← ਪਿਛੇ ਪਰਤੋ
ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਭਰਤੀ 'ਚ ਘੁਟਾਲੇ ਬਾਰੇ ਦੋਸ਼ ਬੇਬੁਨਿਆਦ ਤੇ ਗਲਤ ਕਰਾਰ ਚੰਡੀਗੜ, 17 ਜਨਵਰੀ, 2022: ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਸਟਾਫ ਦੀ ਭਰਤੀ ਵਿਚ ਘੁਟਾਲੇ ਸੰਬੰਧੀ ਲਾਏ ਦੋਸ਼ ਬੇਬੁਨਿਆਦ ਤੇ ਗਲਤ ਕਰਾਰ ਦਿੱਤੇ ਹਨ। ਵਿਧਾਨ ਸਭਾ ਦੇ ਅਧੀਨ ਸਕੱਤਰ ਬਲਬੀਰ ਕੌਰ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਕਿ ਹਰਜੋਤ ਸਿੰਘ ਬੈਂਸ ਵੱਲੋਂ ਵਿਧਾਨ ਸਭਾ ਵਿਚ ਸਟਾਫ ਦੀ ਭਰਤੀ ਵੇਲੇ ਘੁਟਾਲੇ ਦੇ ਲਗਾਏ ਗਏ ਦੋਸ਼ ਬੇਬੁਨਿਆਦ ਤੇ ਗਲਤ ਹਨ। ਵਿਧਾਨ ਸਭਾ ਵਿਚ ਨਿਯੁਕਤੀਆਂ ਤੇ ਤਾਇਨਾਤੀਆਂ ਪੂਰੀ ਤਰਾਂ ਸੰਵਿਧਾਨਕ ਅਤੇ ਕਾਨੁੰਨੀ ਪ੍ਰਕਿਰਿਆ ਅਨੁਸਾਰ ਪਾਰਦਰਸ਼ੀ ਢੰਗ ਨਾਲ ਕੀਤੀਆਂ ਗਈਆਂ ਹਨ। ਭਰਤੀ ਸਬੰਧੀ ਸਾਰੀ ਕਾਰਵਾਈ ਦੀ ਜਾਣਕਾਰੀ ਹਰ ਪੜਾਅ 'ਤੇ ਵਿਧਾਨ ਸਭਾ ਦੀ ਵੈਬਸਾਈਟ 'ਤੇ ਵੀ ਅਪਲੋਡ ਕੀਤੀ ਜਾਂਦੀ ਰਹੀ ਹੈ।
Total Responses : 942