ਡੀ.ਐਚ. ਓ ਅਤੇ ਐਸ. ਐਮ. ਓ ਵੱਲੋਂ ਵੱਖ ਵੱਖ ਵੈਕਸੀਨ ਕੈੇਂਪਾਂ ਦੀ ਚੈਕਿੰਗ
ਬਲਾਕ ਪੰਜਗਰਾਈਆਂ ਕੋਵਿਡ ਦੀ ਤੀਸਰੀ ਲਹਿਰ ਨੂੰ ਰੋਕਣ ਲਈ ਪੂਰੀ ਤਰ੍ਹਾਂ ਚੌਕਸ -ਡਾ. ਭਸੀਨ, ਡਾ. ਜਿੰਦਲ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਸੰਦੌੜ, 18 ਜਨਵਰੀ, 2022 : ਸਿਵਲ ਸਰਜਨ ਮਾਲੇਰਕੋਟਲਾ ਡਾ. ਮੁਕੇਸ਼ ਚੰਦਰਾ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਬਲਾਕ ਫਤਿਹਗੜ੍ਹ ਪੰਜਗਰਾਈਆਂ ਦੇ ਵਿੱਚ ਅੱਜ ਡੀ. ਐਚ. ਓ ਮਾਲੇਰਕੋਟਲਾ ਡਾ. ਮਹੇਸ਼ ਜਿੰਦਲ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਐਮ. ਐਸ ਭਸੀਨ ਵੱਲੋਂ ਵੱਖ ਵੱਖ ਸੈਂਟਰਾਂ ਦੇ ਲਗਾਏ ਜਾ ਰਹੇ ਵੈਕਸੀਨ ਕੈੈਂਪਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਡਾ. ਜਿੰਦਲ ਅਤੇ ਡਾ. ਭਸੀਨ ਨੇ ਕਿਹਾ ਕਿ ਬਲਾਕ ਪੰਜਗਰਾਈਆਂ ਦੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੋਵਿਡ ਨੂੰ ਪੂਰੀ ਤਰ੍ਹਾਂ ਤੀਸਰੀ ਲਹਿਰ ਨੂੰ ਰੋਕਣ ਅਤੇ ਲੋਕਾਂ ਦੇ ਬਚਾਅ ਲਈ ਕੰਮ ਜੰਗੀ ਪੱਧਰ ਤੇ ਕੰਮ ਜਾਰੀ ਹੈ ।
ਇਸੇ ਤਹਿਤ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਹਜ਼ਾਰਾਂ ਲੋਕਾਂ ਦੇ ਵੈਕਸੀਨ ਲਗਾਈ ਗਈ, ਉਹਨਾਂ ਅੱਗੇ ਕਿਹਾ ਕਿ ਸਾਰੇ ਲੋਕਾਂ ਨੂੰ ਕੋਵਿਡ 19 ਦੇ ਖਤਰੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਕੋਵਿਡ ਤੋਂ ਬਚਾਅ ਲਈ ਵੈਕਸੀਨ ਜਰੂਰ ਲਗਵਾਉਣੀ ਚਾਹੀਦੀ ਹੈ , ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਤੀਸਰੀ ਲਹਿਰ ਨੂੰ ਰੋਕਣ ਲਈ 100 ਫ਼ੀਸਦੀ ਲੋਕਾਂ ਨੂੰ ਵੈਕਸੀਨ ਵੀ ਲਗਵਾਉਣੀ ਚਾਹੀਦੀ ਹੈ । ਕਿਸੇ ਵੀ ਹਲਕੇ ਤੋਂ ਹਲਕੇ ਲੱਛਣ ਹੋਣ ਤੇ ਵੀ ਕੋਵਿਡ ਟੈਸਟ ਲਾਜ਼ਮੀ ਕਰਵਾਉਣਾ ਚਾਹੀਦਾ ਹੈ । ਇਸ ਮੌਕੇ ਨੋਡਲ ਅਫ਼ਸਰ ਡਾ. ਕੰਵਲਵੀਰ ਸਿੰਘ, ਡਾ. ਗੁਰਵਿੰਦਰ ਸਿੰਘ, ਐਸ ਆਈ ਸਤਿੰਦਰ ਸਿੰਘ ਬਮਾਲ,ਗੁਰਮੀਤ ਸਿੰਘ, ਕਮਲਜੀਤ ਕੌਰ ਮਪਸ, ਸੁਖਵਿੰਦਰ ਕੌਰ ਮਪਸ, ਰਾਜੇਸ਼ ਰਿਖੀ, ਪ੍ਰਭਜੋਤ ਕੌਰ, ਮਨਦੀਪ ਸਿੰਘ, ਚਮਕੌਰ ਸਿੰਘ, ਜਸਪਿੰਦਰ ਸਿੰਘ, ਅਮ੍ਰਿਤਪਾਲ ਸਿੰਘ, ਕੁਲਵੰਤ ਸਿੰਘ,ਗੁਰਵੀਰ ਸਿੰਘ ਹਾਜ਼ਰ ਸਨ।