← ਪਿਛੇ ਪਰਤੋ
ਚੰਨੀ ਦੇ ਰਿਸ਼ਤੇਦਾਰ ਸਮੇਤ ਦਰਜਨ ਦੇ ਕਰੀਬ ਟਿਕਾਣਿਆਂ ਤੇ ਈਡੀ ਨੇ ਕੀਤੀ ਛਾਪੇਮਾਰੀ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 18 ਜਨਵਰੀ 2022- ਈਡੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦੇ ਘਰ ਈਡੀ ਵਲੋਂ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਰੇਤ ਦੀ ਨਾਜਾਇਜ਼ ਮਾਈਨਿੰਗ ਨਾਲ ਸਬੰਧਤ ਹੈ। ਅੱਜ ਸਵੇਰੇ ਪੰਜਾਬ ਵਿੱਚ 10 ਹੋਰ ਥਾਵਾਂ ’ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਪੰਚਕੂਲਾ ਵਿਚ ਵੀ ਛਾਪੇਮਾਰੀ ਕੀਤੀ ਗਈ ਹੈ। ਰਾਹੋਂ ਅਤੇ ਮੁਹਾਲੀ ਪੁਲਿਸ ਸਟੇਸ਼ਨ ਵਿਚ ਦਰਜ ਹੋਈ ਐਫਆਈਆਰ ਦੇ ਆਧਾਰ ਤੇ ਹੀ ਈਡੀ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
Total Responses : 942