਕੇ ਜਾਂ ਫੋਨ ਕਰਕੇ ਸੰਦੇਸ਼ ਭੇਜ ਸਕਦੇ ਹਨ ਕਿ ਕਿਸ ਨੂੰ ਮੁੱਖ ਮੰਤਰੀ ਬਣਾਇਆ ਜਾਵੇ। ਇਹ ਨੰਬਰ 17 ਜਨਵਰੀ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ। ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਮੇਰਾ ਛੋਟਾ ਭਾਈ ਹੈ ਅਤੇ ਪਾਰਟੀ ਦੇ ਵੱਡੇ ਨੇਤਾ ਹਨ। ਕੇਜਰੀਵਾਲ ਨੇ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਕਿਹਾ ਸੀ ਕਿ ਤੁਹਾਨੂੰ ਮੁੱਖ ਮੰਤਰੀ ਬਣਾ ਦਿੰਦੇ ਹਾਂ ਪਰ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੀ ਰਾਏ ਲੈਣੀ ਜ਼ਰੂਰੀ ਹੈ।