ਸਰਕਲ ਗਾਲਿਬ ਕਲਾਂ ਦੇ ਆਈ ਟੀ ਵਿੰਗ ਦੀ ਚੋਣ
- ਅਰਸ਼ਦੀਪ ਸਿੰਘ ਅਕਾਲੀ ਦਲ ਸਕੱਤਰ ਤੇ ਜਗਮੀਤ ਸਿੰਘ ਪ੍ਰਧਾਨ ਨਿਯੁਕਤ
ਦੀਪਕ ਜੈਨ
ਜਗਰਾਉਂ, 19 ਜਨਵਰੀ 2022 - ਸ਼੍ਰੋਮਣੀ ਅਕਾਲੀ ਦਲ ਦੀ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁਚਾਉਣ ਦੇ ਸੰਕਲਪ ਅਧੀਨ ਪਾਰਟੀ ਵਲੋਂ ਲਗਾਤਾਰ ਨਿਯੁਕਤੀਆਂ ਕੀਤੀਆਂ ਜਾ ਰਹੀਆਂ, ਜਿਸ ਤਹਿਤ ਅਰਸ਼ਦੀਪ ਸਿੰਘ ਨੂੰ ਆਈ ਟੀ ਸੈਲ ਦਾ ਜਨਰਲ ਸਕੱਤਰ ਤੇ ਜਗਮੀਤ ਸਿੰਘ ਨੂੰ ਸਰਕਲ ਗਾਲਿਬ ਕਲਾਂ ਦੇ ਆਈ ਟੀ ਸੈਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਨਿਯੁਕਤੀ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਹਲਕੇ ਅੰਦਰ ਸਿਰੋਮਣੀ ਅਕਾਲੀ ਦਲ ਦੀ ਤੱਰਕੀ ਲਈ ਅੱਡੀ ਚੋਟੀ ਦਾ ਜ਼ੋਰ ਲਾ ਦੇਣਗੇ।
ਇਸ ਮੌਕੇ ਹਲਕਾ ਜਗਰਾਉਂ ਇਚਾਰਜ ਐਸ ਆਰ ਕਲੇਰ ਨੇ ਕਿਹਾ ਕਿ ਨਵ ਨਿਯੁਕਤ ਅਹੁਦੇਦਾਰਾਂ ਦੀ ਕਾਬਲੀਅਤ ਨੂੰ ਦੇਖਦਿਆਂ ਇਹ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਵੇਂ ਅਹੁਦੇਦਾਰਾਂ ਨਾਲ ਹਲਕੇ ਅੰਦਰ ਪਾਰਟੀ ਦਾ ਸਗੰਠਨ ਹੋਰ ਮਜ਼ਬੂਤ ਹੋਵੇਗਾ।
ਕਲੇਰ ਨੇ ਕਿਹਾ ਕਿ ਨੌਜਵਾਨੀ ਦਾ ਹਵਾ ਰੁੱਖ ਪੂਰਨ ਤੌਰ'ਤੇ ਸ਼ਿਰੋਮਣੀ ਅਕਾਲੀ ਦਲ ਵੱਲ ਹੈ। ਉਨ੍ਹਾਂ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਹਲਕੇ ਅੰਦਰ ਸਿਰੋਮਣੀ ਅਕਾਲੀ ਦਲ ਦਾ ਬੋਲਬਾਲਾ ਹੈ , ਉਸਤੋਂ ਜ਼ਾਹਿਰ ਹੈ ਕਿ ਸਿਰੋਮਣੀ ਅਕਾਲੀ ਦਲ ਵੱਡੀ ਲੀਡ 'ਤੇ ਜਿੱਤ ਦਰਜ਼ ਕਰੇਗਾ।
ਇਸ ਮੌਕੇ ਹਾਜ਼ਰ ਸਾਬਕਾ ਚੇਅਰਮੈਨ ਸ.ਕਮਲਜੀਤ ਸਿੰਘ ਮੱਲਾ, ਸਰਕਲ ਪ੍ਰਧਾਨ ਸਿਵਰਾਜ ਸਿੰਘ, ਸਰਕਲ ਪ੍ਰਧਾਨ ਮਨਦੀਪ ਸਿੰਘ ਬਿੱਟੂ, ਪ੍ਰਿਤਪਾਲ ਸਿੰਘ ਗਾਲਿਬ, ਐਸ ਓ ਆਈ ਹਲਕਾ ਪ੍ਰਧਾਨ ਸੰਦੀਪ ਸਿੰਘ ਮੱਲਾ, ਵਿੱਕੀ ਗਾਲਿਬ ਅਤੇ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ ।